ਚੰਡੀਗੜ੍ਹ: ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਭਗਵਾਨ ਸਿੰਘ ਭਾਨਾ 'ਤੇ ਜਾਨ ਲੇਵਾ ਹਮਲਾ ਹੋਇਆ ਹੈ। ਬੀਤੀ ਰਾਤ 10 ਵਜੇ ਤਪਾ ਰੋਡ ਤੇ ਕਾਰ ਸਵਾਰ 4 ਹਮਲਾਵਰਾਂ ਮੋਟਰਸਾਈਕਲ ਤੇ ਜਾ ਰਹੇ ਭਗਵਾਨ ਸਿੰਘ 'ਤੇ ਗੋਲੀਆਂ ਚਲਾਈਆਂ।

ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਭਗਵਾਨ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਮਲੇ ਸਮੇਂ ਭਗਵਾਨ ਸਿੰਘ ਪੱਖੋਂ ਕੈਂਚੀਆਂ ਤੋਂ ਤਪਾ ਰੋਡ ਰਾਹੀਂ ਆਪਣੇ ਪਿੰਡ ਭਗਤਪੁਰਾ ਜਾ ਰਹੇ ਸਨ। ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 307 ਨਾਲ ਮਾਮਲਾ ਦਰਜ ਕਰ ਲਿਆ ਹੈ।