Punjab Politics News : ਕਾਂਗਰਸੀ ਵਿਧਾਇਕ (Congress)

  ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਐਤਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ (AAP Government) 'ਤੇ ਡਾਕਟਰਾਂ 'ਤੇ ਹੋ ਰਹੇ ਹਮਲੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਆ ਕਰਨ 'ਚ ਨਾਕਾਮ ਰਹੀ ਹੈ। ਫਗਵਾੜਾ ਸਿਵਲ ਹਸਪਤਾਲ ਦੀ ਘਟਨਾ ਦਾ ਜ਼ਿਕਰ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸੱਚਮੁੱਚ ਮੰਦਭਾਗਾ ਅਤੇ ਨਿਰਾਸ਼ਾਜਨਕ ਹੈ ਕਿ ਇੱਕ 16 ਸਾਲਾ ਲੜਕੇ ਦੀ ਯਾਤਰੀ ਰੇਲਗੱਡੀ ਦੀ ਲਪੇਟ ਵਿੱਚ ਆ ਕੇ ਜਾਨ ਚਲੀ ਗਈ।



ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੜਕੇ ਦੀ ਮੌਤ ਲਈ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਜ਼ਿੰਮੇਵਾਰ ਠਹਿਰਾਉਣਾ ਵੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੇ ਦੀ ਦੇਖਭਾਲ ਕਰਨ ਵਾਲੇ ਇੱਕ ਡਾਕਟਰ ਅਤੇ ਇੱਕ ਲੈਬ ਟੈਕਨੀਸ਼ੀਅਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ , ਜਿਸ ਦੇ ਵਿਰੋਧ ਵਿੱਚ ਹਸਪਤਾਲ ਦੇ ਸਮੁੱਚੇ ਸਟਾਫ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਇੱਥੋਂ ਤੱਕ ਕਿ ਭੁਲੱਥ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਮੈਡੀਕਲ ਕਰਮਚਾਰੀ ਵੀ ਆਪਣੇ ਫਗਵਾੜਾ ਹਮਰੁਤਬਾ ਨਾਲ ਇਕਜੁਟਤਾ ਨਾਲ ਖੜ੍ਹੇ ਹੋਣ ਲਈ ਹੜਤਾਲ 'ਤੇ ਚਲੇ ਗਏ।


ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਵਿਧਾਇਕ ਦੇ ਭਰਾ 'ਤੇ ਲਗਾਇਆ ਆਰੋਪ


ਕਾਂਗਰਸੀ ਵਿਧਾਇਕ ਨੇ ਇਕ ਲਿਖਤੀ ਬਿਆਨ 'ਚ ਕਿਹਾ, 'ਸਤੰਬਰ ਮਹੀਨੇ 'ਚ ਜਲੰਧਰ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਆਪਣੇ ਸਮਰਥਕਾਂ ਸਮੇਤ ਸਿਵਲ ਹਸਪਤਾਲ 'ਚ ਮੈਡੀਕਲ-ਲੀਗਲ ਰਿਪੋਰਟ ਦੀ ਮੰਗ ਨੂੰ ਲੈ ਕੇ ਗਏ ਸਨ, ਜਦੋਂ ਐਮਰਜੈਂਸੀ ਮੈਡੀਕਲ ਅਫਸਰ ਡਾ.ਹਰਵੀਨ. ਕੌਰ ਨੇ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਨਾ ਸਿਰਫ਼ ਉਸ ਨੂੰ ਅਤੇ ਉੱਥੇ ਮੌਜੂਦ ਹੋਰ ਪੈਰਾ-ਮੈਡੀਕਲ ਸਟਾਫ਼ ਨੂੰ ਧਮਕਾਇਆ, ਸਗੋਂ ਹਸਪਤਾਲ ਦੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਲੋਕਾਂ ਵਿੱਚ ਹੰਗਾਮਾ ਕੀਤਾ ਮਾਮਲੇ ਦੀ ਸੂਚਨਾ ਜਲੰਧਰ ਪੁਲੀਸ ਨੂੰ ਦਿੱਤੀ ਗਈ ਪਰ ਬਾਅਦ ਵਿੱਚ ਸਿਆਸੀ ਦਬਾਅ ਕਾਰਨ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। 

 

 16 ਸਾਲਾ ਲੜਕੇ ਦੀ ਮੌਤ 'ਤੇ ਪੁਲਿਸ ਦਾ ਆਇਆ ਇਹ ਬਿਆਨ


ਜ਼ਿਕਰਯੋਗ ਹੈ ਕਿ ਫਗਵਾੜਾ 'ਚ ਸ਼ਨੀਵਾਰ ਨੂੰ ਫਗਵਾੜਾ-ਬੰਗਾ ਰੇਲ ਸੈਕਸ਼ਨ 'ਤੇ ਸ਼ਿਵਪੁਰੀ ਨੇੜੇ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ 16 ਸਾਲਾ ਲੜਕੇ ਅਨੁਜ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਪੁਲਿਸ  ਨੇ ਦੱਸਿਆ ਕਿ ਅਨੁਜ ਸਿੰਘ ਰੇਲਵੇ ਟਰੈਕ ਪਾਰ ਕਰਦੇ ਸਮੇਂ ਆ ਰਹੀ ਯਾਤਰੀ ਟਰੇਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਹੈੱਡਫੋਨ 'ਤੇ ਸੰਗੀਤ ਸੁਣ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਆਸ਼ੀਸ਼ ਜੇਤਲੀ ਨੇ ਹਸਪਤਾਲ ਵਿੱਚ ਕਿਸ਼ੋਰ ਦਾ ਇਲਾਜ ਕੀਤਾ ਪਰ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।