Kangana Ranaut Slapped: ਚੰਡੀਗੜ੍ਹ ਏਅਰਪੋਰਟ ਤੇ ਭਾਜਪਾ ਸਾਂਸਦ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਇੱਕ ਲੱਖ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮੋਹਾਲੀ ਦੇ ਇੱਕ ਉੱਘੇ ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕੀਤਾ ਹੈ। 



ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਅੰਦੌਲਨ ਦੀਆਂ ਸੰਘਰਸ਼ਕਾਰੀ ਮਹਿਲਾਵਾਂ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦਾ ਬਦਲਾ ਲੈਣ ਵਾਲੀ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਜਾਰੀ ਕੀਤੀ ਵਿਡੀੳ ਵਿਚ ਕਿਹਾ ਕਿ ਸਿੱਖ ਬੀਬੀਆਂ ਖਿਲਾਫ ਬਿਆਨ ਦੇਣ ਵਾਲੀ ਕੰਗਨਾ ਰਣੌਤ ਦੇ ਥੱਪੜ ਮਾਰ ਕੇ ਇਸ ਦਲੇਰ ਬੀਬੀ ਨੇ ਜੋ ਬਦਲਾ ਲਿਆ ਹੈ।


 ਉਸ ਲਈ ਬੀਬਾ ਕੁਲਵਿੰਦਰ ਕੌਰ ਨੂੰ ਉਹ ਸਲੂਟ ਕਰਦੇ ਹਨ ਅਤੇ ਉਸ ਦੀ ਹੌਸਲਾ ਅਫਜਾਈ ਲਈ 1 ਲੱਖ ਰੁਪਏ ਨਕਦ ਇਲਾਮ ਦੇਣ ਦਾ ਐਲਾਨ ਕਰਦੇ ਹਨ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੇਸ ਲੜਨਾ ਪੈਂਦਾ ਹੈ ਤਾਂ ਉਸ ਦਾ ਵੀ ਸਾਰਾ ਖਰਚ ਉਹ ਚੁੱਕਣਗੇ।


ਮੰਡੀ ਤੋ ਨਵੀ ਨਵੀ ਸਾਂਸਦ ਬਣੀ ਕੰਗਨਾ ਰਣੌਤ ਦਿੱਲੀ ਵਿਖੇ ਬੀਜੇਪੀ ਦਹ ਮੀਟਿੰਗ ਵਿੱਚ ਸਾਮਲ ਹੋਣ ਲਈ ਸਿਮਲਾ ਤੋਂ ਆਈ ਸੀ ਅਤੇ ਫਲਾਈਟ ਨੰਬਰ ਯੂਕੇ 07 ਰਾਹੀ ਉਸ ਨੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਚੰਡੀਗੜ੍ਹ ਏਅਰਪੋਰਟ ਤੇ ਚੈਕਿੰਗ ਸਮੇਂ ਕੁਲਵਿੰਦਰ ਕੌਰ ਨਾਲ ਹੋਈ ਬਹਿਸ ਦੌਰਾਨ ਥੱਪੜ ਮਾਰਨ ਦੀ ਗੱਲ ਸਾਹਮਣੇ ਆਈ।


ਕੰਗਨਾ ਰਣੌਤ ਵਲੋਂ ਉਸ ਮਹਿਲਾ ਜਵਾਨ ਨੂੰ ਨੌਕਰੀ ਤੋ਼ ਬਰਖਾਸਤ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਕਾਰੋਬਾਰੀ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੀ ਮਦਦ ਲਈ ਅਗੇ ਆ ਰਹੀਆਂ ਹਨ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial