ਹੁਸ਼ਿਆਰਪੁਰ : ਹੁਸ਼ਿਆਰਪੁਰ ਚਿੰਤਪੂਰਨੀ ਰੋਡ ਨੈਸ਼ਨਲ ਹਾਈਵੇਅ 'ਤੇ ਮੁਹੱਲਾ ਵਾਸੀਆਂ ਨੇ ਚੱਕਾ ਜਾਮ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਲਗਾਇਆ ਗਿਆ ਹੈ। ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਹਾਈਵੇ ਦਾ ਕੰਮ ਰੁਕਿਆ ਪਿਆ ਹੈ। 


 ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਮਾਤਾ ਚਿੰਤਪੂਰਨੀ ਦੇ ਨਰਾਤੇ ਸ਼ੁਰੂ ਹੋ ਰਹੇ ਹਨ ਅਤੇ ਲੱਖਾਂ ਦੀ ਤਾਦਾਦ ਨਾਲ ਲੋਕੀਂ ਸ਼ਰਧਾਲੂ ਇਸ ਰੋਡ ਤੋਂ ਚਿੰਤਪੂਰਨੀ ਨੂੰ ਜਾਂਦੇ ਹਨ। ਕਈ ਵਾਰ ਇਸ ਰੋਡ 'ਤੇ ਵੱਡੇ -ਵੱਡੇ ਖੱਡੇ ਪਏ ਹੋਣ ਕਾਰਨ ਕਈ ਹਾਦਸੇ ਅਤੇ ਐਕਸੀਡੈਂਟ ਹੋਏ ਹਨ। 

 

ਹੁਸ਼ਿਆਰਪੁਰ -ਚਿੰਤਪੂਰਨੀ ਰੋਡ 'ਤੇ ਸੜਕ ਦੀ ਮਾੜੀ ਹਾਲਤ ਕਾਰਨ ਮਹੀਨਿਆਂ ਤੋਂ ਪਰੇਸ਼ਾਨ ਇਲਾਕਾ ਵਾਸੀਆਂ ਵੱਲੋਂ  ਹੁਸ਼ਿਆਰਪੁਰ ਚਿੰਤਪੂਰਨੀ ਰੋਡ ਨੈਸ਼ਨਲ ਹਾਈਵੇਅ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਨੇ ਦੱਸਿਆ ਕਿ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਲਈ ਲੰਘਣਾ ਮੁਸ਼ਕਲ ਹੋਇਆ ਪਿਆ ਹੈ, ਜਿਸ ਨਾਲ ਟਰੈਫਿਕ ਦਾ ਵੀ ਜਾਮ ਲੱਗ ਜਾਂਦਾ ਹੈ। 

 

 ਦੂਸਰੇ ਪਾਸੇ ਦੁਕਾਨਦਾਰਾਂ ਵਿਚ ਇਸ ਸੜਕ ਦੀ ਬਦ ਤੋ ਬਦਤਰ ਹਾਲਤ ਨਾਲ ਮਾਯੂਸੀ ਛਾਈ ਹੋਈ ਹੈ ਕਿਉਕਿ ਲੋਕਾਂ ਦੀਆਂ ਦੁਕਾਨਾਂ ਦੇ ਕੰਮਕਾਰ ਤਾਂ ਪਹਿਲਾਂ ਹੀ ਠੰਡੇ ਚੱਲ ਰਹੇ ਹਨ। ਇਸ ਦੇ ਨਾਲ ਹੀ ਸੜਕ 'ਤੇ ਪਏ ਵੱਡੇ ਵੱਡੇ ਟੋਇਆਂ ਕਾਰਨ ਤੇ ਉੱਡ ਰਹੀ ਧੂੜ ਕਾਰਨ ਕੋਈ ਗ੍ਰਾਹਕ ਦੁਕਾਨ ਤੇ ਨਹੀਂ ਆਉਂਦਾ ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਸੜਕ ਨੂੰ ਬਣਦਿਆਂ ਕਈ ਸਾਲ ਹੋ ਚੁੱਕੇ ਹਨ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।