ਫਾਜ਼ਿਲਕਾ: ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਰਬੰਦੀ ਤੋਂ ਪਾਰ ਇਕ ਡ੍ਰੋਨ ਨਜ਼ਰ ਆਇਆ ਹੈ , ਜਿਸ ਨੂੰ ਬੀਐਸਐਫ ਨੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਇਸ ਡ੍ਰੋਨ ਦੇ ਨਾਲ ਇੱਕ ਕਿੱਲੋ ਛੇ ਸੌ ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਅੱਜ ਬੀਐਸਐਫ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਬੀਐਸਐਫ ਦੇ ਡੀਆਈਜੀ ਵੀਪੀ ਬਡੋਲਾ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਡ੍ਰੋਨ ਆ ਰਿਹਾ ਸੀ ਜਿਵੇਂ ਹੀ ਭਾਰਤ ਪਾਕਿਸਤਾਨ ਤਾਰਬੰਦੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਸ ਨੂੰ ਤੁਰੰਤ ਡੇਗ ਲਿਆ ਗਿਆ ਤੇ ਆਪਣੇ ਕਬਜ਼ੇ 'ਚ ਲੈ ਲਿਆ। ਜਿਸ ਤੋਂ ਬਾਅਦ ਇੱਕ ਕਿਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਹਾਲਾਂਕਿ ਇਸ ਨੂੰ ਹੁਣ ਜਾਂਚ ਦੇ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ : ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਜਲੰਧਰ 'ਚ ਦੇਹਾਂਤ


ਦੱਸ ਦੇਈਏ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ 100 ਗ੍ਰਾਮ ਹੈਰੋਇਨ 1 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ 3 ਵਿਅਕਤੀਆਂ ਨੂੰ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ ਸੀ। ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਥਾਣਾ ਮੁਖੀ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਐਸ.ਆਈ ਰਮਨਦੀਪ ਕੌਰ ਵਲੋਂ ਸਮੇਤ ਪੁਲਿਸ ਪਾਰਟੀ ਦੇ ਨਾਲ ਪਿੰਡ ਚੱਕ ਰੋਂਤਾ ਤੋ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਰੋੜ ਮਜਾਰਾ ਥਾਣਾ ਗੜਸ਼ੰਕਰ ਅਤੇ ਅਵਤਾਰ ਸਿੰਘ ਉਰਫ ਸਾਬੀ ਪੁੱਤਰ ਮਹਿੰਦਰ ਪਾਲ ਵਾਸੀ ਰੋੜ ਮਜਾਰਾ ਥਾਣਾ ਗੜਸ਼ੰਕਰ ਨੂੰ 25/25 ਗਰਾਮ ਹੈਰੋਇਨ ਸਮੇਤ ਮੋਟਰ ਸਾਈਕਲ ਨੰਬਰੀ PB-16E 3134 ਤੇ ਗ੍ਰਿਫਤਾਰ ਕੀਤਾ ਸੀ । ਐਸ.ਐੱਚ.ਓ ਗੜ੍ਹਸ਼ੰਕਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਕਿ ਸੱਚਾਈ ਸਾਹਮਣੇ ਆ ਸਕੇ