School Bus Accident near Nangal: ਨੰਗਲ ਤੋਂ ਬਹੁਤ ਹੀ ਦੁਖਭਰੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਸਕੂਲੀ ਬੱਚੇ ਬਠਿੰਡਾ ਤੋਂ ਭਾਖੜਾ ਡੈਮ ਦੇਖਣ ਆਏ ਸਨ। ਗੋਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਟੂਰ 'ਤੇ ਆਏ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਓਲਿੰਡਾ ਨੇੜੇ ਪਲਟੀ ਬੱਸ। ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਫ਼ੇਲ ਹੋਣ ਤੋ ਬਾਅਦ ਬੱਸ ਪਲਟੀ ਹੈ।



ਰਾਮਪੁਰਾ ਫੂਲ ਬਠਿੰਡੇ ਤੋਂ ਬੱਚਿਆਂ ਦੀ ਟੂਰਿਸਟ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਸੀ ਕਿ ਭਾਖੜੇ ਤੋਂ ਕੁਝ ਹੀ ਦੂਰੀ ਤੇ ਬੱਸ ਪਲਟ ਗਈ। ਜਿਸ ਦੇ ਨਾਲ ਬੱਸ ਦੇ ਵਿੱਚ ਸਵਾਰ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨਾਂ ਨੂੰ ਜ਼ੇਰੇ ਇਲਾਜ ਲਈ ਬੀਬੀਐਮਬੀ ਦੇ ਹਸਪਤਾਲ ਵਿੱਚ ਲਿਆਂਦਾ ਗਿਆ। 


ਡਰਾਈਵਰ ਨੇ ਆਪਣੀ ਸੂਝ ਬੂਝ ਦੀ ਵਰਤੋਂ ਨਾਲ ਵੱਡੇ ਹਾਦਸੇ ਤੋਂ ਬਚਾਇਆ ਬੱਚਿਆਂ ਨੂੰ


ਬਠਿੰਡੇ ਦੇ ਰਾਮਪੁਰਾ ਫੂਲ ਤੋਂ 50 ਦੇ ਕਰੀਬ ਬੱਚਿਆਂ ਦਾ ਟੂਰ ਭਾਖੜਾ ਦੇਖਣ ਲਈ ਆਇਆ ਸੀ ਭਾਖੜੇ ਤੋਂ ਕੁਝ ਹੀ ਦੂਰੀ ਤੇ ਇੱਕ ਮੋੜ ਦੇ ਕੋਲ ਮੋੜ ਮੁੜਦਿਆਂ ਹੋਇਆਂ ਬੱਸ ਦੀ ਬਰੇਕ ਅਚਾਨਕ ਫੇਲ ਹੋ ਗਈ। ਪਰ ਇੱਥੇ ਡਰਾਈਵਰ ਨੇ ਆਪਣੀ ਸੂਝ ਬੂਝ ਦੀ ਵਰਤੋਂ ਕਰਦੇ ਹੋਏ ਬੱਸ ਨੂੰ ਇੱਕ ਛੋਟੀ ਜਿਹੀ ਪਹਾੜੀ ਦੇ ਨਾਲ ਟਕਰਾ ਦਿੱਤਾ। ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਜ਼ਰੂਰ ਲੱਗੀਆਂ, ਪਰ ਕੋਈ ਜ਼ਿਆਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ ਤੇ ਸਾਰੇ ਬੱਚਿਆਂ ਨੂੰ ਬੀਬੀਐਮਬੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਲਿਆਂਦਾ ਗਿਆ । ਜਿੱਥੇ ਡਾਕਟਰਾਂ ਦੀ ਪੂਰੀ ਟੀਮ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ ਜਿਨਾਂ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਦੋ ਤਿੰਨ ਬੱਚੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਬਾਕੀ ਸਾਰੇ ਬੱਚੇ ਠੀਕ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।