ਪੰਜਾਬ ਦੇ ਲੁਧਿਆਣਾ ਵਿੱਚ ਦੋ ਬੱਚਿਆਂ ਦੀ ਮਾਂ ਨਾਲ ਸਮੂਹਿਕ ਬਲਾਤਕਾਰ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਔਰਤ ਨਾਲ ਗੈਂਗਰੇਪ ਨੂੰ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ।


ਮੁਲਜ਼ਮ ਦੀ ਲੜਕੀ ਦਾ ਔਰਤ ਦੇ ਭਰਾ ਨਾਲ ਪ੍ਰੇਮ ਸਬੰਧ ਸੀ। ਦੋਹਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਦੋਸ਼ੀ ਇਸ ਘਟਨਾ ਦਾ ਬਦਲਾ ਲੈਣ ਲਈ ਤੜਫ ਰਿਹਾ ਸੀ ਅਤੇ ਉਸ ਨੇ ਆਪਣੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਗੈਂਗਰੇਪ ਦੀ ਘਟਨਾ ਨੂੰ ਕਥਿਤ ਤੌਰ ’ਤੇ ਮੋਬਾਈਲ ਫੋਨ ’ਤੇ ਰਿਕਾਰਡ ਵੀ ਕਰ ਲਿਆ।


ਲੁਧਿਆਣਾ 'ਚ ਇਕ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ 'ਚ ਪੁਲਸ ਨੇ ਦੋਸ਼ੀ, ਉਸ ਦੇ ਭਰਾ ਅਤੇ ਬੇਟੇ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ, ਭਰਾ ਵਰਿੰਦਰ ਸਿੰਘ, ਪੁੱਤਰ ਅਮਨ ਸਿੰਘ ਅਤੇ ਹੋਰ ਸਾਥੀ ਸੰਤੋਸ਼ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੇ ਉਸ ਦੇ ਭਰਾ ਅਤੇ ਪੁੱਤਰ ਨਾਲ ਮਿਲ ਕੇ ਵਿਆਹੁਤਾ ਔਰਤ ਨਾਲ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਕੀਤਾ।



ਪੀੜਤਾ ਦੇ ਭਰਾ ਨਾਲ ਭੱਜ ਗਈ ਮੁਲਜ਼ਮ ਦੀ ਧੀ 


ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀ ਵਿਅਕਤੀ ਦੀ ਬੇਟੀ ਪੀੜਤਾ ਦੇ ਭਰਾ ਨਾਲ ਕਿਤੇ ਗਈ ਹੋਈ ਸੀ। ਦੋਵਾਂ ਵਿਚਾਲੇ ਕਥਿਤ ਪ੍ਰੇਮ ਸਬੰਧ ਸਾਹਮਣੇ ਆ ਰਹੇ ਹਨ। ਰਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।


ਵੀਡੀਓ ਵੀ ਬਣਾਈ, ਪੀੜਤਾ ਸਦਮੇ ਕਾਰਨ ਦੋ ਮਹੀਨੇ ਤੱਕ ਚੁੱਪ ਰਹੀ


ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਆਪਣੇ ਮੋਬਾਈਲ ਫੋਨ 'ਤੇ ਇਸ ਕਾਰਵਾਈ ਨੂੰ ਰਿਕਾਰਡ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 1 ਮਈ ਨੂੰ ਵਾਪਰੀ ਸੀ, ਪਰ ਪੀੜਤਾ ਇੰਨੀ ਸਦਮੇ 'ਚ ਸੀ ਕਿ ਉਹ ਲੰਬੇ ਸਮੇਂ ਤੱਕ ਮਾਮਲੇ ਦੀ ਰਿਪੋਰਟ ਨਹੀਂ ਕਰ ਸਕੀ।


ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਸਮੂਹਿਕ ਬਲਾਤਕਾਰ ਦੇ ਸਦਮੇ ਤੋਂ ਉਭਰਨ ਅਤੇ ਸਥਿਰ ਹੋਣ ਤੋਂ ਬਾਅਦ ਹੀ ਉਸਨੇ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਕੀਤੀ। ਪੁਲਸ ਅਨੁਸਾਰ ਟਿੱਬਾ ਰੋਡ ਥਾਣੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਭਰਾ ਅਤੇ ਮੁੱਖ ਦੋਸ਼ੀ ਰਵਿੰਦਰ ਦੀ ਬੇਟੀ ਇਸ ਸਾਲ ਅਪ੍ਰੈਲ 'ਚ ਕਿਤੇ ਚਲੇ ਗਏ ਸਨ।



ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ


ਦਰਜ ਕੀਤੇ ਗਏ ਕੇਸ ਮੁਤਾਬਕ ਚਾਰੇ ਮੁਲਜ਼ਮ ਪ੍ਰੇਮੀ ਜੋੜੇ ਦੀ ਭਾਲ ਵਿੱਚ 1 ਮਈ ਨੂੰ ਮਹਿਲਾ ਦੇ ਘਰ ਪੁੱਜੇ ਸਨ। ਜਦੋਂ ਉਹ ਉੱਥੇ ਨਾ ਮਿਲੇ ਤਾਂ ਮੁਲਜ਼ਮਾਂ ਨੇ ਪੀੜਤਾ ਨੂੰ ਧਮਕੀਆਂ ਦਿੱਤੀਆਂ ਅਤੇ ਬਦਲਾ ਲੈਣ ਲਈ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ। ਪੁਲਸ ਨੇ ਦੱਸਿਆ ਕਿ ਪੀੜਤਾ ਦੋ ਬੱਚਿਆਂ ਦੀ ਮਾਂ ਹੈ।