ਖੰਨਾ : ਖੰਨਾ ਦੇ ਇੱਕ ਨਿੱਜੀ ਹਸਪਤਾਲ 'ਚ ਜਣੇਪੇ ਦੌਰਾਨ ਜੱਚਾ-ਬੱਚਾ ਦੀ ਮੌਤ ਦਾ ਮਾਮਲਾ ਸਾਮਣੇ ਆਇਆ ਹੈ। ਪਰਿਵਾਰ ਵਾਲਿਆਂ ਨੇ ਡਾਕਟਰ ਉਪਰ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੇ ਅਸਲੀ ਕਾਰਨ ਸਾਮਣੇ ਆਉਣਗੇ।
ਭਾਦਸੋਂ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਜਣੇਪੇ ਲਈ ਪੀਰਖਾਨਾ ਰੋਡ ਉਪਰ ਸ਼ੁਸ਼ਮਾ ਹਸਪਤਾਲ 'ਚ ਦਾਖਲ ਕਰਾਇਆ ਸੀ ਤਾਂ ਡਾਕਟਰਾਂ ਨੇ ਪੂਰੀ ਜਿੰਮੇਵਾਰੀ ਲਈ ਸੀ ਕਿ ਉਹ ਨਾਰਮਲ ਡਿਲਿਵਰੀ ਕਰਾ ਕੇ ਬੱਚੇ ਨੂੰ ਜਨਮ ਦਿਵਾਉਣਗੇ। ਦੇਰ ਰਾਤ 2 ਵਜੇ ਦੇ ਕਰੀਬ ਬੱਚੇ ਨੇ ਜਨਮ ਲਿਆ ਤਾਂ ਡਾਕਟਰ ਨੇ ਬਾਹਰ ਆ ਕੇ ਸੂਚਨਾ ਦਿੱਤੀ ਜਿਸਦੀ ਖੁਸ਼ੀ ਸਾਰਿਆਂ ਨੂੰ ਹੋਈ। ਇਸੇ ਦੌਰਾਨ ਡਾਕਟਰ ਨੇ ਕਿਹਾ ਕਿ ਬੱਚੇ ਨੂੰ ਸਾਹ ਔਖਾ ਆਉਂਦਾ ਹੈ ,ਆਕਸੀਜਨ ਲਾਉਣੀ ਪੈਣੀ ਹੈ।
ਉਨ੍ਹਾਂ ਨੇ ਆਕਸੀਜਨ ਵਾਲਾ ਖਾਲੀ ਸਲੰਡਰ ਹੀ ਲਗਾ ਦਿੱਤਾ ਗਿਆ। ਜਦੋਂ ਉਹਨਾਂ ਨੇ ਦੇਖਿਆ ਤਾਂ ਉਹ ਖੁਦ ਸਲੰਡਰ ਲੈ ਕੇ ਆਏ। ਇਸੇ ਦੌਰਾਨ ਬੱਚੇ ਦੀ ਮੌਤ ਹੋ ਗਈ। ਦੂਜੇ ਪਾਸੇ ਉਸਦੀ ਪਤਨੀ ਦੇ ਸ਼ਰੀਰ ਚੋਂ ਲਗਾਤਾਰ ਖੂਨ ਨਿਕਲ ਰਿਹਾ ਸੀ। ਉਸਦਾ ਸਹੀ ਇਲਾਜ ਨਾ ਕੀਤਾ ਗਿਆ। ਉਹ ਸ਼ਹਿਰ ਦੇ ਕਈ ਹਸਪਤਾਲਾਂ 'ਚ ਗਏ ਕਿਸੇ ਨੇ ਉਹਨਾਂ ਨੂੰ ਦਾਖਲ਼ ਨਹੀਂ ਕੀਤਾ। ਰਾਜਿੰਦਰਾ ਹਸਪਤਾਲ ਪਟਿਆਲਾ ਨੇ ਉਸਦੀ ਪਤਨੀ ਨੂੰ ਮ੍ਰਿਤਕ ਐਲਾਨਿਆ ਗਿਆ।
ਖੰਨਾ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਪੁਲਸ ਨੇ ਪੋਸਟਮਾਰਟਮ ਕਰਾਉਣ ਲਈ ਅਰਜੀ ਦਿੱਤੀ ਹੈ, ਜਿਸ ਦੇ ਆਧਾਰ ਉਪਰ ਤਿੰਨ ਡਾਕਟਰਾਂ ਦਾ ਪੈਨਲ ਬਣਾ ਦਿੱਤਾ ਗਿਆ ਹੈ। ਬਾਕੀ ਲਾਪਰਵਾਹੀ ਦੀ ਪੁਸ਼ਟੀ ਸਿਵਲ ਸਰਜਨ ਪੱਧਰ ਉਪਰ ਬਣਨ ਵਾਲੀ ਜਾਂਚ ਕਮੇਟੀ ਹੀ ਕਰ ਸਕਦੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਜੇਕਰ ਡਾਕਟਰ ਦੇ ਖਿਲਾਫ ਰਿਪੋਰਟ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।