ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਯੂਥ ਵਿੰਗ ਦੇ ਅੱਧੀ ਦਰਜਨ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਯੂਥ ਵਿੰਗ ਦੇ ਇੰਚਾਰਜ ਤੇ ਵਿਧਾਇਕ ਮੀਤ ਹੇਅਰ, ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਤੇ ਸਹਿ ਪ੍ਰਧਾਨ ਸੰਦੀਪ ਧਾਲੀਵਾਲ ਨੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਸੂਚੀ ਮੁਤਾਬਕ ਹਰਮਨਦੀਪ ਸਿੰਘ ਹੁੰਦਲ ਨੂੰ ਜ਼ਿਲ੍ਹਾ ਪ੍ਰਧਾਨ ਐਸਏਐਸ ਨਗਰ (ਮੁਹਾਲੀ), ਜਸਬੀਰ ਸਿੰਘ ਜੋਸ਼ੀ ਸੋਹੀਆਂ ਵਾਲਾ ਨੂੰ ਪਟਿਆਲਾ ਦਿਹਾਤੀ, ਅਮੋਲਕ ਸਿੰਘ ਨੂੰ ਫ਼ਰੀਦਕੋਟ, ਰਾਮ ਕੁਮਾਰ ਨੂੰ ਰੂਪਨਗਰ, ਵੇਦ ਪ੍ਰਕਾਸ਼ ਬੱਬਲੂ ਨੂੰ ਅੰਮ੍ਰਿਤਸਰ ਸ਼ਹਿਰੀ ਤੇ ਮਨਦੀਪ ਸਿੰਘ ਅਟਵਾਲ ਨੂੰ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ (ਐਸਬੀਐਸ ਨਗਰ) ਨਿਯੁਕਤ ਕੀਤਾ ਗਿਆ ਹੈ।

ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਨਾਮ ਯੂਥ ਵਿੰਗ ਜ਼ੋਨ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਕੋਰ ਕਮੇਟੀ ਦੀ ਸਵੀਕਾਰਤਾ ਉਪਰੰਤ ਐਲਾਨੇ ਗਏ ਹਨ।