Punjab News : ਗੁਰੂ ਤੇਗ ਬਹਾਦੁਰ ਨਗਰ 'ਚ ਘਰ ਦੀ ਸਫ਼ਾਈ ਕਰਨ ਆਈ ਔਰਤ 'ਤੇ ਦੋ ਪਿਟਬੁਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਕੁੱਤਿਆਂ ਨੇ ਪੀੜਤ ਰਾਖੀ ਦੇ ਮੂੰਹ ਦਾ ਪੂਰਾ ਹਿੱਸਾ ਖਾ ਲਿਆ ਇਸ ਤੋਂ ਇਲਾਵਾ ਉਸ ਦੀ ਗਰਦਨ,ਪੇਟ, ਹੱਥਾਂ ਤੇ ਦੋਵੇਂ ਲੱਤਾਂ 'ਤੇ ਵੱਢਣ ਦੇ ਜ਼ਖ਼ਮ ਹਨ।
ਦੱਸ ਦੇਈਏ ਕਿ ਜਿਸ ਘਰ ਵਿੱਚ ਇਹ ਪਿਟਬੁੱਲ ਕੁੱਤਿਆਂ ਦਾ ਜੋੜਾ ਰੱਖਿਆ ਗਿਆ ਹੈ, ਉਹ ਪ੍ਰਕਾਸ਼ ਸਿੰਘ ਦਾ ਹੈ। ਪ੍ਰਕਾਸ਼ ਸਿੰਘ ਦੇ ਲੜਕੇ ਦਾ ਵਿਆਹ ਹੋ ਰਿਹਾ ਸੀ, ਜਿਸ ਕਾਰਨ ਉਹ ਪਰਿਵਾਰ ਸਣੇ ਵਿਆਹ 'ਚ ਗਏ ਹੋਏ ਸਨ। ਉਸ ਦੀ ਸੱਸ ਘਰ ਵਿੱਚ ਇਕੱਲੀ ਸੀ। ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਨੇ ਕੁੱਤਿਆਂ ਨੂੰ ਰੋਟੀ ਆਦਿ ਦਿੱਤੀ ਸੀ। ਅੱਜ ਦੁਪਹਿਰ 4 ਵਜੇ ਦੇ ਕਰੀਬ ਘਰ 'ਚ ਕੰਮ ਕਰਨ ਆਈ ਔਰਤ ਰਾਖੀ ਜਿਵੇਂ ਹੀ ਘਰ 'ਚ ਦਾਖਲ ਹੋਈ ਤਾਂ ਉਸ 'ਤੇ ਅਜ਼ਾਦ ਘੁੰਮ ਰਹੇ ਦੋ ਪਿਟਬੁੱਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੀ ਗਰਦਨ ਦਾ ਵੱਡਾ ਹਿੱਸਾ ਕੁੱਤਿਆਂ ਨੇ ਨੋਚ ਕੇ ਖਾਹ ਲਿਆ। ਉਸ ਦੀ ਗਰਦਨ 'ਤੇ ਵੀ ਕਾਫੀ ਜ਼ਖ਼ਮੀ ਹੋ ਗਈ। ਇਸ ਕਾਰਨ ਉਸ ਦੇ ਸਰੀਰ 'ਚੋਂ ਤੇਜ਼ੀ ਨਾਲ ਖੂਨ ਵਹਿਣ ਲੱਗਾ ਅਤੇ ਉਹ ਲਹੂਲੁਹਾਨ ਹੋ ਗਈ।
ਰਾਖੀ ਕਰੀਬ ਇੱਕ ਘੰਟੇ ਤੱਕ ਇਨ੍ਹਾਂ ਕੁੱਤਿਆਂ ਦੇ ਚੁੰਗਲ ਤੋਂ ਛੁਡਾਉਣ ਲਈ ਜੱਦੋ-ਜਹਿਦ ਕਰਦੀ ਰਹੀ ਅਤੇ ਆਪਣੀ ਰੱਖਿਆ ਲਈ ਆਸ-ਪਾਸ ਦੇ ਲੋਕਾਂ ਨੂੰ ਬਲਾਉਂਦੀ ਰਹੀ, ਪਰ ਆਸ-ਪਾਸ ਰਹਿਣ ਵਾਲੇ ਕਿਸੇ ਨੇ ਵੀ ਵਿਅਕਤੀ ਨੇ ਇਨ੍ਹਾਂ ਖਤਰਨਾਕ ਕੁੱਤਿਆਂ ਦੇ ਚੁੰਗਲ ਤੋਂ ਔਰਤ ਨੂੰ ਛੁਡਾਉਣ ਦੀ ਹਿੰਮਤ ਨਹੀਂ ਕੀਤੀ। ਗਲੀ ਵਿੱਚੋਂ ਲੰਘ ਰਹੇ ਇੱਕ ਸਿੱਖ ਵਿਅਕਤੀ ਨੇ ਹਿੰਮਤ ਜਤਾਈ ਅਤੇ ਕਿਸੇ ਤਰ੍ਹਾਂ ਪੱਥਰ ਆਦਿ ਸੁੱਟ ਕੇ ਜ਼ਖ਼ਮੀ ਔਰਤ ਨੂੰ ਇਨ੍ਹਾਂ ਕੁੱਤਿਆਂ ਤੋਂ ਛੁਡਵਾਇਆ ਅਤੇ ਘਰੋਂ ਬਾਹਰ ਕੱਢਿਆ। ਫਿਰ ਤੁਰੰਤ ਘਰ ਦਾ ਮੇਨ ਗੇਟ ਬੰਦ ਕਰ ਦਿੱਤਾ ਤਾਂ ਕਿ ਕੁੱਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਬਾਹਰ ਨਾ ਆ ਸਕਣ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀ ਰਾਖੀ ਨੂੰ ਸਰਕਾਰੀ ਹਸਪਤਾਲ ਖਰੜ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।