ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਥਾਨਕ ਪ੍ਰਧਾਨ ਵਿਕਾਸ ਪ੍ਰਭਾਕਰ ਦੇ ਕਤਲ ਤੋਂ ਬਾਅਦ ਸਿਆਸੀ ਜਥੇਬੰਦੀਆਂ ਅਤੇ ਇਲਾਕੇ ਦੇ ਆਮ ਲੋਕਾਂ ਵੱਲੋਂ ਨੈਸ਼ਨਲ ਹਾਈਵੇ 503 ’ਤੇ ਜਾਮ ਲਗਾਇਆ ਗਿਆ। ਇਹ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਹਮਲਾਵਰ ਫੜੇ ਨਹੀਂ ਜਾਂਦੇ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀ ਲਗਾਤਾਰ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਗੁੱਸੇ ਚ ਆਏ ਲੋਕਾਂ ਨੇ ਕੀਰਤਪੁਰ-ਅਨੰਦਪੁਰ ਸਾਹਿਬ ਨੈਸ਼ਨਲ ਹਾਈਵੇ 503 ਜਾਮ ਕਰ ਦਿੱਤਾ ਹੈ।  


ਜ਼ਿਕਰਯੋਗ ਹੈ ਕਿ ਨੰਗਲ ਰੇਲਵੇ ਰੋਡ 'ਤੇ ਸ਼ਨੀਵਾਰ ਨੂੰ ਦਿਨ ਦਿਹਾੜੇ ਕਤਲ ਕਰਕੇ ਦਹਿਸ਼ਤ ਫੈਲਾ ਦਿੱਤੀ ਗਈ ਹੈ। ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕ ਦਹਿਸ਼ਤ ਵਿੱਚ ਹਨ।


ਰੇਲਵੇ ਰੋਡ ਦਾ ਰਹਿਣ ਵਾਲਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਨਿਯੁਕਤ ਪ੍ਰਧਾਨ ਵਿਕਾਸ ਪ੍ਰਭਾਕਰ (ਵਿਕਾਸ ਪ੍ਰਭਾਕਰ ਕਤਲ) ਆਪਣੀ ਮਿਠਾਈ ਦੀ ਦੁਕਾਨ ਦੇ ਅੰਦਰ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲਿਆ।


ਉਸ 'ਤੇ ਸਿਰ ਦੇ ਪਿਛਲੇ ਪਾਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਤੋਂ ਬਾਅਦ ਸਿਰ ਦੇ ਅੰਦਰ ਦੀ ਚਰਬੀ ਅਤੇ ਮਾਸ ਉਸ ਦੀ ਦੁਕਾਨ 'ਤੇ ਡਿੱਗ ਗਿਆ। ਉਸ ਦੇ ਨਾਲ ਮੌਜੂਦ ਦੁਕਾਨ ਮਾਲਕ ਨੇ ਤੁਰੰਤ ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦਿਨ-ਦਿਹਾੜੇ ਹੋਈ ਹੱਤਿਆ ਦੀ ਘਟਨਾ ਨੂੰ ਲੈ ਕੇ ਰੇਲਵੇ ਰੋਡ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ।


ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਮੁੱਢਲੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਕਾਲੇ ਰੰਗ ਦੀ ਜੁਪੀਟਰ ਬਾਈਕ ’ਤੇ ਦੋ ਨੌਜਵਾਨ ਵਿਕਾਸ ਪ੍ਰਭਾਕਰ ਦੀ ਦੁਕਾਨ ’ਤੇ ਰੁਕੇ ਸਨ ਅਤੇ ਕੁਝ ਦੇਰ ਬਾਅਦ ਉਥੋਂ ਚਲੇ ਗਏ। ਇਸ ਤੋਂ ਬਾਅਦ ਹੀ ਜਦੋਂ ਆਟੋ ਮਕੈਨਿਕ ਮਨੀਸ਼ ਕੁਮਾਰ ਸਾਮਾਨ ਲੈਣ ਲਈ ਵਿਕਾਸ ਪ੍ਰਭਾਕਰ ਦੀ ਦੁਕਾਨ 'ਤੇ ਗਿਆ ਤਾਂ ਦੇਖਿਆ ਕਿ ਉਹ ਖੂਨ ਨਾਲ ਲੱਥਪੱਥ ਹਾਲਤ 'ਚ ਪਿਆ ਸੀ।