Punjab Congress: ਲੋਕ ਸਭਾ ਚੋਣਾਂ (lok Sabha election) ਨੇੜੇ ਹਨ ਅਤੇ ਇਸ ਦੌਰਾਨ ਪੰਜਾਬ ਕਾਂਗਰਸ(Punjab Congress) ਵਿੱਚ ਚੱਲ ਰਹੀ ਆਪਸੀ ਲੜਾਈ ਰੁਕਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿੱਚ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ (Navjot Sidhu) ਐਤਵਾਰ ਨੂੰ ਮੋਗਾ ਵਿੱਚ ਰੈਲੀ ਕਰਨਗੇ। ਹੁਣ ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਇੰਚਾਰਜ ਮਾਲਵਿਕਾ ਸੂਦ (malvika sood) ਹੁਣ ਸਿੱਧੂ ਖਿਲਾਫ ਉਤਰ ਆਈ ਹੈ।
ਮਾਲਵਿਕਾ ਨੇ ਸਿੱਧੂ ਖਿਲਾਫ ਪੰਜਾਬ ਕਾਂਗਰਸ ਦੇ ਇੰਚਾਰਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਸ 'ਚ ਮਾਲਵਿਕਾ ਨੇ ਸਿੱਧੂ 'ਤੇ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਾਰਵਾਈ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਮਾਲਵਿਕਾ ਨੇ ਮੀਟਿੰਗ ਕਰਕੇ ਸਾਰੇ ਵਰਕਰਾਂ ਨੂੰ ਸਿੱਧੂ ਦੀ ਰੈਲੀ 'ਚ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ।
ਮਾਲਵਿਕਾ ਨੇ ਕਿਹਾ ਕਿ ਵਿਧਾਨ ਸਭਾ ਇੰਚਾਰਜ ਹੋਣ ਦੇ ਨਾਤੇ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਐਤਵਾਰ ਨੂੰ ਹੋਣ ਵਾਲੀ ਰੈਲੀ ਸਬੰਧੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਕੋਈ ਸੁਨੇਹਾ ਨਹੀਂ ਮਿਲਿਆ ਹੈ। ਅਜਿਹੇ 'ਚ ਇਸ ਨੂੰ ਕਾਂਗਰਸ ਦੀ ਰੈਲੀ ਕਿਵੇਂ ਕਿਹਾ ਜਾ ਸਕਦਾ ਹੈ? ਵਿਧਾਨ ਸਭਾ ਹਲਕੇ ਦੇ ਸਮੂਹ ਕਾਂਗਰਸੀ ਵਰਕਰ ਭੰਬਲਭੂਸੇ ਵਿੱਚ ਹਨ।
ਸਿੱਧੂ ਨੇ ਵੀ ਉਨ੍ਹਾਂ ਨੂੰ ਇਸ ਰੈਲੀ ਲਈ ਕੋਈ ਸੱਦਾ ਨਹੀਂ ਭੇਜਿਆ ਹੈ। ਮਾਲਵਿਕਾ ਨੇ ਦੱਸਿਆ ਕਿ ਰੈਲੀ ਦੇ ਕੁਝ ਬੈਨਰਾਂ 'ਤੇ 'ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ' ਦੇ ਨਾਅਰੇ ਨਾਲ ਛਾਪੇ ਗਏ ਹਨ, ਜਿਨ੍ਹਾਂ 'ਤੇ ਉਸ ਦੀਆਂ ਅਤੇ ਰਾਜਾ ਵੜਿੰਗ ਦੀਆਂ ਫੋਟੋਆਂ ਹਨ। ਉਨ੍ਹਾਂ ਸਿੱਧੂ 'ਤੇ ਰੋਸ ਜਾਹਰ ਕਰਦਿਆਂ ਪੁੱਛਿਆ ਕਿ ਉਨ੍ਹਾਂ ਦੀ ਫੋਟੋ ਬਿਨਾਂ ਇਜਾਜ਼ਤ ਕਿਉਂ ਵਰਤੀ ਗਈ? ਇਸ ਤੋਂ ਬਾਅਦ ਉਸ ਦੀ ਫੋਟੋ ਹਟਾ ਦਿੱਤੀ ਗਈ ਹੈ। ਮਾਲਵਿਕਾ ਨੇ ਕਿਹਾ ਕਿ ਜੋ ਵਿਅਕਤੀ ਰੈਲੀ ਕਰ ਰਿਹਾ ਹੈ ਅਤੇ ਆਪਣੀ ਫੋਟੋ ਸਮੇਤ ਸੱਦਾ ਪੱਤਰ ਭੇਜ ਰਿਹਾ ਹੈ, ਉਸ ਦਾ ਮੋਗਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ। ਇਹ ਵਿਅਕਤੀ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ-Lok Sabha elections: ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ-ਬਸਪਾ ਗਠਜੋੜ ਰਹੇਗਾ ਜਾਂ ਨਹੀਂ? ਜਸਵੀਰ ਗੜ੍ਹੀ ਦਾ ਕੀ ਹੈ ਕਹਿਣਾ