Punjab News: ਬੀਤੀ ਦੇਰ ਰਾਤ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸਪੁੱਤਰ ਅਜੇਵੀਰ ਸਿੰਘ ਲਾਲਪੁਰਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਦੋ ਆਰੋਪੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਆਰੋਪੀਆਂ ਦੀ ਪਛਾਣ ਜਸਕਰਨ ਸਿੰਘ ਅਤੇ ਜਸਪ੍ਰੀਤ ਸਿੰਘ ਪਿੰਡ ਤਖਤਗੜ੍ਹ ਦੇ ਵਜੋਂ ਹੋਈ ਹੈ। ਆਰੋਪੀਆਂ ਕੋਲੋਂ ਉਸ ਦੌਰਾਨ ਵਰਤਿਆ ਗਿਆ ਵਾਹਨ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਦੱਸਿਆ ਕਿ ਰਿਵਾਲਵਰ ਲਾਇਸੈਂਸ ਹੈ ਤੇ ਇਹ ਅਸਲੇ ਦਾ ਲਾਇਸੈਂਸ ਰੱਦ ਕਰਨ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ । ਕੱਲ ਆਰੋਪੀਆਂ ਨੂੰ ਕੋਰਟ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ।
ਕੀ ਸੀ ਮਾਮਲਾ
ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੈਵੀਰ ਸਿੰਘ ’ਤੇ ਉਸ ਵੇਲੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਦ ਉਹ ਆਪਣੇ ਇੱਕ ਦੋਸਤ ਦੇ ਨਾਲ ਬੀਤੀ ਰਾਤ ਚੰਡੀਗੜ੍ਹ ਤੋਂ ਆਪਣੇ ਪਿੰਡ ਵੱਲ ਜਾ ਰਹੇੇ ਸਨ।
ਹਮਲਾਵਰਾਂ ਵਿੱਚੋਂ ਇੱਕ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਅਜੈਵੀਰ ਸਿੰਘ ਆਪਣੇ ਦੋਸਤ ਸੁਰਿੰਦਰ ਪਾਲ ਸਿੰਘ ਦੇ ਚੰਡੀਗੜ੍ਹ ਵਿਖ਼ੇ ਇਕ ਸਮਾਗਮ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਇੱਕ ਸਵਿਫ਼ਟ ਗੱਡੀ ਨੇ ਉਨ੍ਹਾਂ ਦਾ ਪਿੱਛਾ ਕਰਨ ਉਪਰੰਤ ਦੋ ਤਿੰਨ ਵਾਰ ਟੱਕਰ ਮਾਰਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਬੈਂਸਾਂ ਅੱਡੇ ਕੋਲ ਗੱਡੀ ਵਿੱਚ ਸ਼ਾਮਲ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ।
ਇਸ ਮੌਕੇ ਸਵਿਫ਼ਟ ਵਿੱਚੋਂ ਦੋ ਲੋਕ ਬਾਹਰ ਨਿਕਲੇ ਜਿਹਨਾਂ ਕੋਲ ਹਥਿਆਰ ਸਨ ਤੇ ਉਨ੍ਹਾਂ ਨੇ ਹਥਿਆਰ ਉਨ੍ਹਾਂ ਵੱਲ ਤਾਣੇ ਅਤੇ ਗਾਲ੍ਹਾਂ ਕੱਢੀਆਂ, ਧਮਕੀਆਂ ਦਿੱਤੀਆਂ, ਸਮਾਂ ਰਹਿੰਦਿਆਂ ਹੀ ਅਜੈਵੀਰ ਸਿੰਘ ਨੇ ਨੇੜੇ ਹੀ ਪੈਂਦੇ ਥਾਣਾ ਨੂਰਪੁਰ ਬੇਦੀ ਦੇ SHO ਨੂੰ ਫ਼ੋਨ ਕੀਤਾ ਜੋ ਮੌਕੇ ’ਤੇ ਪੁੱਜ ਗਏ।
ਇਸ ਸੰਬੰਧੀ ਅਜੈਵੀਰ ਸਿੰਘ ਲਾਲਪੁਰਾ ਨੇ ਥਾਣਾ ਨੂਰਪੁਰ ਬੇਦੀ ਵਿੱਚ ਮਾਮਲਾ ਦਰਜ ਕਰਵਾਇਆ ਹੈ ਪਰ ਅਜੈਵੀਰ ਸਿੰਘ ਦਾ ਦੋਸ਼ ਹੈ ਕਿ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਹਥਿਆਰਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਜਦਕਿ ਮੌਕੇ ’ਤੇ ਪੁਲਿਸ ਦੇ ਸਾਹਮਣੇ ਸਾਰਾ ਕੁਝ ਸਪਸ਼ਟ ਸੀ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :