ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ 'ਚ ਆਈ ਤੇਜ਼ੀ 'ਤੇ ਫਿਲਹਾਲ ਕੋਈ ਵਿਰ੍ਹਾਮ ਨਹੀਂ ਲੱਗ ਰਿਹਾ। ਸੂਬੇ 'ਚ ਐਤਵਾਰ ਕੋਰੋਨਾ ਵਾਇਰਸ ਨਾਲ ਪੰਜ ਮੌਤਾਂ ਹੋਈਆਂ ਤੇ 235 ਨਵੇਂ ਕੇਸ ਆਏ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ 5,426 ਤੇ ਮੌਤਾਂ ਦੀ ਗਿਣਤੀ 138 ਹੋ ਗਈ ਹੈ।


ਐਤਵਾਰ ਪਟਿਆਲਾ 'ਚ 02, ਜਲੰਧਰ, ਹੁਸ਼ਿਆਰਪੁਰ ਤੇ ਗੁਰਦਾਸਪੁਰ 'ਚ 1-1 ਮੌਤ ਹੋਈ ਹੈ। ਲੁਧਿਆਣਾ ਵਿੱਚ ਪੰਜ ਪੁਲਿਸ ਮੁਲਾਜ਼ਮ ਤੇ ਦੋ ਗਰਭਵਤੀ ਮਹਿਲਾਵਾਂ, ਪਟਿਆਲਾ 'ਚ ਛੇ ਗਰਭਵਤੀ ਮਹਿਲਾਵਾਂ ਤੇ ਦੋ ਪੁਲਿਸ ਕਰਮੀ ਕੋਰੋਨਾ ਪੌਜ਼ੇਟਿਵ ਆਏ। ਤਰਨ ਤਾਰਨ 'ਚ ਐਸਡੀਐਮ ਦਫ਼ਤਰ 'ਚ ਕੰਮ ਕਰਨ ਵਾਲੀ ਮਹਿਲਾ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ।


ਪੰਜਾਬ 'ਚ ਹੁਣ ਤਕ 2,89,923 ਲੋਕਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ 'ਚੋਂ 5,425 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ। ਪੰਜਾਬ 'ਚ 30 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ 'ਚੋਂ 7 ਵੈਂਟੀਲੇਟਰ ਤੇ 23 ਆਕਸੀਜਨ ਸਪੋਰਟ ਤੇ ਹਨ। ਸੂਬੇ 'ਚ ਚਾਰ ਜ਼ਿਲ੍ਹੇ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅੰਮ੍ਰਿਤਸਰ 'ਚ ਕੁੱਲ 923 ਕੇਸ ਹਨ ਜਿਨ੍ਹਾਂ 'ਚੋਂ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ 175 ਐਕਟਿਵ ਕੇਸ ਹਨ ਤੇ 722 ਲੋਕ ਠੀਕ ਹੋ ਚੁੱਕੇ ਹਨ।


ਲੁਧਿਆਣਾ 'ਚ ਕੁੱਲ 823 ਕੇਸਾਂ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 545 ਲੋਕ ਠੀਕ ਹੋ ਚੁੱਕੇ ਹਨ ਤੇ ਮੌਜੂਦਾ ਸਮੇਂ 258 ਐਕਟਿਵ ਕੇਸ ਹਨ। ਇਸ ਤੋਂ ਬਾਅਦ ਜਲੰਧਰ 'ਚ 707 ਕੁੱਲ ਪੌਜ਼ੇਟਿਵ ਕੇਸਾਂ 'ਚੋਂ 20 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ 'ਚੋਂ 408 ਲੋਕ ਠੀਕ ਹੋ ਚੁੱਕੇ ਹਨ ਜਦਕਿ 323 ਐਕਟਿਵ ਕੇਸ ਹਨ।


ਪਟਿਆਲਾ 'ਚ ਕੁੱਲ 311 ਕੋਰੋਨਾ ਮਾਮਲੇ ਸਾਹਮਣੇ ਆਏ ਜਿੰਨ੍ਹਾਂ 'ਚੋਂ 08 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ 155 ਐਕਟਿਵ ਕੇਸ ਹਨ ਤੇ 148 ਲੋਕ ਠੀਕ ਹੋ ਚੁੱਕੇ ਹਨ।


ਇਹ ਵੀ ਪੜ੍ਹੋ: