ਚੰਡੀਗੜ੍ਹ: ਯੂਟੀ ਦੀ ਕਲੀਅਰੈਂਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਆਫੀਸ਼ੀਅਲ ਤੌਰ ‘ਤੇ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਹੈ। ਛੇ ਸਤੰਬਰ ਨੂੰ ਹੋਣ ਵਾਲੀ ਇਲੈਕਸ਼ਨ ਲਈ 30 ਅਗਸਤ ਨੂੰ ਨੌਮੀਨੇਸ਼ਨ ਤੇ 31 ਨੂੰ ਨਾਮਜ਼ਦਗੀ ਵਾਪਸ ਲਿਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਇਸ ਐਲਾਨ ਨਾਲ ਯੂਨੀਵਰਸਿਟੀ ਕੈਂਪਸ ਤੇ ਕਾਲਜਾਂ ‘ਚ ਲਿੰਗਦੋਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋ ਗਈਆਂ ਹਨ। ਯੂਨੀਵਰਸਿਟੀ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਬੁੱਧਵਾਰ ਨੂੰ ਜਾਰੀ ਕਰੇਗੀ, ਪਰ ਪੁਰਾਣੇ ਸਟੂਡੈਂਟਸ ਤੇ ਨੇਤਾ ਇਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਯੂਨੀਵਰਸਿਟੀ ਇਹ ਤੈਅ ਨਹੀਂ ਕਰੇਗੀ ਕਿ ਕਾਉਂਟਿੰਗ ਸੈਂਟ੍ਰਲਾਈਜ਼ ਹੋਵੇਗੀ ਜਾਂ ਡਿਪਾਰਟਮੈਂਟ ਦੇ ਪੱਧਰ ‘ਤੇ। ਪੀਯੂ ਸਟੂਡੈਂਟ ਯੂਨੀਅਨ ਪੁਸੂ ਵੱਲੋਂ ਭੇਦਭਾਵ ਦੇ ਇਲਜ਼ਾਮ ਤੇ ਕੈਂਪਸ ‘ਚ ਪਾਲਿਟੀਕਲ ਪਾਰਟੀਆ ਦੇ ਦਖਲ ਕਾਰਨ ਹੋਣ ਵਾਲੇ ਦਬਾਅ ਨੂੰ ਟਾਲਣ ਲਈ ਯੂਨੀਵਰਸਿਟੀ ਨੇ ਸੈਂਟ੍ਰਲਾਈਜ਼ ਕਾਉਂਟਿੰਗ ਸ਼ੁਰੂ ਕੀਤੀ ਸੀ।

ਚੋਣਾਂ ਲਈ ਕੀਤੀ ਗਈ ਮੀਟਿੰਗ ‘ਚ ਸਾਬਕਾ ਡੀਐਸਡਬਲੂ ਪ੍ਰੋ ਨਵਲ ਕਿਸ਼ੋਰ, ਪ੍ਰੋ.ਸ਼ੰਕਰ ਜੀ ਝਾ, ਪ੍ਰੋ.ਪਲਵਿੰਦਰ ਸਿੰਘ, ਪ੍ਰੋ.ਯੋਜਨਾ ਰਾਵਤ, ਪ੍ਰੋ. ਦਿਨੇਸ਼ ਕੁਮਾਰ ਅਤੇ ਪ੍ਰੋ. ਨਵਜੋਤ ਸਿੰਘ ਸ਼ਾਮਲ ਸੀ। ਯੂਨੀਵਰਸਿਟੀ ਨੇ ਚੋਣਾਂ ਬਾਰੇ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ।