Sangrur Lok Sabha Election Result 2024: ਪੰਜਾਬ ਦੀ ਸੰਗਰੂਰ ਸੀਟ 'ਤੇ 'ਆਪ' ਉਮੀਦਵਾਰ ਮੀਤ ਹੇਅਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ। ਇਸ ਲੀਡ ਨੂੰ ਤੋੜਨਾ ਮੁਸ਼ਕਲ ਹੈ। ਇਸ ਲਈ ਸੰਗਰੂਰ ਸੀਟ ਆਮ ਆਦਮੀ ਦੇ ਖਾਤੇ ਵਿੱਚ ਪੱਕੀ ਹੋ ਗਈ ਹੈ।
ਹੁਣ ਤੱਕ ਮੀਤ ਹੇਅਰ ਨੂੰ 149549, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ 80757, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 68228, ਭਾਜਪਾ ਦੇ ਅਰਵਿੰਦ ਖੰਨਾ ਨੂੰ 39996 ਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 27154 ਵੋਟਾਂ ਮਿਲੀਆਂ ਹਨ।