ਚੰਡੀਗੜ੍ਹ: ਪੰਜਾਬ ਦੇ ਪਸ਼ੂਆਂ 'ਤੇ ਲੰਪੀ ਸਕਿਨ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 2,570 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ 65,829 ਗਾਵਾਂ ਲੰਪੀ ਸਕਿਨ ਰੋਗ (Lumpy skin disease) ਨਾਲ ਸੰਕਰਮਿਤ ਹੋਈਆਂ ਹਨ।ਇਸ ਨੇ ਬਿਮਾਰੀ ਨੇ ਡੇਅਰੀ ਕਿਸਾਨਾਂ ਅਤੇ ਘਰ 'ਚ ਪਸ਼ੂ ਰੱਖਣ ਵਾਲਿਆਂ ਦੇ ਚਿੰਤਾ ਵਧਾਈ ਹੋਈ ਹੈ।ਫਿਲਹਾਲ ਇਸ ਬਿਮਾਰੀ ਦੇ ਹੌਲੀ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ।
ਮੱਝਾਂ ਸੰਕਰਮਿਤ ਨਹੀਂ ਪਸ਼ੂ ਪਾਲਣ ਵਿਭਾਗ ਮੁਤਾਬਿਕ ਉਹ ਪਸ਼ੂਆਂ ਨੂੰ ਗੋਟਪੋਕਸ ਵੈਕਸਿਨ ਲਗਵਾਉਣਾ ਯਕੀਨੀ ਬਣਾ ਰਹੇ ਹਾਂ। ਇਹ ਬਿਮਾਰੀ ਮੁੱਖ ਤੌਰ 'ਤੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਬਹੁਤ ਘੱਟ ਗਿਣਤੀ ਵਿੱਚ ਮੱਝਾਂ ਸੰਕਰਮਿਤ ਹੋਈਆਂ ਹਨ।
'ਦ ਟ੍ਰਿਬਿਊਨ 'ਚ ਛੱਪੀ ਇਕ ਰਿਪੋਰਟ ਮੁਤਾਬਿਕ ਜਲੰਧਰ 5,967 ਅਤੇ 5,027 ਪਸ਼ੂ ਮੁਕਤਸਰ 'ਚ ਸੰਕਰਮਿਤ ਹਨ।ਹੁਣ ਤੱਕ ਮੁਕਤਸਰ 364, ਬਠਿੰਡਾ 219, ਫਾਜ਼ਿਲਕਾ 90 ਅਤੇ ਜਲੰਧਰ 53 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।ਇਸ ਬਿਮਾਰੀ ਤੋਂ ਬਚਣ ਲਈ ਹੁਣ ਤੱਕ 1,69,844 ਪਸ਼ੂਆਂ ਨੂੰ ਗੋਟ ਵੈਕਸਿਨ ਲਗਾਈ ਗਈ ਹੈ।
ਜਦੋਂ ਕਿ ਕੱਲ੍ਹ ਤੱਕ ਕੁੱਲ ਐਲਐਸਡੀ ਸੰਕਰਮਿਤ ਗਾਵਾਂ 60,329 ਸਨ, ਕੁੱਲ ਮੌਤਾਂ 2114 ਸਨ। ਇੱਕ ਦਿਨ ਵਿੱਚ, ਕੁੱਲ 5,500 ਨਵੀਆਂ ਗਾਵਾਂ ਸੰਕਰਮਿਤ ਹੋਈਆਂ ਹਨ ਅਤੇ 456 ਗਾਵਾਂ ਦੀ ਮੌਤ ਹੋ ਗਈ ਹੈ। ਜਲੰਧਰ, ਮੁਕਤਸਰ, ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹੇ ਲੰਪੀ ਸਕਿਨ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ।ਦੁਆਬਾ ਖੇਤਰ ਵਿੱਚ 13,476 ਗਾਵਾਂ ਸੰਕਰਮਿਤ ਹੋਈਆਂ ਹਨ ਅਤੇ 115 ਦੀ ਮੌਤ ਹੋ ਗਈ ਹੈ।
ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬੁੱਧਵਾਰ ਨੂੰ ਤਿੰਨ ਮੰਤਰੀਆਂ (ਵਿੱਤ ਮੰਤਰੀ ਹਰਪਾਲ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ) ਦੀ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ। ਦਵਾਈਆਂ ਦੀ ਖਰੀਦ ਲਈ 76 ਲੱਖ ਰੁਪਏ ਦੇ ਫੰਡ ਵੀ ਜਾਰੀ ਕੀਤੇ ਗਏ ਹਨ।
ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ, ਡਾ: ਰਾਮ ਪਾਲ ਮਿੱਤਲ ਨੇ ਕਿਹਾ, “ਅਸੀਂ ਪਸ਼ੂਆਂ ਨੂੰ ਗੋਟਪੋਕਸ ਵੈਕਸਿਨ ਲਗਵਾਉਣਾ ਯਕੀਨੀ ਬਣਾ ਰਹੇ ਹਾਂ। ਇਹ ਬਿਮਾਰੀ ਮੁੱਖ ਤੌਰ 'ਤੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਰਾਜ ਭਰ ਵਿੱਚ ਬਹੁਤ ਘੱਟ ਗਿਣਤੀ ਵਿੱਚ ਮੱਝਾਂ ਸੰਕਰਮਿਤ ਹੋਈਆਂ ਹਨ।ਇਹ ਮਨੁੱਖਾਂ ਵਿੱਚ ਨਹੀਂ ਫੈਲਦਾ। ਲੰਪੀ ਸਕਿਨ ਰੋਗ ਨਾਲ ਸੰਕਰਮਿਤ ਗਾਵਾਂ ਦਾ ਦੁੱਧ ਵੀ ਉਬਾਲ ਕੇ ਪੀਣ ਲਈ ਸੁਰੱਖਿਅਤ ਹੈ। ਸੂਬੇ ਭਰ ਵਿੱਚ ਪਹਿਲਾਂ ਹੀ 1,69,844 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।"