ਚੰਡੀਗੜ੍ਹ: IPS ਅਧਿਕਾਰੀ ਗੌਰਵ ਯਾਦਵ ਦੇ ਕਾਰਜਕਾਰੀ DGP ਬਣਨ ਤੋਂ ਬਾਅਦ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਹੋਇਆ ਹੈ। IPS ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਨਟੈਲੀਜੈਂਸ ਤੋਂ ਹਟਾਕੇ ਸਪੈਸ਼ਲ DGP ਹਿਊਮਨ ਰਾਈਟਸ ਲਗਾਇਆ ਗਿਆ।ਇਸ ਦੇ ਨਾਲ ਹੀ IPS ਸੰਜੀਵ ਕਾਲਰਾ ਨੂੰ ਸਪੈਸ਼ਲ DGP ਹੋਮ ਗਾਰਡ ਲਗਾਇਆ ਗਿਆ ਹੈ। 


IPS ਹਰਪ੍ਰੀਤ ਸਿੱਧੂ ਨੂੰ ਸਪੈਸ਼ਲ DGP STF ਤੇ ਜੇਲ੍ਹਾਂ ਲਗਾਇਆ ਗਿਆ ਹੈ। IPS ਸ਼ਰਧ ਸਤਿੱਆ ਚੌਹਾਨ ਨੂੰ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਾਇਆ ਗਿਆ ਹੈ। IPS ਐਸਐਸ ਸ੍ਰੀਵਾਸਤਵ ਨੂੰ ADGP ਸਿਕਿਊਰਟੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ IPS ਜਤਿੰਦਰ ਔਲਖ ADGP ਇੰਟੈਲੀਜੈਂਸ ਦਾ ਕੰਮ ਦੇਖਣਗੇ।




ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ ਮਿਲ ਗਿਆ ਹੈ। ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਮੌਜੂਦਾ ਡੀਜੀਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ।


ਡੀ. ਜੀ. ਪੀ. ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਨੂੰ ਪੰਜਾਬ ਸਰਕਾਰ ਤੇ ਗ੍ਰਹਿ ਵਿਭਾਗ ਨੇ ਮਨਜੂਰੀ ਦੇ ਦਿੱਤੀ। ਹੁਣ ਗੌਰਵ ਯਾਦਵ ਨੂੰ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਉਹ ਆਪਣਾ ਵਾਧੂ ਚਾਰਜ ਸੰਭਾਲ ਸੱਕਦੇ ਹਨ।


ਪੰਜਾਬ ਨੂੰ ਹੁਣ ਪਿਛਲੇ ਕਰੀਬ ਇਕ ਸਾਲ ਦੇ ਅੰਦਰ ਪੰਜਵਾਂ ਨਵਾਂ DGP ਮਿਲ ਮਿਲਿਆ ਹੈ। ਡੀਜੀਪੀ ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ, ਤੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਘਿਰੀ ਹੋਈ ਹੈ।ਅਜਿਹੇ 'ਚ ਮੁੱਖ ਮੰਤਰੀ ਦੀ ਕੋਸ਼ਿਸ਼ ਸੀ ਕਿ ਇਸ ਅਹਿਮ ਅਹੁਦੇ ’ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਮੁੱਖ ਮੰਤਰੀ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਗੌਰਵ ਯਾਦਵ ਇਸ ਵੇਲੇ ਉਹਨਾਂ ਦੀ ਪਹਿਲੀ ਪਸੰਦ ਹਨ।