Murder of Kabaddi Player Sandeep Singh Nangal Ambian: ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਬਾਰੇ ਮਗਰੋਂ ਵੱਡੇ ਖੁਲਾਸੇ ਹੋਣ ਲੱਗੇ ਹਨ। ਇਹ ਸਭ ਕੁਝ ਕੌਮਾਂਤਰੀ ਤਾਣੇ-ਬਾਣੇ ਵਿੱਚ ਉਲਝਿਆ ਹੋਇਆ ਹੈ। ਇਸ ਦੇ ਤਾਰ ਪੰਜਾਬ ਵਿੱਚ ਮਾਫੀਆ ਨਾਲ ਜੁੜੇ ਹਨ। ਪੰਜਾਬ ਦੇ ਗੈਂਗਸਟਰ ਤੇ ਵਿਦੇਸ਼ਾਂ ਅੰਦਰ ਬੈਠੇ ਪੰਜਾਬੀ ਵੀ ਇਸ ਨਾਲ ਜੁੜੇ ਹੋਏ ਹਨ।
ਦਰਅਸਲ ਗੈਂਗਸਟਰ ਖੇਡਾਂ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਰਹੇ ਹਨ। ਸਾਲ 2019 ਵਿੱਚ ਨਾਰਥ ਇੰਡੀਆ ਸਰਕਲ ਸਟਾਲ ਕਬੱਡੀ ਫੈਡਰੇਸ਼ਨ ਨੇ ਸੂਬੇ ਦੇ ਡੀਜੀਪੀ ਨੂੰ ਜਾਣੂ ਕਰਵਾਇਆ ਸੀ ਕਿ ਕਬੱਡੀ ਵਿੱਚ ਗੈਂਗਸਟਰ ਦਾਖਲ ਹੋ ਰਹੇ ਹਨ, ਜੋ ਖ਼ਤਰਨਾਕ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਕਬੱਡੀ ਲੀਗ ਵਿੱਚ ਆਪਣਾ ਪੈਸਾ ਲਗਾ ਰਿਹਾ ਹੈ। ਸਾਰੀ ਕਹਾਣੀ ਕਬੱਡੀ ਦੇ ਦਬਦਬੇ ਤੇ ਵਿਦੇਸ਼ਾਂ ਤੋਂ ਕਬੱਡੀ ਪ੍ਰਮੋਟਰਾਂ ਰਾਹੀਂ ਭੇਜੇ ਜਾ ਰਹੇ ਕਰੋੜਾਂ ਰੁਪਏ ਦੀ ਹੈ।
ਸੋਮਵਾਰ ਨੂੰ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਵੀ ਇਸੇ ਕੜੀ ਦਾ ਨਤੀਜਾ ਹੈ। ਜੇਕਰ ਪੁਲਿਸ ਨੇ 2019 ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਕਬੱਡੀ ਵਿੱਚ ਗੈਂਗਸਟਰਾਂ ਦੀ ਐਂਟਰੀ ਨੂੰ ਰੋਕਿਆ ਜਾ ਸਕਦਾ ਸੀ। ਸੂਬੇ ਵਿੱਚ ਚੱਲ ਰਹੇ ਗੈਂਗਸਟਰ ਪੰਜਾਬ ਵਿੱਚ ਹੋਣ ਵਾਲੇ ਵੱਖ-ਵੱਖ ਕਬੱਡੀ ਮੁਕਾਬਲਿਆਂ ਵਿੱਚ ਪੈਸਾ ਲਗਾਉਂਦੇ ਹਨ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਤੋਂ ਪੰਜਾਬ ਵਿੱਚ ਵੱਖਰੀ ਫੈਡਰੇਸ਼ਨ ‘ਮੇਜਰ ਕਬੱਡੀ ਲੀਗ’ ਬਣਾਈ ਸੀ।
ਸੰਦੀਪ ਨੰਗਲ ਅੰਬੀਆਂ ਵੀ ਇਸ ਦਾ ਹਿੱਸਾ ਬਣੇ। ਸੰਦੀਪ ਨੰਗਲ ਅੰਬੀਆਂ ਆਪਣੀ ਕਬੱਡੀ ਲੀਗ ਨੂੰ ਅੱਗੇ ਤੋਰ ਰਿਹਾ ਸੀ। ਮੇਜਰ ਕਬੱਡੀ ਲੀਗ ਵਿੱਚ ਉਹ ਖਿਡਾਰੀ ਸ਼ਾਮਲ ਸਨ ,ਜਿਨ੍ਹਾਂ ਨੂੰ ਡੋਪ ਟੈਸਟ ਪੌਜ਼ੇਟਿਵ ਆਉਣ ਕਾਰਨ ਸੂਬੇ ਦੀਆਂ ਹੋਰ ਕਬੱਡੀ ਫੈਡਰੇਸ਼ਨਾਂ ਵੱਲੋਂ ਪਾਬੰਦੀਸ਼ੁਦਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਗੈਂਗਸਟਰ ਤੇ ਉਸ ਦੇ ਸਾਥੀ ਸੂਬੇ ਦੀਆਂ ਕਬੱਡੀ ਫੈਡਰੇਸ਼ਨਾਂ 'ਤੇ ਆਪਣੇ ਸੁਝਾਏ ਖਿਡਾਰੀਆਂ ਨੂੰ ਮੁਕਾਬਲਿਆਂ 'ਚ ਉਤਾਰਨ ਲਈ ਦਬਾਅ ਬਣਾ ਰਹੇ ਹਨ।
ਇਸ ਪਿੱਛੇ ਭਗਵਾਨਪੁਰੀਆ ਦਾ ਮਕਸਦ ਆਪਣੇ ਗਰੋਹ ਦਾ ਘੇਰਾ ਵਧਾਉਣਾ ਅਤੇ ਆਪਣੇ ਨਾਲ ਤਕੜੇ ਤੇ ਦਲੇਰ ਲੋਕਾਂ ਨੂੰ ਜੋੜਨਾ ਹੈ। ਸਾਲ 1999 ਤੱਕ ਪੰਜਾਬ ਵਿੱਚ ਤਿੰਨ ਕਬੱਡੀ ਫੈਡਰੇਸ਼ਨਾਂ ਚੱਲ ਰਹੀਆਂ ਸਨ ਤੇ ਮੁਕਾਬਲੇ ਕਰਵਾਏ ਜਾ ਰਹੀਆਂ ਸਨ।
ਸੂਬੇ ਵਿੱਚ ਕਬੱਡੀ ਦੀ ਪ੍ਰਸਿੱਧੀ ਕਾਰਨ ਕਈ ਵੱਡੇ ਗੈਂਗਸਟਰ ਇਸ ਖੇਡ ਵਿੱਚ ਸ਼ਾਮਲ ਹੋ ਗਏ। ਭਗਵਾਨਪੁਰੀਆ ਜੇਲ੍ਹ ਵਿੱਚ ਬੰਦ ਹੈ। ਉਹ ਜੇਲ੍ਹ ਤੋਂ ਫ਼ੋਨ 'ਤੇ ਗਿੱਦੜਬਾਹਾ 'ਚ ਕਬੱਡੀ ਰਾਕੇਟ ਚਲਾ ਰਿਹਾ ਹੈ। ਪਿੰਡ ਭਗਵਾਨਪੁਰ 'ਚ ਕਬੱਡੀ ਮੈਚ ਕਰਵਾਇਆ, ਜਿਸ ਲਈ ਡਰੱਗ ਮਨੀ ਦਾ ਇਸਤੇਮਾਲ ਕਰਨ ਦੇ ਇਲਜ਼ਾਮ ਲੱਗੇ ਸਨ।
ਭਵਾਨਪੁਰੀਆ ਦਾ ਸਾਥੀ ਕੰਵਲ ਸਿੰਘ ਵਾਸੀ ਪਿੰਡ ਸੁੱਖਾ ਰਾਜੂ ਗੁਰਦਾਸਪੁਰ ਇਸ ਸਮੇਂ ਨਿਊਜ਼ੀਲੈਂਡ ਰਹਿੰਦਾ ਹੈ। ਉਸ ਦੇ ਜ਼ਰੀਏ ਹੀ ਭਗਵਾਨਪੁਰੀਆ ਆਪਣਾ ਰੈਕੇਟ ਚਲਾ ਰਿਹਾ ਹੈ। ਸੰਦੀਪ ਨੰਗਲ ਨਾ ਸਿਰਫ਼ ਅੰਬੀਆ ਜੱਗੂ ਦੀ ਕਬੱਡੀ ਲੀਗ ਨੂੰ ਬੁਲੰਦੀਆਂ 'ਤੇ ਲੈ ਕੇ ਜਾ ਰਿਹਾ ਸੀ ਸਗੋਂ ਵਿਦੇਸ਼ਾਂ 'ਚ ਵੀ ਮੇਜਰ ਕਬੱਡੀ ਲੀਗ ਦਾ ਦਬਦਬਾ ਵਧਦਾ ਜਾ ਰਿਹਾ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਤਲ ਦਾ ਤਾਣਾ-ਬਾਣਾ ਵਿਦੇਸ਼ਾਂ ਵਿੱਚ ਹੀ ਬੁਣਿਆ ਗਿਆ ਹੈ। ਮਾਮਲੇ ਦੇ ਹਾਈ ਪ੍ਰੋਫਾਈਲ ਹੋਣ ਕਾਰਨ ਸੂਬੇ ਦੇ ਡੀਜੀਪੀ ਤੋਂ ਲੈ ਕੇ ਹੇਠਲੇ ਪੱਧਰ ਦੇ ਅਧਿਕਾਰੀ ਚੌਕਸ ਹੋ ਗਏ ਹਨ।
Murder of Sandeep Nangal Ambian : ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਬਾਰੇ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
15 Mar 2022 10:44 AM (IST)
Edited By: shankerd
ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਬਾਰੇ ਮਗਰੋਂ ਵੱਡੇ ਖੁਲਾਸੇ ਹੋਣ ਲੱਗੇ ਹਨ। ਇਹ ਸਭ ਕੁਝ ਕੌਮਾਂਤਰੀ ਤਾਣੇ-ਬਾਣੇ ਵਿੱਚ ਉਲਝਿਆ ਹੋਇਆ ਹੈ।
Sandeep Nangal Ambian
NEXT
PREV
Published at:
15 Mar 2022 10:44 AM (IST)
- - - - - - - - - Advertisement - - - - - - - - -