ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ 'ਚ ਪਿਛਲੇ 10 ਦਿਨਾਂ 'ਚ ਦੁੱਗਣੇ ਕੇਸ ਹੋ ਗਏ। ਬੀਤੀ 9 ਜੁਲਾਈ ਤਕ ਪਟਿਆਲਾ ਜ਼ਿਲ੍ਹੇ 'ਚ 480 ਕੇਸ ਸਨ ਜੋ ਹੁਣ ਵਧ ਕੇ 981 ਹੋ ਗਏ ਹਨ। ਇਹ ਸਭ ਨਿਯਮਾਂ ਦੀ ਅਣਦੇਖੀ ਕਰਕੇ ਵਾਪਰ ਰਿਹਾ ਹੈ।


ਐਤਵਾਰ ਪਟਿਆਲਾ ਜ਼ਿਲ੍ਹੇ 'ਚ 80 ਨਵੇਂ ਕੇਸ ਦਰਜ ਕੀਤੇ ਗਏ। ਇਨ੍ਹਾਂ 'ਚੋਂ 51 ਕੇਸ ਪਟਿਆਲਾ ਸ਼ਹਿਰ ਤੋਂ, ਤਿੰਨ ਨਾਭਾ ਤੋਂ, 11 ਰਾਜਪੁਰਾ , 9 ਸਮਾਣਾ ਤੋਂ ਤੇ ਬਾਕੀ ਛੇ ਵੱਖ-ਵੱਖ ਪਿੰਡਾਂ ਤੋਂ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਕਿ ਇਨ੍ਹਾਂ 'ਚ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲੇ ਲੋਕ ਸ਼ਾਮਲ ਹਨ। ਲੋਕ ਸਖ਼ਤੀ ਦੇ ਬਾਵਜੂਦ ਕਿੱਟੀ ਪਾਰਟੀਆਂ, ਇਕੱਠ ਤੇ ਵਿਆਹ ਸਮਾਗਮਾਂ ਤੋਂ ਗੁਰੇਜ਼ ਨਹੀਂ ਕਰ ਰਹੇ।


ਖ਼ਬਰਦਾਰ! ਹੁਣ ਸੋਚ-ਸਮਝ ਕੇ ਨਿਕਲਿਓ ਬਾਹਰ, ਕੋਰੋਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਨਵੀਂ ਯੋਜਨਾ


ਸਿਹਤ ਵਿਭਾਗ ਦੇ ਮੁਤਾਬਕ ਕਈ ਕੇਸ ਅਜਿਹੇ ਹਨ ਜਿੱਥੇ ਇੱਕ ਪੌਜ਼ੇਟਿਵ ਵਿਅਕਤੀ ਤੋਂ 30-30 ਜਣੇ ਪੌਜ਼ੇਟਿਵ ਹੋਏ ਹਨ। ਪ੍ਰਤਾਪ ਨਗਰ 'ਚ ਇੱਕ ਬੁਟੀਕ ਮਾਲਕ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਜਿੱਥੇ ਪੂਰਾ ਸਟਾਫ ਪੌਜ਼ੇਟਿਵ ਹੋਇਆ ਉੱਥੇ ਹੀ ਸਟਾਫ ਦੇ ਪਰਿਵਾਰ ਵੀ ਲਾਗ ਤੋਂ ਪੀੜਤ ਪਾਏ ਗਏ।


ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਰੈੱਡ ਅਲਰਟ, ਬਾਕੀ ਜ਼ਿਲ੍ਹਿਆਂ 'ਚ ਸੰਤਰੀ


ਇਸੇ ਤਰ੍ਹਾਂ ਤੋਪ ਖਾਨਾ ਮੋੜ ਤੇ ਇਨਫੈਕਟਡ ਲੀਡਰ ਨੇ ਆਪਣੀ ਪਰਿਵਾਰ ਦੇ 16 ਮੈਂਬਰਾਂ ਸਣੇ 20 ਜਣਿਆਂ ਨੂੰ ਇਨਫੈਕਟ ਕੀਤਾ। ਦਰਅਸਲ ਲੋਕ ਕੁਆਰੰਟੀਨ ਹੋਣਾ ਨਹੀਂ ਚਾਹੁੰਦੇ। ਜਿਸ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਤੇ ਕਾਬੂ ਪਾਉਣਾ ਬੇਹੱਦ ਮੁਸ਼ਕਲ ਹੈ।


ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ


ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ