ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਤੋਂ ਬਾਅਦ ਹੁਣ ਦਵਾਈਆਂ ਦੀ ਮੰਗ 15 ਤੋਂ 20 ਗੁਣਾ ਵੱਧ ਗਈ ਹੈ। ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਵੇਂ ਆਰਡਰ ਮਿਲਣ ਨਾਲ ਕੱਚੇ ਮਾਲ ਦੀ ਮੰਗ ਵੀ ਵਧੀ ਹੈ। ਰੇਟ ਵੀ 5 ਤੋਂ 15 ਗੁਣਾ ਵਧ ਗਿਆ ਹੈ। ਦਵਾਈ ਦੇ ਰੇਟ 5 ਤੋਂ 15% ਵਧ ਗਏ ਹਨ। ਦਵਾਈਆਂ ਦੀ ਵੱਧਦੀ ਮੰਗ ਦੇ ਕਾਰਨ ਬਾਜ਼ਾਰ ਵਿੱਚ ਪੈਨਿਸਿਲਿਨ ਗਰੁੱਪ, ਪੋਵੀਡਿਨ, ਆਇਓਡੀਨ ਸਲਿਊਸ਼ਨ, ਫੇਨਰਾਮਿਨ ਇੰਜੈਕਸ਼ਨ, ਐਨਰਜੀ ਡਰਿੰਕਸ ਤੇ ਨਿਮੁਪਾਰਾ ਆਦਿ ਵਰਗੀਆਂ ਦਵਾਈਆਂ ਦੀ ਕਮੀ ਹੈ।
 
ਲੁਧਿਆਣਾ ਦੇ ਪਿੰਡੀ ਸਟਰੀਟ ਸਥਿਤ ਪਸ਼ੂਆਂ ਦੀਆਂ ਦਵਾਈਆਂ ਵੇਚਣ ਵਾਲੇ ਰਵੀ ਮੈਡੀਕੋਜ਼ ਦੇ ਸੰਚਾਲਕ ਰਵੀ ਕਟਾਰੀਆ ਨੇ ਦੱਸਿਆ ਕਿ ਲੰਪੀ ਫੈਲਣ ਤੋਂ ਬਾਅਦ ਐਨਰੋਫਲੋਕਸਾਸੀਨ, ਫੈਨੇਰਮਾਈਨ, ਪੈਨਿਸਿਲਿਨ ਗਰੁੱਪ, ਨਿਮੂਪੈਰਾਬੋਲਸ, ਪੋਵੀਡੀਨ ਆਇਓਡੀਨ ਸਲਿਊਸ਼ਨ, ਐਨਰਜੀ ਡ੍ਰਿੰਕ ਅਤੇ ਹੋਮਿਓਪੈਥਿਕ ਦਵਾਈ ਲੰਪੀ ਸਕਿਨ ਬਿਮਾਰੀ ਨਾਮ ਦੀ ਦਵਾਈ ਦੀ ਮੰਗ 15 ਤੋਂ 20 ਗੁਣਾ ਵਧ ਗਈ ਹੈ। 1 ਕਰੋੜ ਦਾ ਕਾਰੋਬਾਰ 20 ਕਰੋੜ ਤੱਕ ਪਹੁੰਚ ਗਿਆ ਹੈ।

ਉਧਰ ਹਰਿਆਣਾ ਸਰਕਾਰ ਨੇ ਲੰਪੀ ਸਕਿਨ ਸੰਕਰਮਿਤ ਪਸ਼ੂਆਂ ਦੇ ਇਲਾਜ ਲਈ ਹਰ ਜ਼ਿਲ੍ਹੇ ਵਿੱਚ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਰਾਸ਼ੀ ਨਾਲ ਸੰਕਰਮਿਤ ਪਸ਼ੂਆਂ ਨੂੰ ਐਨਰਜੀ ਡਰਿੰਕਸ ਤੋਂ ਇਲਾਵਾ ਪੇਟ ਦਰਦ, ਬੁਖਾਰ ਆਦਿ ਦੀ ਦਵਾਈ ਦਿੱਤੀ ਜਾ ਸਕਦੀ ਹੈ। ਲੋੜੀਂਦਾ ਸਾਮਾਨ ਵੀ ਖਰੀਦਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਹਰੇਕ ਜ਼ਿਲ੍ਹੇ ਲਈ 20 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਸੀ।

ਦੱਸ ਦੇਈਏ ਕਿ ਪੰਜਾਬ ਅੰਦਰ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਦਾ ਕਹਿਰ (lumpy skin disease) ਵਧਦਾ ਜਾ ਰਿਹਾ ਹੈ। ਇਸ ਨਾਲ ਹੁਣ ਤੱਕ ਪੰਜਾਬ ਵਿੱਚ ਅਨੇਕਾ ਪਸ਼ਆਂ ਦੀ ਮੌਤ ਵੀ ਹੋ ਚੁੱਕੀ ਹੈ। ਲੰਪੀ ਸਕਿਨ ਬਿਮਾਰੀ ਲਾਗ ਦੀ ਬਿਮਾਰੀ ਹੈ ,ਜੋ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ। ਇਹ ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਨੂੰ ਲੈ ਕੇ ਕਈ ਪਸ਼ੂ ਮਾਲਕਾਂ ਵਿੱਚ ਚਿੰਤਾ ਬਣੀ ਹੋਈ ਹੈ। ਪੰਜਾਬ ‘ਚ ਪਸ਼ੂ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਇਸ ਬਿਮਾਰੀ ਕਾਰਨ ਦੋਧੀਆਂ ਦੇ ਕਾਰੋਬਾਰ ਉੱਪਰ ਵੱਡਾ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੋਧੀਆਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ ਅਤੇ ਸੁੱਕੇ ਦੁੱਧ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਕਿ ਲੰਬੀ ਸਕਿਨ ਦੀ ਬਾਰੀ ਨਾਲ ਜਿੱਥੇ ਪਿੰਡਾਂ ਵਿਚ ਵੱਡੀ ਪੱਧਰ ਉੱਪਰ ਦੁਧਾਰੂ ਪਸ਼ੂ ਪ੍ਰਭਾਵਿਤ ਹੋਏ ਹਨ। ਉੱਥੇ ਹੀ ਡੇਅਰੀ ਪਾਲਕਾਂ ਵੱਲੋਂ ਇੰਨ੍ਹਾਂ ਦੁਧਾਰੂ ਪਸ਼ੂਆਂ ਦਾ ਦੁੱਧ ਦੂਜਿਆਂ ਨੂੰ ਨਹੀਂ ਪਾਇਆ ਜਾ ਰਿਹਾ ,ਜਿਸ ਕਾਰਨ ਬਾਜ਼ਾਰ ਵਿਚ ਦੁੱਧ ਦੀ ਮੰਗ ਵਧ ਗਈ ਹੈ ਜਦਕਿ ਪਸ਼ੂਆਂ ਵਿੱਚ ਬਿਮਾਰੀ ਵਧਣ ਕਾਰਨ ਦੁੱਧ ਦੀ ਪੈਦਾਵਾਰ ਘਟ ਗਈ ਹੈ।