Punjab News: ਪੰਜਾਬ ਜਲਦ ਹੀ ਤੰਬਾਕੂ ਮੁਕਤ ਹੋ ਜਾਏਗਾ। ਇਹ ਕਾਰਜ ਪੰਜਾਬ ਦੀਆਂ 13 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਕਰਨਗੀਆਂ। ਇਸ ਲਈ ਪੂਰੇ ਸੂਬੇ ਵਿੱਚ 'ਸਾਨੂੰ ਭੋਜਨ ਚਾਹੀਦਾ, ਤੰਬਾਕੂ ਦੀ ਨਹੀਂ" ਦਾ ਨਾਅਰਾ ਗੂੰਜੇਗਾ। ਪੰਚਾਇਤਾਂ ਪਿੰਡਾਂ ਅੰਦਰ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਲੈਣਗੀਆਂ। ਇਸ ਦੇ ਨਾਲ ਹੀ ਪੰਚਾਇਤਾਂ ਮਤੇ ਪਾਸ ਕਰਕੇ ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕਰਨ ਦਾ ਐਲਾਨ ਕਰਨਗੀਆਂ। 



ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ 31 ਮਈ ਤੋਂ 31 ਜੁਲਾਈ ਤੱਕ ਦੋ ਮਹੀਨਿਆਂ ਵਿੱਚ ਪੰਚਾਇਤਾਂ ਅਧੀਨ ਆਉਂਦੇ 13 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਜਾਵੇਗਾ। ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਹਿਮ ਗੱਲ਼ ਹੈ ਕਿ ਸੂਬੇ ਦੇ 739 ਪਿੰਡ ਤੰਬਾਕੂ ਮੁਕਤ ਹੋ ਗਏ ਹਨ। ਇੱਕ ਸ਼ਹਿਰ ਵੀ ਤੰਬਾਕੂ ਮੁਕਤ ਹੈ। 


ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਨੁਸਾਰ, ਭਾਰਤ ਵਿੱਚ ਤੰਬਾਕੂ ਦੀ ਵਰਤੋਂ ਕਾਰਨ ਹਰ ਸਾਲ 10 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ। ਦੁਨੀਆ ਦੇ 12% ਸਿਗਰਟਨੋਸ਼ੀ ਕਰਨ ਵਾਲੇ ਭਾਰਤ ਵਿੱਚ ਰਹਿੰਦੇ ਹਨ। ਦੂਜੇ ਸੂਬਿਆਂ ਵਿੱਚ ਆਉਂਦੇ ਪਰਵਾਸੀ ਮਜ਼ਦੂਰਾਂ ਕਰਕੇ ਪੰਜਾਬ ਅੰਦਰ ਵੀ ਤੰਬਾਕੂ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਲਈ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ।


ਪੰਜਾਬ ਲਈ ਰਾਹਤ ਦੀ ਖਬਰ ਹੈ ਕਿ NFHS-5 ਦੇ ਅੰਕੜਿਆਂ (2020-21) ਅਨੁਸਾਰ, ਪਿਛਲੇ 5 ਸਾਲਾਂ ਦੌਰਾਨ ਪੰਜਾਬ ਵਿੱਚ ਮਰਦਾਂ ਵਿੱਚ ਤੰਬਾਕੂ ਦੀ ਵਰਤੋਂ 19.2% ਤੋਂ ਘਟ ਕੇ 12.9% ਹੋ ਗਈ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਘੱਟ ਹੈ। ਹੁਣ 31 ਮਈ ਤੋਂ 31 ਜੁਲਾਈ ਤੱਕ ਸੂਬੇ ਵਿੱਚ ਤੰਬਾਕੂ ਤੇ ਸਿਗਰਟਨੋਸ਼ੀ ਸਬੰਧੀ ਵੱਡੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸੂਬੇ ਦੀਆਂ ਸਾਰੀਆਂ ਪੰਚਾਇਤਾਂ ਤੰਬਾਕੂ ਦਾ ਸੇਵਨ ਨਾ ਕਰਨ ਦਾ ਮਤਾ ਪਾਸ ਕਰਨਗੀਆਂ। ਇਸ ਨਾਲ ਜਲਦ ਹੀ ਪੰਜਾਬ ਤੰਬਾਕੂ ਮੁਕਤ ਹੋ ਜਾਏਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।