ਚੰਡੀਗੜ੍ਹ: 'ਏਬੀਪੀ ਨਿਊਜ਼' ਵੱਲੋਂ ਕੈਪਟਨ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਕਰਵਾਏ ਜਾ ਰਹੇ ਸ਼ਿਖਰ ਸੰਮੇਲਨ ਵਿੱਚ ਵਸਤੂ ਤੇ ਸੇਵਾ ਕਰ ਦੇ ਸੋਹਲੇ ਗਾਏ। ਇਸ ਦੇ ਉਲਟ ਕਾਂਗਰਸ ਦੇ ਪ੍ਰਧਾਨ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਦਾ ਨਾਂ ਦੇ ਚੁੱਕੇ ਹਨ। ਵਿੱਤ ਮੰਤਰੀ ਨੇ ਮੁਫ਼ਤ ਸਮਾਰਟਫ਼ੋਨ ਨੂੰ ਵੀ ਛੇਤੀ ਹੀ ਵੰਡਣ ਦੀ ਗੱਲ ਕਹੀ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਪੰਜਾਬ ਨੂੰ ਜੀਐਸਟੀ ਕਾਰਨ ਫਾਇਦਾ ਹੋਇਆ ਹੈ ਪਰ ਦੇਸ਼ ਨੂੰ ਇਸ ਦਾ ਨੁਕਸਾਨ ਹੈ। ਬਾਦਲ ਨੇ ਕਿਹਾ ਕਿ ਜੀਐਸਟੀ ਕਾਂਗਰਸ ਦਾ ਹੀ ਪ੍ਰਾਜੈਕਟ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਬੜੇ ਗ਼ਲਤ ਤਰੀਕੇ ਨਾਲ ਲਾਗੂ ਕੀਤਾ ਹੈ।
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਜੀਐਸਟੀ ਕਾਰਨ ਪੰਜਾਬ ਦਾ ਮਾਲੀਆ ਕਾਫੀ ਵਧ ਜਾਵੇਗਾ ਤੇ ਇਹ ਸਥਾਈ ਰੂਪ ਵਿੱਚ ਸੂਬੇ ਨੂੰ ਮਿਲਦਾ ਰਹੇਗਾ, ਇਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਤੇ ਇਸ ਸਾਲ ਲੋਕਾਂ ਨੂੰ ਸਮਾਰਟਫ਼ੋਨਜ਼ ਦੇ ਦਿੱਤੇ ਜਾਣਗੇ।