ਚੰਡੀਗੜ੍ਹ: ਸੱਤਾ ਤੋਂ ਬਾਹਰ ਹੁੰਦਿਆਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਪੋਸਟਰ ਤੇ ਫਲੈਕਸ ਹਟਣੇ ਸ਼ੁਰੂ ਹੋ ਗਏ ਹਨ। ਕਾਂਗਰਸੀ ਲੀਡਰਾਂ ਨੇ ਰਾਤੋ-ਰਾਤ ਕੈਪਟਨ ਦੀ ਥਾਂ ਚਰਨਜੀਤ ਚੰਨੀ (Charanjit SIngh Channi) ਤੇ ਨਵਜੋਤ ਸਿੱਧੂ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ।




ਉਧਰ, ਸਰਕਾਰੀ ਬੱਸਾਂ ਤੋਂ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ (Captain Amarinder Singh Poster) ਹਟਾਏ ਜਾਣਗੇ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਪੀਆਰਟੀਸੀ ਨੂੰ ਸਰਕਾਰੀ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਾਉਣ ਲਈ ਕਿਹਾ ਗਿਆ ਹੈ।


ਉਧਰ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਵੱਡਾ ਫੇਰ-ਬਦਲ ਸ਼ੁਰੂ ਹੋ ਗਿਆ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ ਹੀ ਸਿਆਸੀ ਅਹੁਦਿਆਂ ਉੱਤੇ ਤਾਇਨਾਤ ਲੋਕਾਂ ਦੀ ਰੱਦੋ-ਬਦਲ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੰਮਪੂਮੈਟ ਟਰੱਸਟ ਬਟਾਲਾ ਦੇ ਚੇਅਰਮੈਨ ਨੂੰ 22 ਦਿਨਾਂ ਬਾਅਦ ਆਪਣੀ ਕੁਰਸੀ ਛੱਡਣੀ ਪਈ ਹੈ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜ ਸੀ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬਾਜਵਾ ਨੇ ਆਪਣੇ ਪੁਰਾਣੇ ਸਮਰਥਕ ਬਟਾਲਾ ਵਿੱਚ ਚੰਗੇ ਅਹੁਦਿਆਂ 'ਤੇ ਵੀ ਬਿਠਾਏ ਸਨ। ਇਨ੍ਹਾਂ ਵਿੱਚ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਤੇ ਬਟਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਸ਼ਾਮਲ ਸੀ।


ਇਹ ਵੀ ਪੜ੍ਹੋ: Sukhbir Badal to Channi: ਸੁਖਬੀਰ ਬਾਦਲ ਨੇ ਚਰਨਜੀਤ ਚੰਨੀ ਨੂੰ ਯਾਦ ਕਰਵਾਏ ਵਾਅਦੇ, ਧੜਾ-ਧੜ ਪਾਈਆਂ ਫੇਸਬੁੱਕ ਪੋਸਟਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904