Ludhiana Blast Suspect Multani: ਸਿੱਖ ਫਾਰ ਜਸਟਿਸ (SFJ) ਨਾਲ ਕਥਿਤ ਸਬੰਧ ਰੱਖਣ ਵਾਲੇ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਂ ਲੁਧਿਆਣਾ ਕੋਰਟ ਬਲਾਸਟ ਨਾਲ ਜੁੜ ਰਿਹਾ ਹੈ। ਹੁਣ ਕੌਮੀ ਜਾਂਚ ਏਜੰਸੀ (NIA) ਦੀ ਟੀਮ ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ ਜਰਮਨੀ ਜਾਵੇਗੀ। NIA ਮੁਲਤਾਨੀ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰੇਗੀ ਪਰ ਇਸ ਤੋਂ ਪਹਿਲਾਂ ਜਾਂਚ ਏਜੰਸੀ ਮੁਲਤਾਨੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ।
ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ ਉੱਪਰ ਪਾਬੰਦੀ ਲਾਈ ਹੋਈ ਹੈ। ਇੱਕ ਅਧਿਕਾਰੀ ਨੇ ਕਿਹਾ, "ਇਹ ਖਾਲਿਸਤਾਨ ਪੱਖੀ (ਜਸਵਿੰਦਰ ਸਿੰਘ ਮੁਲਤਾਨੀ) ਪੰਜਾਬ ਵਿੱਚ ਨੌਜਵਾਨਾਂ ਨੂੰ ਕੱਟੜਪੰਥੀ ਬਣਾ ਰਿਹਾ ਸੀ ਤੇ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਸੀ। ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਉਸ ਦੀਆਂ ਸਰਗਰਮੀਆਂ ਵਿੱਚ ਅਚਾਨਕ ਤੇਜ਼ੀ ਆ ਗਈ।
ਇਸ ਦੇ ਇਲਾਵਾ ਅਧਿਕਾਰੀ ਨੇ ਕਿਹਾ, ''ਮੁਲਤਾਨੀ ਨੂੰ ਜਰਮਨ ਪੁਲਿਸ ਹਿਰਾਸਤ 'ਚ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਰਤ 'ਚ ਮਾਮਲਾ ਦਰਜ ਕਰਨ ਤੋਂ ਬਾਅਦ NIA ਦੀ ਟੀਮ ਇਸ ਮਾਮਲੇ ਦੀ ਵਿਸਥਾਰਪੂਰਵਕ ਪੁੱਛਗਿੱਛ ਲਈ ਜਰਮਨੀ ਜਾਵੇਗੀ। ਲੁਧਿਆਣਾ ਬਲਾਸਟ ਕੇਸ ਵਿੱਚ ਮੁਲਤਾਨੀ ਦੀ ਭੂਮਿਕਾ ਦੇ ਪੁਖਤਾ ਸਬੂਤ ਮਿਲੇ ਹਨ।
ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਤਾਨੀ ਪੂਰੇ ਭਾਰਤ ਵਿੱਚ ਅਰਾਜਕਤਾ ਵਰਗੀ ਸਥਿਤੀ ਪੈਦਾ ਕਰਨਾ ਚਾਹੁੰਦਾ ਸੀ। ਇਸ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਆਗੂ ਉਸ ਦੀ ਹਿੱਟ ਲਿਸਟ ਵਿੱਚ ਸਨ। ਉਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਤਾਂ ਜੋ ਪੂਰੇ ਦੇਸ਼ ਵਿੱਚ ਕਤਲੇਆਮ ਹੋ ਸਕੇ। ਭਾਰਤ ਵਿੱਚ ਲੋਕਾਂ ਦੀ ਭਰਤੀ ਲਈ ਪਾਕਿਸਤਾਨ ਦੀ ਆਈਐਸਆਈ ਆਰਥਿਕ ਰੂਪ ਵਿੱਚ ਉਸ ਦੀ ਮਦਦ ਕਰ ਰਹੀ ਹੈ। ਮੁਲਤਾਨੀ ਅੱਤਵਾਦ ਸਮੇਤ ਕਈ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਸੀ।
Ludhiana Blast : ਲੁਧਿਆਣਾ ਕੋਰਟ ਬਲਾਸਟ ਦੇ ਸ਼ੱਕੀ SFJ ਮੈਂਬਰ ਮੁਲਤਾਨੀ ਤੋਂ ਪੁੱਛਗਿੱਛ ਲਈ ਜਰਮਨੀ ਜਾਵੇਗੀ NIA ਟੀਮ
ਏਬੀਪੀ ਸਾਂਝਾ
Updated at:
31 Dec 2021 12:15 PM (IST)
Edited By: shankerd
ਸਿੱਖ ਫਾਰ ਜਸਟਿਸ (SFJ) ਨਾਲ ਕਥਿਤ ਸਬੰਧ ਰੱਖਣ ਵਾਲੇ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਂ ਲੁਧਿਆਣਾ ਕੋਰਟ ਬਲਾਸਟ ਨਾਲ ਜੁੜ ਰਿਹਾ ਹੈ।
NIA
NEXT
PREV
Published at:
31 Dec 2021 12:15 PM (IST)
- - - - - - - - - Advertisement - - - - - - - - -