ਧੂਰੀ ਵਿਖੇ ਆਪਣੀ ਇਸ ਰੈਲੀ 'ਚ ਸਿੱਧੂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ‘ਚ 60 ਫੀਸਦ ਕਿਸਾਨ ਹੈ ਤਾਂ ਫਿਰ ਪੰਜਾਬ 'ਚ ਰਾਜ ਕਿਸੇ ਹੋਰ ਦਾ ਕਿਉਂ ਹੋਵੇ? ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਚੋਣਾਂ ਲੜਣ ਤੇ ਆਪਣੇ ਨੁਮਾਇੰਦੇ ਵਿਧਾਨ ਸਭਾ ਭੇਜਣ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਲੜਾਈ 'ਚ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਲਈ ਲੜਣਗੇ।
ਇਸ ਦੇ ਨਾਲ ਇਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਹੁੰਦੀਆਂ, ਪਿੱਠ ਦਿਖਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਸੂਬੇ 'ਚ ਮੰਡੀਆਂ ਖ਼ਤਮ ਹੋਣ ਨਾਲ ਕਿਸਾਨ ਦਾ ਵਜੂਦ ਮੁੱਕ ਜਾਵੇਗਾ। ਪੰਜਾਬ ਦੇ ਕਿਸਾਨਾਂ ਨੂੰ ਵਰਤ ਕੇ ਸੁੱਟਿਆ ਜਾ ਰਿਹਾ ਹੈ।
ਕਿਸਾਨ ਪੂੰਜੀਪਤੀਆਂ ਨਾਲ ਲੜਾਈ ‘ਚ ਕਿਵੇਂ ਲੜੇਗਾ?
ਕੇਂਦਰ ਨੂੰ ਵੰਗਾਰਦਿਆਂ ਸਿੱਧੂ ਨੇ ਕਿਹਾ ਕੇਂਦਰ ਨੇ ਯੂਜ਼ ਐਂਡ ਥ੍ਰੋ ਦੀ ਨੀਤੀ ਅਪਨਾਈ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰਾਂ ਨੂੰ ਪੂੰਜੀਪਤੀ ਚਲਾ ਰਹੇ ਹਨ।
ਅਸੀਂ ਪੂਰੀ ਵਿਊਂਤਬੰਦੀ ਨਾਲ ਚੱਲਾਂਗੇ ਤਾਂ ਜੋ ਸਰਕਾਰਾਂ ਨਾਲ ਟਕਰਾ ਸਕੀਏ। ਅਸੀਂ ਇਕੱਠੇ ਰਹਾਂਗੇ ਤਾਂ ਕੋਈ ਸਾਨੂੰ ਹਿੱਲਾ ਨਹੀਂ ਸਕਦਾ।- ਨਵਜੋਤ ਸਿੰਘ ਸਿੱਧੂ, ਕਾਂਗਰਸ ਮੰਤਰੀ
ਇਸ ਦੇ ਨਾਲ ਹੀ ਆਪਣੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੂਰਪ ਤੇ ਅਮਰੀਕਾ ਦੇ ਫੇਲ੍ਹ ਸਿਸਟਮ ਨੂੰ ਇੱਥੇ ਦੇ ਕਿਸਾਨਾਂ 'ਤੇ ਥੋਪਿਆ ਜਾ ਰਿਹਾ ਹੈ। ਜਿੱਥੇ ਮੰਡੀਆਂ ਨਹੀਂ ਉੱਥੇ ਕਿਸਾਨ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੁਜ਼ਦਿਲਾਂ ਤੇ ਕਾਇਰਾਂ ਦੇ ਹੱਥਾਂ ‘ਚ ਕਦੇ ਰਾਜ ਨਹੀਂ ਰਹਿੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904