ਰਜਨੀਸ਼ ਕੌਰ ਦੀ ਰਿਪੋਰਟ


Punjab News: ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਸਰਕਾਰੀ ਡਿਪੂ 'ਤੇ ਲਗਜ਼ਰੀ ਕਾਰ 'ਚ ਕਣਕ ਲੈਣ ਆਏ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਤਰਨ ਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਧੂੰਦਾ ਦਾ ਪੰਚਾਇਤ ਮੈਂਬਰ ਜਗਜੀਤ ਸਿੰਘ ਉਰਫ ਜੱਗਾ ਹੈ। ਇਸ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਇਹ ਦੂਜਾ ਮਾਮਲਾ ਹੈ, ਜਦੋਂ ਇੱਕ ਅਮੀਰ ਵਿਅਕਤੀ ਦਾ ਸਰਕਾਰੀ ਅਨਾਜ ਲੈ ਕੇ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ।



ਹਾਸਲ ਜਾਣਕਾਰੀ ਮੁਤਾਬਕ ਵੀਡੀਓ ਹਲਕਾ ਖਡੂਰ ਸਾਹਿਬ ਦੇ ਪਿੰਡ ਧੂੰਦਾ ਦੀ ਹੈ। ਪੰਚਾਇਤ ਮੈਂਬਰ ਜਗਜੀਤ ਸਿੰਘ ਉਰਫ਼ ਜੱਗਾ ਕਰੀਬ 8 ਲੱਖ ਰੁਪਏ ਦੀ ਕੀਮਤ ਦੀ ਆਪਣੀ Toyota car ਵਿੱਚ ਰਾਸ਼ਨ ਲੈਣ ਡਿਪੂ ’ਤੇ ਪਹੁੰਚਿਆ। ਅਜੇ ਟਰਾਲੀ ਅਨਾਜ ਦੀਆਂ ਬੋਰੀਆਂ ਲੈ ਕੇ ਆਈ ਹੀ ਸੀ ਕਿ ਜੱਗੇ ਨੇ ਤੁਰੰਤ ਕੁਝ ਬੋਰੀਆਂ ਚੁੱਕ ਕੇ ਆਪਣੀ ਕਾਰ ਦੇ ਡਿੱਗੀ ਵਿੱਚ ਰੱਖ ਦਿੱਤੀਆਂ। ਉੱਥੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।


ਇਹ ਵੀ ਪੜ੍ਹੋ : Punjab Breaking News LIVE: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ, ਭਗਵੰਤ ਮਾਨ ਨੂੰ ਚਰਨਜੀਤ ਚੰਨੀ ਦਾ ਜਵਾਬ, ਟੈਂਕੀ 'ਤੇ ਚੜ੍ਹੀ ਕੇਜਰੀਵਾਲ ਦੀ ਮੂੰਹ ਬੋਲੀ ਭੈਣ, ਨਹੀਂ ਹੋਏਗੀ ਕਿਸਾਨਾਂ ਖਿਲਾਫ ਕੋਈ ਸਖਤੀ



ਦੱਸਣਯੋਗ ਹੈ ਕਿ ਜਗਜੀਤ ਸਿੰਘ ਜੱਗਾ ਖਡੂਰ ਸਾਹਿਬ ਦੇ ਪਿੰਡ ਧੂੰਦਾ ਦੇ ਪੰਚਾਇਤ ਮੈਂਬਰ ਹਨ। ਉਹ ਪਹਿਲਾਂ ਵੀ ਕਾਂਗਰਸ ਸਰਕਾਰ ਵਿੱਚ ਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਉਨ੍ਹਾਂ ਨੇ ਪਾਰਟੀ ਵੀ ਬਦਲ ਲਈ ਸੀ। ਕਾਂਗਰਸ ਦੇ ਸਮੇਂ ਤੋਂ ਹੀ ਉਨ੍ਹਾਂ ਦਾ ਪੀਲਾ ਕਾਰਡ ਬਣਿਆ ਹੋਇਆ ਸੀ। ਉਹ ਵੀ ਕਾਫੀ ਸਮੇਂ ਤੋਂ ਕਣਕ ਲੈ ਰਿਹਾ ਹੈ। ਜੱਗਾ ਦਾ ਕਹਿਣਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਹੈ। ਅਮੀਰ ਲੋਕ ਵੀ ਕਣਕ ਲੈ ਲੈਂਦੇ ਹਨ ਤੇ ਉਹ ਸਾਰਿਆਂ ਦਾ ਪਰਦਾਫਾਸ਼ ਵੀ ਕਰਨਗੇ।


ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਹੋ ਚੁੱਕੇ ਵਾਇਰਲ


ਇਸ ਤੋਂ ਪਹਿਲਾਂ ਪੰਜਾਬ ਦੇ ਹੁਸ਼ਿਆਰਪੁਰ 'ਚ ਵੀ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਇਕ ਵਿਅਕਤੀ ਮਰਸਡੀਜ਼ ਕਾਰ ਲੈ ਕੇ 2 ਰੁਪਏ ਕਿਲੋ ਦੀ ਸਰਕਾਰੀ ਕਣਕ ਲੈਣ ਪਹੁੰਚਿਆ ਸੀ। ਉਸ ਤੋਂ ਬਾਅਦ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਜਾਂਚ ਦੇ ਹੁਕਮ ਦਿੱਤੇ ਸਨ ਪਰ ਹੁਣ ਤਰਨਤਾਰਨ 'ਚ ਸਾਹਮਣੇ ਆਇਆ ਹੈ ਇਸ ਮਾਮਲੇ 'ਤੇ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।