35 Crore Fraudster Arrested in Mohali: ਪੰਜਾਬ ਪੁਲਿਸ ਨੇ ਮੋਹਾਲੀ ਤੋਂ ਵੱਡੀ ਸਫਲਤਾ ਹਾਸਿਲ ਕੀਤਾ ਹੈ। ਮੋਹਾਲੀ ਪੁਲਿਸ ਵੱਲੋਂ ਮੋਹਾਲੀ ਦੇ ਸੈਕਟਰ-82 ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਲੋਕ ਹਰਿਆਣਾ ਦਾ ਜਾਅਲੀ ਮੁੱਖ ਸਕੱਤਰ, ਵਿਧਾਇਕ, ਇੰਸਪੈਕਟਰ ਅਤੇ ਰਾਜਨੀਤਿਕ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਇਹ ਸਾਰਾ ਕਾਰਾ ਕਈ ਸਾਲਾਂ ਤੋਂ ਕਰ ਰਹੇ ਸਨ। ਇਸ ਸਖ਼ਸ਼ ਦੀ ਪਛਾਣ ਸਰਬਜੀਤ ਸਿੰਘ ਸੰਧੂ ਵਜੋਂ ਹੋਈ ਹੈ।



 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ


ਇਹ ਸਖਸ਼ ਰੌਹਬਦਾਰ ਅਹੁਦਿਆਂ ਤੇ ਲਗਜ਼ਰੀ ਗੱਡੀਆਂ ਤੇ ਗਨਮੈਨਾਂ ਦੇ ਪ੍ਰਭਾਵ ਰਾਹੀ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨਹੀਂ ਸਗੋਂ 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ।


ਹੁਣ ਤੱਕ ਤਕਰੀਬਨ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ


ਗ੍ਰਿਫਤਾਰੀ ਦੌਰਾਨ ਐਸਐਸਪੀ ਮੋਹਾਲੀ ਵੱਲੋਂ ਇਹ ਖੁਲਾਸੇ ਕੀਤੇ ਗਏ ਕਿ ਉਕਤ ਮੁਲਜ਼ਮ ਵੱਲੋਂ ਹੁਣ ਤੱਕ ਤਕਰੀਬਨ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ ਤੇ ਇਸ ਤੇ ਪਹਿਲਾਂ ਹੀ 5 ਮੁਕੱਦਮੇ ਵੱਖ-ਵੱਖ ਥਾਵਾਂ ਉਤੇ ਦਰਜ ਹਨ।


ਵੱਡੀ ਗਿਣਤੀ ਵਿੱਚ ਪਾਸਪੋਰਟ, ਫਰਜ਼ੀ ਸਨਾਖਤੀ ਕਾਰਡ ਤੋਂ ਇਲਾਵਾ ਕਈ ਹੋਰ ਚੀਜ਼ਾਂ ਵੀ ਹਾਸਿਲ ਹੋਈਆਂ


ਗ੍ਰਿਫਤਾਰੀ ਦੌਰਾਨ ਮੁਲਜ਼ਮ ਤੋਂ ਗ੍ਰਿਫਤਾਰੀ ਦੌਰਾਨ ਮੁਲਜ਼ਮ ਤੋਂ ਭਾਰੀ ਮਾਤਰਾ ਵਿੱਚ ਪਾਸਪੋਰਟ, ਵੱਖ-ਵੱਖ ਵਿਭਾਗਾਂ ਦੇ ਫਰਜ਼ੀ ਸਨਾਖਤੀ ਕਾਰਡ, ਗੱਡੀਆਂ ਉਤੇ ਲੱਗੇ ਪੁਲਿਸ ਪਾਇਲਟ ਦੇ ਫਰਜ਼ੀ ਸਟਿੱਕਰ ਲਾਲ ਬੱਤੀਆਂ ਅਤੇ ਹਥਿਆਰ ਬਰਾਮਦ ਹੋਏ ਹਨ। ਉਕਤ ਮੁਲਜ਼ਮ ਵੱਲੋਂ ਮੋਹਾਲੀ ਜ਼ਿਲ੍ਹੇ ਵਿੱਚ ਤਿੰਨ ਫਰਜ਼ੀ ਦਫਤਰ ਚਲਾਏ ਜਾ ਰਹੇ ਸਨ।


ਪਹਿਲਾਂ ਹੀ ਕਈ ਧੋਖਾਧੜੀ ਦੇ ਕਈ ਕੇਸ ਦਰਜ ਹਨ


ਸੀਆਈਏ ਸਟਾਫ਼ ਦੀ ਪੁਲਿਸ ਨੇ ਚੈਕਿੰਗ ਲਈ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸ਼ਰਾਰਤੀ ਠੱਗ ਸਰਬਜੀਤ ਸਿੰਘ ਸੰਧੂ ਕੁਰਾਲੀ ਤੋਂ ਖਰੜ ਆ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਫਾਰਚੂਨਰ ਅਤੇ 2 ਐਂਡੇਵਰ ਕਾਰਾਂ ਨੂੰ ਰੋਕ ਕੇ ਉਕਤ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।


ਇਸ ਤਰ੍ਹਾਂ ਮਾਰਦੇ ਸੀ ਚਲਾਕੀ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਹੀ ਚਲਾਕੀ ਦੇ ਨਾਲ ਕੰਮ ਕਰ ਰਹੇ ਸੀ। ਜਦੋਂ ਵੀ ਉਹ ਕਿਤੇ ਜਾਂਦੇ ਸੀ ਤਾਂ ਕਾਰ 'ਤੇ ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ ਅਤੇ ਨੀਲੀ ਬੱਤੀ ਦੀ ਵਰਤੋਂ ਕਰਦੇ ਸੀ। ਇਸ ਦੇ ਨਾਲ ਹੀ ਅਗਲੀ ਕਾਰ 'ਤੇ ਪਾਇਲਟ ਦਾ ਝੰਡਾ ਅਤੇ ਲਾਲ ਬੱਤੀ ਲਗਾਈ ਜਾਂਦੀ ਹੈ ਜਦਕਿ ਪਿਛਲੀ ਕਾਰ 'ਤੇ ਐਸਕਾਰਟ ਦਾ ਝੰਡਾ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਲਾਇਸੈਂਸੀ ਹਥਿਆਰਾਂ ਵਾਲੇ ਸਾਬਕਾ ਸੈਨਿਕਾਂ ਨੂੰ ਆਪਣੇ ਸੁਰੱਖਿਆ ਗਾਰਡਾਂ ਵਿੱਚ ਗੰਨਮੈਨ ਵਜੋਂ ਰੱਖਿਆ ਗਿਆ ਹੈ, ਹਾਲਾਂਕਿ ਉਹ ਅਪਰਾਧੀਆਂ ਦੇ ਕਾਰਨਾਮੇ ਤੋਂ ਜਾਣੂ ਨਹੀਂ ਹਨ।