Latest Breaking News Live 11 October 2024: ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਠੰਡ ਸ਼ੁਰੂ ਹੋ ਗਈ ਹੈ। ਹਾਲਾਂਕਿ ਦਿਨ ਵੇਲੇ ਗਰਮੀ ਜ਼ਰੂਰ ਹੁੰਦੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 34.0 ਡਿਗਰੀ ਦਰਜ ਕੀਤਾ ਗਿਆ।


Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਸ਼ੁਰੂ, ਇੰਨੀ ਤਰੀਕ ਤੱਕ ਮੌਸਮ ਰਹੇਗਾ ਸਾਫ


 


Ludhiana News: ਡਾਇਰੈਕਟੋਰੇਟ ਜਨਰਲ ਆਫ ਜੀਐਸਟੀ ਇੰਟੈਲੀਜੈਂਸ (DGGI) ਨੇ 700 ਕਰੋੜ ਰੁਪਏ ਤੋਂ ਵੱਧ ਦੀ ਫਰਜ਼ੀ ਜੀਐਸਟੀ ਬਿਲਿੰਗ ਧੋਖਾਧੜੀ ਵਿੱਚ ਸ਼ਾਮਲ ਦੋ ਮਾਸਟਰਮਾਈਂਡਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨੀਸ਼ ਅਤੇ ਉਸ ਦੇ ਭਰਾ ਅਮਿਤ ਵਾਸੀ ਗੁਰਮੁਖ ਸਿੰਘ ਕਲੋਨੀ, ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਮੁਲਜ਼ਮ ਕਥਿਤ ਤੌਰ ’ਤੇ ਧੋਖੇ ਨਾਲ ਫਰਜ਼ੀ ਫਰਮਾਂ ਬਣਾਵਾਉਂਦੇ ਸਨ। ਇਸ ਵਿਸਤ੍ਰਿਤ ਘੁਟਾਲੇ ਵਿੱਚ ਜਾਅਲੀ ਚਲਾਨ ਅਤੇ ਇਨਪੁਟ ਟੈਕਸ ਕ੍ਰੈਡਿਟ (ITC) ਬਣਾਏ ਗਏ ਸਨ। ਜਿਸ ਨਾਲ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਘਾਟਾ ਪਿਆ ਹੈ।


GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ


 


Pakistan Death Penalty Reports: ਜੇਕਰ ਤੁਹਾਡੇ ਤੋਂ ਪੁੱਛਿਆ ਜਾਏ ਕਿ ਸਭ ਤੋਂ ਵੱਧ ਮੌਤ ਦੀ ਸਜ਼ਾ ਕਿਹੜਾ ਦੇਸ਼ ਦਿੰਦਾ ਹੋਏਗਾ ਤਾਂ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਸਾਊਦੀ ਦੇਸ਼ ਆਏਗਾ, ਕਿਉਂਕਿ ਇੱਥੇ ਕਾਨੂੰਨ ਬਹੁਤ ਸਖਤ ਹਨ। ਪਰ ਸਾਊਦੀ ਨਹੀਂ ਸਗੋਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਹੈ। ਜੀ ਹਾਂ ਪਾਕਿਸਤਾਨ ਤੋਂ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਵਿਸ਼ਵ ਪੱਧਰ 'ਤੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ 'ਚੋਂ 26 ਫੀਸਦੀ ਪਾਕਿਸਤਾਨ 'ਚ ਹਨ। ਇਹ ਜਾਣਕਾਰੀ ਇਕ ਐਨਜੀਓ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਦਿੱਤੀ ਗਈ ਹੈ। ਕਾਨੂੰਨੀ ਕਾਰਵਾਈ ਸਮੂਹ ਜਸਟਿਸ ਪ੍ਰੋਜੈਕਟ ਪਾਕਿਸਤਾਨ (ਜੇਪੀਪੀ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ 2024 ਵਿੱਚ ਕੁੱਲ 6,161 ਕੈਦੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ।


ਭਾਰਤ ਦਾ ਇਹ ਗੁਆਂਢੀ ਮੁਲਕ ਬਣਿਆ ਸਭ ਤੋਂ ਵੱਧ ਮੌ*ਤ ਦੀ ਸਜ਼ਾ ਦੇਣ ਵਾਲਾ, ਸਾਊਦੀ ਨੂੰ ਛੱਡਿਆ ਪਿੱਛੇ