Punjab News: ਪੰਜਾਬ ਦੇ ਭਖੇ ਮਾਹੌਲ ਦਾ ਫਾਇਦਾ ਪਾਕਿਸਤਾਨ ਨੇ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਅੱਜ ਭਾਰਤ ਦੀ ਸਰੱਦ ਉਪਰ ਹਥਿਆਰਾਂ ਦੀ ਖੇਪ ਪਹੁੰਚਾਈ ਗਈ। ਇਹ ਹਥਿਆਰ ਡਰੋਨ ਰਾਹੀਂ ਸੁੱਟੇ ਗਏ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਦਹਿਸ਼ਤੀ ਘਟਨਾ ਨੂੰ ਅੰਜ਼ਾਮ ਦੇਣ ਲਈ ਭੇਜੇ ਹੋ ਸਕਦੇ ਹਨ।

ਹਾਸਲ ਜਾਣਕਾਰੀ ਮੁਤਾਬਕ ਬੀਐਸਐਫ ਨੇ ਅੱਜ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਸੁੱਟੇ ਪੰਜ ਆਸਟਰੀਆ ਦੇ ਬਣੇ ਗਲੋਕ ਪਿਸਤੌਲ ਤੇ 91 ਕਾਰਤੂਸ ਬਰਾਮਦ ਕੀਤੇ। ਤੜਕੇ ਕਰੀਬ 2.30 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਇਲਾਕੇ 'ਚ ਹਥਿਆਰ ਤੇ ਅਸਲਾ ਸੁੱਟਿਆ ਗਿਆ।

ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਗੋਰਖਾ ਬਾਬਾ ਨੇ ਕੀਤੇ ਵੱਡੇ ਖੁਲਾਸੇ, ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਫੌਜ 'ਚ ਸ਼ਾਮਲ ਕਰਕੇ ਦਿੱਤੀ ਜਾਂਦੀ ਸੀ ਤਨਖਾਹ

ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕੀਤੀ ਤੇ ਬਾਅਦ ਵਿੱਚ ਖੇਤਰ ਦੀ ਤਲਾਸ਼ੀ ਦੌਰਾਨ ਖੇਤ ਵਿੱਚੋਂ ਪੈਕੇਟ ਬਰਾਮਦ ਕੀਤਾ ਗਿਆ। ਪੈਕੇਟ ਵਿੱਚ ਪੰਜ ਗਲੋਕ ਪਿਸਤੌਲ, 10 ਮੈਗਜ਼ੀਨ ਤੇ 91 ਕਾਰਤੂਸ ਸਨ।

ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਤੀਸਗੜ੍ਹ 'ਚ ਰੈਲੀ, ਪਤਾ ਲੱਗਦਿਆਂ ਹੀ ਪੁਲਿਸ ਨੇ ਕੀਤਾ ਵੱਡਾ ਐਕਸ਼ਨ

ਉਧਰ, ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਖੇਪ ਸਰਹੱਦੀ ਸੂਬੇ ਦੇ ਖਾਲਿਸਤਾਨੀ ਵੱਖਵਾਦੀ ਸਮੂਹਾਂ ਲਈ ਸੀ। ਗਲੋਕ ਸੈਮੀ-ਆਟੋਮੈਟਿਕ ਪਿਸਤੌਲ ਹੈ, ਜੋ ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਤੇ ਹੋਰ ਕਮਾਂਡੋ ਟੀਮਾਂ ਅਤਿਵਾਦ ਵਿਰੋਧੀ ਬਲਾਂ ਵੱਲੋਂ ਵਰਤੀ ਜਾਂਦੀ ਹੈ। ਇਹ ਆਸਟਰੀਆ ਤੇ ਅਮਰੀਕਾ ਵਿੱਚ ਬਣਦੇ ਹਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।