Farmer protest: ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਚਰਾ 13 ਫ਼ਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਉੱਤੇ ਅੜਿਆ ਹੋਇਆ ਹੈ। ਹਾਲਾਂਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਮੰਤਰੀਆਂ ਤੇ ਕਿਸਾਨ ਲੀਡਰਾਂ ਵਿਚਾਲੇ ਮੀਟਿੰਗ ਹੋਈ ਸੀ ਪਰ ਉਹ ਕੁਝ ਖਾਸ ਕਾਰਗਰ ਸਾਬਤ ਨਾ ਹੋ ਸਕੀ। ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਘੱਟੋ ਘੱਟ ਸਮਰਥਣ ਮੁੱਲ ਬਾਬਤ ਕੇਂਦਰ ਦੇ ਵਜ਼ੀਰ ਕੋਈ ਫ਼ੈਸਲਾ ਨਾ ਲੈ ਸਕੇ ਜਿਸ ਕਾਰਨ ਕਿਸਾਨ ਦਿੱਲੀ ਕੂਚ ਉੱਤੇ ਅੜੇ ਹੋਏ ਹਨ।


ਕਿਸਾਨਾਂ ਲਈ ਪੁਲਿਸ ਨੇ ਕੀਤੀਆਂ ਸਖ਼ਤ ਤਿਆਰੀਆਂ


ਉੱਥੇ ਜੇ ਦੂਜੇ ਪਾਸੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਪੁਲਿਸ ਪੂਰੀ ਤਰ੍ਹਾ ਨਾਲ ਅਲਰਟ ਉੱਤੇ ਹੈ। ਸੁਭਾਵਿਕ ਹੈ ਕਿ ਦਿੱਲੀ ਜਾਣ ਲਈ ਕਿਸਾਨ ਸ਼ੰਭੂ, ਡੱਬਵਾਲੀ ਤੇ ਸੰਗਰੂਰ ਦੇ ਖਨੌਰੀ ਰਾਹੀਂ ਹੀ ਹਰਿਆਣਾ ਵਿੱਚ ਐਂਟਰੀ ਕਰਨਗੇ। ਇਸ ਨੂੰ ਦੇਖਦੇ ਹੋਏ ਸ਼ੰਭੂ ਬਾਰਡਰ ਉੱਤੇ ਸਮਿੰਟ ਦੀ ਬੈਰੀਕੇਡਿੰਗ ਤੇ ਕੰਡਿਆਲੀਆਂ ਤਾਰਾਂ ਵਿਛਾ ਦਿੱਤੀਆਂ ਹਨ।  ਉੱਥੇ ਹੀ ਕੁਰੂਕੁਸ਼ੇਤਰ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ ਹੈ। ਉੱਥੇ ਹੀ ਹਰਿਆਣਾ  ਦੇ ਅੰਬਾਲਾ ਤੇ ਸੋਨੀਪਤ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।


ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ


ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਨੇ ਪੈਰਾਮਿਲਟਰੀ ਫੋਰਸ ਦੀਆਂ 50 ਕੰਪਨੀਆਂ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਮੌਕੇ ਸਥਿਤੀ ਨੂੰ ਸੰਭਾਲਣ ਲਈ ਭੇਜ ਦਿੱਤੀਆਂ ਹਨ।


ਸਰਹੱਦ ਨਾਲ ਜੁੜੇ ਜ਼ਿਲ੍ਹਿਆਂ ਨੂੰ ਕੀਤਾ ਹਾਈਅਲਰਟ


ਹਰਿਆਣਾ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਤੇ ਦਿੱਲੀ ਨਾਲ ਜੁੜੇ ਜ਼ਿਲ੍ਹਿਆ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ ਜਿਸ ਵਿੱਚ ਅੰਬਾਲਾ, ਕੁਰੂਕੁਸ਼ੇਤਰ, ਸਿਰਸਾ, ਜੀਂਦ, ਹਿਸਾਰ ਤੇ ਫਤਿਆਬਾਗ, ਯਮੁਨਾਨਦਰ, ਕਰਨਾਲ, ਸੋਨੀਪਤ ਤੇ ਪਾਣੀਪਤ, ਝੱਜਰ ਸ਼ਾਮਲ  ਹਨ।  ਜ਼ਿਕਰ ਕਰ ਦਈਏ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਬਹਾਦੁਰਗੜ੍ਹ ਬਾਰਡਰ ਅੰਦੋਲਨ ਦਾ ਮੁੱਖ ਕੇਂਦਰ ਸੀ ਜਿਸ ਨੂੰ ਦੇਖਦਿਆਂ ਪੁਲਿਸ ਨੇ ਇੱਥੇ ਖ਼ਾਸ ਪ੍ਰਬੰਧ ਕੀਤੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।