Punjab News : ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਵੱਖ-ਵੱਖ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਟਵੀਟ ਰਹੀ ਇੱਕ ਖ਼ਾਸ ਜਾਣਕਾਰੀ ਦਿੱਤੀ। ਉਹਨਾਂ ਐਕਸ ਉੱਤੇ ਟਵੀਟ ਕਰਦਿਆ ਲਿਖਿਆ- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਆਨਲਾਈਨ ਹਾਜ਼ਰੀ ਲੱਗੇਗੀ। ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ।


 


ਇਸ ਤੋਂ ਇਲਾਵਾ ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ, ਜਦੋਂ ਵੀ ਉਨ੍ਹਾਂ ਦਾ ਬੱਚਾ ਸਕੂਲ ਵਿੱਚ ਗੈਰਹਾਜ਼ਰ ਹੋਵੇਗਾ ਇਸ ਦੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਦੇ ਰਾਹੀ ਪ੍ਰਾਪਤ ਹੋ ਜਾਵੇਗੀ।  


ਇਹ ਵੀ ਪੜ੍ਹੋ :  Punjab Weather News: ਪੰਜਾਬ 'ਚ ਵਧੇਗੀ ਠੰਢ, ਬਦਲੇਗਾ ਮੌਸਮ, ਇਸ ਦਿਨ ਕਈ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਵਿਭਾਗ ਵੱਲੋਂ ਪੇਸ਼ੀਨਗੋਈ


 


ਸਾਡੇ ਮਾਣਯੋਗ ਮੁੱਖ ਮੰਤਰੀ @BhagwantMann ਜੀ ਦੀ ਅਗਵਾਈ ਹੇਠ ਜਲਦੀ ਹੀ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਹੋਵੇਗਾ ।

ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਔਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ ਜਦੋਂ ਵੀ ਉਹਨਾਂ ਦਾ ਬੱਚਾ ਸਕੂਲ ਤੋਂ ਗੈਰਹਾਜ਼ਰ… https://t.co/TrIOHM4biH


— Harjot Singh Bains (@harjotbains) November 24, 2023