Punjab News: ਹਰਿਆਣਾ ਅਤੇ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਅਕਸਰ ਆਪਣੇ ਫੈਸਲਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀਆਂ ਹਨ। ਇਸ ਵਾਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਦਾਸ ਦੀ ਪੰਚਾਇਤ ਚਰਚਾ ਦਾ ਵਿਸ਼ਾ ਬਣੀ। ਪਿੰਡ ਭਦਾਸ ਦੀ ਪੰਚਾਇਤ ਵੱਲੋਂ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਸ ਫ਼ਰਮਾਨ ਮੁਤਾਬਕ ਹੁਣ ਲਾੜੀ ਲਾਵਾਂ ਵੇਲੇ ਦੇ ਸਮੇਂ ਲਹਿੰਗਾ ਨਹੀਂ ਪਹਿਨ ਸਕਦੀ। ਇਸ ਤੋਂ ਇਲਾਵਾ ਜੇਕਰ 12 ਵਜੇ ਤੋਂ ਬਾਅਦ ਜਲੂਸ ਨਿਕਲਦਾ ਹੈ ਤਾਂ ਉਸ ਨੂੰ 11 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ।


ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਲਗਾਇਆ ਜਾਵੇਗਾ


ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਗੇੜੇ ਲਾਉਣ ਦੀ ਰਸਮ 'ਤੇ ਸਿਰਫ਼ ਪਰਿਵਾਰਕ ਮੈਂਬਰ ਹੀ ਜਾ ਸਕਦੇ ਹਨ। ਜੇਕਰ ਕੋਈ ਇਨ੍ਹਾਂ ਸਾਰੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਭਦਾਸ ਪਿੰਡ ਦੀ ਪੰਚਾਇਤ ਨੇ ਇਨ੍ਹਾਂ ਸਾਰੇ ਹਾਲਾਤਾਂ ਦਾ ਵੱਡਾ ਕਾਰਨ ਵੱਧ ਰਹੀ ਮਹਿੰਗਾਈ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਵਿੱਚ ਉਨ੍ਹਾਂ ਦਾ ਉਦੇਸ਼ ਸਾਦੇ ਵਿਆਹ ਦੀ ਪਰੰਪਰਾ ਨੂੰ ਅੱਗੇ ਵਧਾਉਣਾ ਹੈ। ਉਹ ਨਹੀਂ ਚਾਹੁੰਦੇ ਕਿ ਅਮੀਰਾਂ ਦੇ ਰਿਵਾਜ ਗਰੀਬਾਂ 'ਤੇ ਬੋਝ ਨਾ ਬਣ ਜਾਣ। ਇਸ ਦੇ ਨਾਲ ਹੀ ਇਸ ਦੀ ਪੰਚਾਇਤ ਵਿੱਚ ਹੋਰ ਨਿਯਮ ਵੀ ਬਣਾਏ ਗਏ ਹਨ, ਲੰਗਰ ਤੋਂ ਟਿਫਿਨ ਬਾਕਸ ਵਿੱਚ ਲੰਗਰ ਲਿਜਾਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਲਈ ਉਸ ਨੂੰ ਸਜ਼ਾ ਵਜੋਂ 2 ਮਹੀਨੇ  ਗੁਰੂਘਰ ਵਿੱਚ ਜੋੜਿਆਂ ਦੀ ਸੇਵਾ ਕਰਨੀ ਪਵੇਗੀ।


'ਟਿਫਿਨ 'ਚ ਲੰਗਰ ਲਿਜਾਣ 'ਤੇ ਵੀ ਲੱਗੇਗਾ ਜੁਰਮਾਨਾ'


ਇੰਨਾ ਹੀ ਨਹੀਂ ਜੇ ਟਿਫਿਨ ਬਾਕਸ ਵਿੱਚ ਲੰਗਰ ਲੈ ਕੇ ਜਾਣ ਦਾ ਦੋਸ਼ੀ ਸਰਪੰਚ, ਨੰਬਰਦਾਰ ਜਾਂ ਪ੍ਰਧਾਨ ਜਾ ਕਮੇਟੀ ਮੈਂਬਰ ਦੋਸ਼ੀ ਹੁੰਦਾ ਹੈ ਤਾਂ ਉਸ ਨੂੰ 10 ਹਜ਼ਾਰ ਦੀ ਥਾਂ 30 ਹਜ਼ਾਰ ਦਾ ਜੁਰਮਾਨਾ ਦੇਣਾ ਹੋਵੇਗਾ ਇਸ ਦੇ ਨਾਲ ਹੀ 3 ਮਹੀਨਿਆਂ ਤੱਕ ਸੇਵਾ ਕਰਨੀ ਹੋਵੇਗੀ। ਜੇ ਕੋਈ ਨਿਯਮਾਂ ਦੀ ਉਲੰਘਣ ਕਰਨ ਵਾਲਾ ਰੋਟੀ ਬਣਾਉਣਾ ਵਾਲਾ ਜਾਂ ਕੋਈ ਪੰਚ ਹੋਇਆ ਤਾਂ 1100 ਰੁਪਏ ਜੁਰਮਾਨਾ ਦੇਣਾ ਪਵੇਗਾ।
ਇਸ ਤੋਂ ਇਲਾਵਾ ਵਿਆਹ ਦੇ ਮੌਕੇ ਜੇ ਕੋਈ ਕਿੰਨਰ ਵਧਾਈ ਲੈਣ ਆਉਂਦਾ ਹੈ ਤਾਂ ਉਸ ਨੂੰ 5100 ਰੁਪਏ ਤੇ ਭੰਡ ਨੂੰ 1100 ਰੁਪਏ ਦੀ ਵਧਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਵਿੱਚ ਜਰਦਾ, ਤੰਬਾਕੂ, ਖੈਨੀ ਵੇਚਣ ਤੇ ਮਨਾ ਕੀਤਾ ਗਿਆ ਹੈ। ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੂੰ 5 ਹਜ਼ਾਰ ਦਾ ਜੁਰਮਾਨਾ ਲਾਇਆ ਗਿਆ ਹੈ।