Ludhiana News: ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇੱਕ ਪਾਸੇ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਜਾਂਚ ਵਿੱਚ ਜੁਟੀ ਹੋਈ ਹੈ ਤੇ ਦੂਜੇ ਪਾਸੇ ਇਸ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਤੇ ਘੁਟਾਲੇ ’ਚ ਨਾਮਜ਼ਦ ਇੰਦਰਜੀਤ ਇੰਦੀ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਵਿਜੀਲੈਂਸ ਲਈ ਇੰਦਰਜੀਤ ਇੰਦੀ ਵੱਡੀ ਮੁਸੀਬਤ ਬਣਿਆ ਹੋਇਆ ਹੈ। 



ਉਧਰ ਮੀਡੀਆ ਵਿੱਚ ਰਿਪੋਰਟਾਂ ਨਸ਼ਰ ਹੋਣ ਮਗਰੋਂ ਇੰਦੀ ਦੇ ਗ੍ਰਿਫ਼ਤਾਰ ਨਾ ਹੋਣ ਕਾਰਨ ਵਿਜੀਲੈਂਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲਾਂ ਚਰਚਾ ਸੀ ਕਿ 23 ਦਸੰਬਰ ਨੂੰ ਇੰਦੀ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਜਾਵੇਗਾ ਪਰ 23 ਦਸੰਬਰ ਨੂੰ ਵਿਜੀਲੈਂਸ ਅਧਿਕਾਰੀਆਂ ਦੇ ਬਿਆਨ ਦਰਜ ਹੋਏ ਸਨ ਤੇ ਹੁਣ 4 ਜਨਵਰੀ ਅਗਲੀ ਤਰੀਕ ਦੱਸੀ ਗਈ ਹੈ। 


ਚਰਚਾ ਹੈ ਕਿ ਜੇ ਇੰਦੀ ਚਾਰ ਜਨਵਰੀ ਤੱਕ ਪੇਸ਼ ਨਹੀਂ ਹੁੰਦਾ ਤਾਂ ਇੰਦੀ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਜਾਵੇਗਾ। ਇਹ ਵੀ ਚਰਚਾ ਹੈ ਕਿ ਇੰਦੀ ਭਗੌੜਾ ਹੋਣ ਤੋਂ ਬਚਣ ਲਈ ਜਲਦੀ ਹੀ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਸਕਦਾ ਹੈ। ਇੰਦੀ ਵੀ ਇਸ ਕੇਸ ਦਾ ਮੁੱਖ ਸੂਤਰਧਾਰ ਹੈ। ਉਸ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਸਕਦੇ ਹਨ। 


ਪਤਾ ਲੱਗਾ ਹੈ ਕਿ ਪੁਲਿਸ ਕੋਲ ਇਹ ਜਾਣਕਾਰੀ ਹੈ ਕਿ ਜਿਸ ਦਿਨ ਇੰਦੀ ਨੂੰ ਨਾਮਜ਼ਦ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਉਹ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਘਰ ਕੋਲ ਕਾਲੇ ਰੰਗ ਦੇ ਬੈਗ ਨਾਲ ਦੇਖਿਆ ਗਿਆ ਸੀ। ਸੂਤਰਾਂ ਮੁਤਾਬਕ ਉਸ ਬੈਗ ’ਚ ਇਸ ਕੇਸ ਨਾਲ ਸਬੰਧਤ ਦਸਤਾਵੇਜ਼ ਸਨ। 


ਐਸਐਸਪੀ ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਦੇ ਅਦਾਲਤ ’ਚ ਬਿਆਨ ਦਰਜ ਹੋ ਚੁੱਕੇ ਹਨ, ਹੁਣ ਅਦਾਲਤ ਨੇ 4 ਜਨਵਰੀ ਦੀ ਤਰੀਕ ਦਿੱਤੀ ਹੈ। ਜੇਕਰ ਇਸ ਤੋਂ ਪਹਿਲਾਂ ਇੰਦੀ ਆਤਮ ਸਮਰਪਣ ਕਰਦਾ ਹੈ ਤਾਂ ਉਹ ਭਗੌੜਾ ਹੋਣ ਤੋਂ ਬਚ ਸਕਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

ਇਹ ਵੀ ਪੜ੍ਹੋ:

 


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!