Amy Virk's father elected Sarpanch: ਨਾਭਾ ਨੇੜਲੇ ਪਿੰਡ ਲੋਹਾਰ ਮਾਜਰਾ ਦੇ ਵਾਸੀ ਕੁਲਜੀਤ ਸਿੰਘ (62) ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ। ਕੁਲਜੀਤ ਸਿੰਘ ਉੱਘੇ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਫ਼ਿਲਮ ਨਿਰਮਾਤਾ ਭਗਵੰਤ ਪਾਲ ਸਿੰਘ ਦੇ ਪਿਤਾ ਹਨ। ਕੁਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਕਹਿਣ ਉੁਪਰ ਹੀ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਪਰ ਚੁੱਕੀ ਹੈ।



ਹਾਸਲ ਜਾਣਕਾਰੀ ਮੁਤਾਬਕ 375 ਵੋਟਾਂ ਵਾਲਾ ਇਹ ਸਾਰਾ ਹੀ ਪਿੰਡ ਵੰਡ ਮੌਕੇ ਪਾਕਿਸਤਾਨ ਦੇ ਸ਼ੇਖੂਪੁਰ ਜ਼ਿਲ੍ਹੇ ਵਿੱਚੋਂ ਉੱਜੜ ਕੇ ਆਇਆ ਸੀ। ਇਸ ਵਾਰੀ ਇੱਥੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਇਸ ਮੌਕੇ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਪਿੰਡ ਵਾਸੀਆਂ ਦੇ ਜ਼ੋਰ ਪਾਉਣ ’ਤੇ ਹੀ ਉਹ ਸਰਪੰਚ ਬਣੇ ਹਨ। 


ਇਹ ਵੀ ਪੜ੍ਹੋ: ਸਰਬਸੰਮਤੀ ਨਾਲ ਚੁਣਿਆ ਗਿਆ ਗੈਂਗਸਟਰ ਸੁੱਖਾ ਕਾਹਲਵਾਂ ਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ


ਉਨ੍ਹਾਂ ਦੱਸਿਆ ਕਿ ਵੰਡ ਦੇ ਉਜਾੜੇ ਤੋਂ ਬਾਅਦ ਹੁਣ ਪਿੰਡ ਵਿੱਚ ਪਰਵਾਸ ਦੇ ਰੁਝਾਨ ਤੋਂ ਲੋਕ ਚਿੰਤਤ ਹਨ। ਉਨ੍ਹਾਂ ਦੱਸਿਆ ਕਿ 375 ਵਿੱਚੋਂ ਇੱਥੇ ਵੋਟ ਪਾਉਣ ਵਾਲੇ ਤਾਂ 300 ਤੋਂ ਵੀ ਘੱਟ ਹਨ ਕਿਉਂਕਿ ਬਹੁਤੇ ਨੌਜਵਾਨ ਵਿਦੇਸ਼ ਜਾ ਵੱਸੇ ਹਨ। ਇਸ ਵਿਸ਼ੇ ਤੇ ਹੋਰ ਕੰਮਾਂ ਲਈ ਉਹ ਪਿੰਡ ਦਾ ਇਕੱਠ ਕਰਕੇ ਸਲਾਹ ਕਰਨਗੇ। 


ਇਹ ਵੀ ਪੜ੍ਹੋ: ਪੰਜਾਬ ਵਿਚ ਸ਼ਾਮ ਤੋਂ ਬਦਲੇਗਾ, ਅੱਜ ਤੇ ਕੱਲ੍ਹ ਬਾਰਸ਼ ਦਾ ਅਲਰਟ, ਕਿਸਾਨਾਂ ਨੂੰ ਕੀਤਾ ਚੌਕਸ


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੇ ਇਸੇ ਪਿੰਡ ਦਾ ਜੰਮਪਲ ਐਮੀ ਵਿਰਕ ਨੇ ਵੀ ਸਰਪੰਚੀ ਵਿੱਚ ਆਉਣ ਲਈ ਇੱਕ ਵਾਰੀ ਇਤਰਾਜ਼ ਪ੍ਰਗਟਾਇਆ ਸੀ ਪਰ ਪਿੰਡ ਵਾਲਿਆਂ ਦੇ ਜ਼ੋਰ ਅੱਗੇ ਉਸ ਨੇ ਵੀ ਸਿਰ ਨਿਵਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਲਾਕੇ ਦਾ ਬਹੁਤ ਮੋਹ ਹੈ, ਇਸੇ ਕਰਕੇ ਐਮੀ ਵਿਰਕ ਦੀ ਹਰ ਫ਼ਿਲਮ ਵਿੱਚ ਨਾਭੇ ਦੇ ਕਿਸੇ ਪਿੰਡ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਤੇ ਉਹ ਇੱਥੇ ਅਕਸਰ ਆ ਕੇ ਰਹਿੰਦੇ ਹਨ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।