ਚੰਡੀਗੜ੍ਹ: ਪੰਜਾਬ ਪੁਲਿਸ ਦੇ 3800 ਤੋਂ ਵੱਧ ਮੁਲਾਜ਼ਮ ਹੁਣ ਤੱਕ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੁੱਲ 3803 ਮੁਲਾਜ਼ਮਾਂ ਨੂੰ ਕਰੋਨਾਵਾਇਰਸ ਹੋਇਆ ਹੈ। ਇਨ੍ਹਾਂ ਵਿੱਚ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2186 ਜਣੇ ਤੰਦਰੁਸਤ ਹੋ ਚੁੱਕੇ ਹਨ। ਇਸ ਵੇਲੇ 1597 ਮੁਲਾਜ਼ਮ ਇਲਾਜ ਕਰਵਾ ਰਹੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਲਾਗ਼ ਤੋਂ ਪੀੜਤ ਮੁਲਾਜ਼ਮਾਂ ਨੂੰ ਡਿਜੀਟਲ ਥਰਮਾਮੀਟਰ, ਪਲਸ ਔਕਸੀਮੀਟਰ, ਸੈਨੇਟਾਈਜ਼ਰ, ਵਿਟਾਮਿਨ ਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਪੁਲਿਸ ਵੱਲੋਂ ਪੀੜਤਾਂ ਨੂੰ ਫੋਨ ਕਰਕੇ ਲਗਾਤਾਰ ਹਾਲ-ਚਾਲ ਪੁੱਛਿਆ ਜਾ ਰਿਹਾ ਹੈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।
ਮੈਡੀਕਲ ਪਿਛੋਕੜ ਵਾਲੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਸਲਾਹ ਤੇ ਸੇਧ ਦੇ ਰਹੇ ਹਨ। ਠੀਕ ਹੋਣ ਵਾਲੇ 20 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਵੀ ਦਾਨ ਕੀਤਾ ਹੈ।
ਪੰਜਾਬ ਪੁਲਿਸ ਦੇ 3803 ਮੁਲਾਜ਼ਮਾਂ 'ਤੇ ਕੋਰੋਨਾ ਦਾ ਕਹਿਰ
ਏਬੀਪੀ ਸਾਂਝਾ
Updated at:
07 Sep 2020 10:27 AM (IST)
ਪੰਜਾਬ ਪੁਲਿਸ ਦੇ 3800 ਤੋਂ ਵੱਧ ਮੁਲਾਜ਼ਮ ਹੁਣ ਤੱਕ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੁੱਲ 3803 ਮੁਲਾਜ਼ਮਾਂ ਨੂੰ ਕਰੋਨਾਵਾਇਰਸ ਹੋਇਆ ਹੈ। ਇਨ੍ਹਾਂ ਵਿੱਚ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2186 ਜਣੇ ਤੰਦਰੁਸਤ ਹੋ ਚੁੱਕੇ ਹਨ। ਇਸ ਵੇਲੇ 1597 ਮੁਲਾਜ਼ਮ ਇਲਾਜ ਕਰਵਾ ਰਹੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -