ਰੂਪਨਗਰ: ਪਿੰਡ ਨਿਕੂ ਨੰਗਲ ਦੇ ਜੰਗਲਾਂ ਵਿੱਚ ਕਰੀਬ 6 ਮਹੀਨਿਆਂ ਦੇ ਤੇਂਦੂਏ ਦੇ ਬੱਚੇ ਦਾ ਸ਼ਿਕਾਰੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਸ਼ਿਕਾਰ ਕੀਤਾ ਗਿਆ ਹੈ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਤੇਂਦੂਏ ਦੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੂਪਨਗਰ ਲਿਆਂਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਪਿੰਡ ਨਿੱਕੂ ਨੰਗਲ ਦੇ ਜੰਗਲਾਂ ਵਿੱਚ ਇੱਕ ਤੇਂਦੂਆ ਦੋ ਬੱਚਿਆਂ ਦੇ ਨਾਲ ਦੇਖਿਆ ਗਿਆ ਸੀ। ਇਸ ਮਗਰੋਂ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰ ਤੇਂਦੂਏ ਦੇ ਬੱਚੇ ਦਾ ਸ਼ਿਕਾਰ ਕੀਤਾ ਗਿਆ ਹੈ। ਜੰਗਲੀ ਜੀਵ ਵਿਭਾਗ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਤੇਂਦੂਏ ਦੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੂਪਨਗਰ ਲਿਆਂਦਾ।
ਮਰੇ ਹੋਏ ਤੇਂਦੂਏ ਦੇ ਬੱਚੇ ਦੇ ਸਿਰ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਇਸ ਕਰਕੇ ਹੋ ਸਕਦਾ ਹੈ ਕਿ ਕਿਸੇ ਸ਼ਿਕਾਰੀ ਵੱਲੋਂ ਇਸ ਦਾ ਸ਼ਿਕਾਰ ਕਰਨ ਦੇ ਮਕਸਦ ਨਾਲ ਤੇਂਦੂਏ ਦੇ ਬੱਚੇ ਤੇ ਹਮਲਾ ਕੀਤਾ ਹੋਵੇ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਅੱਗੇ ਬੇਨਤੀ ਕੀਤੀ ਹੈ ਕਿ ਜੰਗਲੀ ਜੀਵਾਂ ਦੇ ਸ਼ਿਕਾਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :