Mansa news: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਮੂਸੇਵਾਲਾ ਦੇ ਵਕੀਲ ਸਤੇਂਦਰਪਾਲ ਸਿੰਘ ਮਿੱਤਲ ਨਾਲ ਆਪਣੇ ਪੁੱਤ ਦੇ ਇਨਸਾਫ਼ ਲਈ ਗੱਲ ਕੀਤੀ। 


ਉੱਥੇ ਹੀ ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਮੂਸੇਵਾਲਾ ਦੇ ਪਿਤਾ ਨਾਲ ਖੁਸ਼ੀਆਂ ਸਾਂਝੀਆਂ ਕਰਨ ਪਹੁੰਚੇ ਅਤੇ ਉਨ੍ਹਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿਹਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਛੋਟਾ ਮੂਸੇਵਾਲਾ ਵੀ ਵੱਡੇ ਮੂਸੇਵਾਲਾ ਦੀ ਤਰ੍ਹਾਂ ਪੂਰੀ ਦੁਨੀਆ ਵਿੱਚ ਨਾਮ ਰੋਸ਼ਨ ਕਰੇਗਾ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਬਲਕੌਰ ਸਿੰਘ ਦੇ ਘਰ IVF ਤਕਨੀਕ ਰਾਹੀਂ ਪੁੱਤ ਨੇ ਜਨਮ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਹੜੇ ਵਿੱਚ ਰੌਣਕਾਂ ਮੁੜ ਵਾਪਸ ਆ ਗਈਆਂ ਹਨ। ਉੱਥੇ ਹੀ ਸਾਰੇ ਕਲਾਕਾਰ, ਗਾਇਕ ਅਤੇ ਹੋਰ ਮਹਾਨ ਹਸਤੀਆਂ ਉਨ੍ਹਾਂ ਨਾਲ ਇਹ ਖ਼ੁਸ਼ੀ ਸਾਂਝੀ ਕਰ ਰਹੀਆਂ ਹਨ, ਕੋਈ ਉਨ੍ਹਾਂ ਨੂੰ ਮਿਲ ਕੇ ਵਧਾਈ ਦੇ ਰਿਹਾ ਹੈ ਤਾਂ ਕੋਈ ਕੇਕ ਕੱਟ ਕੇ ਤਾਂ ਕੋਈ ਵਖਰੇ ਤਰੀਕੇ ਨਾਲ ਉਨ੍ਹਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਰਿਹਾ ਹੈ।


ਇਹ ਵੀ ਪੜ੍ਹੋ: Bobby Deol: ਬੌਬੀ ਦਿਓਲ ਦੀ ਦਰਿਆਦਿਲੀ 'ਤੇ ਫੈਨਜ਼ ਹੋਏ ਫਿਦਾ, ਗਰੀਬ ਬੱਚਿਆਂ ਨੂੰ ਵੰਡੇ ਪੈਸੇ, ਖਿਚਵਾਈਆਂ ਤਸਵੀਰਾਂ, ਦੇਖੋ ਵੀਡੀਓ


ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਸਾਲ 2022 ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਚਲਾ ਗਿਆ ਸੀ ਅਤੇ ਹਾਲੇ ਤੱਕ ਵੀ ਉਹ ਸਦਮੇ ਤੋਂ ਉਭਰੇ ਨਹੀਂ ਹਨ, ਪਰ ਉੱਥੇ ਹੀ ਉਨ੍ਹਾਂ ਨੇ ਵੱਖਰਾ ਕਦਮ ਚੁੱਕਿਆ ਤਾਂ ਉਨ੍ਹਾਂ ਦੇ ਘਰ ਮੁੜ ਕਿਲਕਾਰੀਆਂ ਗੁੂੰਜੀਆਂ ਤੇ ਕਿਤੇ ਨਾ ਕਿਤੇ ਉਨ੍ਹਾਂ ਦਾ ਦੁੱਖ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਉਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਹੈ ਜਿਸ ਦੀ ਆਸ 'ਤੇ ਉਹ ਆਪਣੀ ਚੰਗੀ ਜ਼ਿੰਦਗੀ ਗੁਜ਼ਾਰ ਸਕਦੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Sidhu Moose Wala: ਨਿੱਕੇ ਮੂਸੇਵਾਲਾ ਦੇ ਜਨਮ 'ਤੇ ਬੋਲੇ ਬਾਪੂ ਬਲਕੌਰ ਸਿੰਘ, ਦੱਸਿਆ ਕਿਉਂ ਲਿਆ ਇਸ ਉਮਰੇ ਬੱਚਾ ਜੰਮਣ ਦਾ ਫੈਸਲਾ, ਕਿਹਾ- 'ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ...'