ਸ੍ਰੀ ਮੁਕਤਸਰ ਸਾਹਿਬ : ਸੀਐਮ ਭਗਵੰਤ ਸਿੰਘ ਮਾਨ ਅਤੇ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਵੱਲੋਂ ਸੂਬੇ ਅੰਦਰ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ/ਸ਼ਹਿਰਾਂ ਵਿੱਚ ਜਾ ਕੇ ਸੈਮੀਨਰ ਅਯੋਜਿਤ ਕੀਤੇ ਜਾ ਰਹੇ ਹਨ। ਉੱਥੇ ਹੀ ਰਾਤ ਦਿਨ ਚੈਕਿੰਗ ਕਰ ਨਸ਼ੇ ਦੇ ਸੁਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਿਵਲ ਪ੍ਰਸ਼ਾਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਸਾਂਝੇ ਤੌਰ ਤੇ ਇੱਕ ਸਾਇਕਲ ਰੈਲੀ ਆਯੋਜਿਤ ਕੀਤੀ ਗਈ ਹੈ। ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਚੰਗੇ ਖਿਡਾਰੀ ਬਣਨ ਦਾ ਸੁਨੇਹਾ ਦੇਣਾ ਹੈ। 


 


 




ਬੁੱਧਵਾਰ ਸਵੇਰੇ ਕੀਤੀ ਜਾਵੇਗੀ ਸਾਇਕਲ ਰੈਲੀ 


ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਗੀਰਥ ਸਿੰਘ ਮੀਨਾ ਆਈਪੀਐਸ. ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 18 ਅਕਤੂਬਰ ਨੂੰ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸਾਇਕਲ ਰੈਲੀ ਅਯੋਜਿਤ ਕੀਤੀ ਜਾਵੇਗੀ, ਇਸ ਸਾਇਕਲ ਰੈਲੀ ਵਿੱਚ ਮੁੱਖ ਤੌਰ ਉੱਤੇ ਰਾਜ ਕੁਮਾਰ ਸ਼ੈਸ਼ਨ ਜੱਜ ਅਤੇ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ, ਇਹ ਸਾਇਕਲ ਰੈਲੀ ਸਵੇਰੇ 05.30 ਵਜ਼ੇ ਤੋਂ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਹੋਵੇਗੀ। 


ਨੌਜਵਾਨਾਂ ਨੂੰ ਅਪੀਲ 


ਇਸ ਰੈਲੀ ਵਿੱਚ ਪੰਜਾਬ ਪੁਲਿਸ ਮੁਲਾਜਮਾਂ ਵੱਲੋਂ ਹੱਥਾਂ ਵਿੱਚ ਤਖਤੀਆ ਬੈਨਰ ਫੜ ਕੇ ਲੋਕਾਂ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਰਾਇਡ ਨਹਿਰਾਂ ਤੱਕ ਹੋਵੇਗੀ ਇਸ ਰੈਲੀ ਵਿੱਚ ਖਾਸ ਕਰਕੇ ਰਿਫਰੈਸ਼ਮੈਂਟ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਮੈਡੀਕਲ ਹੈਲਥ ਦੀਆਂ ਟੀਮਾਂ ਵੀ ਹਾਜ਼ਰ ਰਹਿਣ ਗਈਆ। ਉਂਨਾਂ ਲੋਕਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਇਕਲ ਰੈਲੀ ਵਿੱਚ ਭਾਗ ਲੈਣ ਲਈ ਤੁਹਾਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।


ਇਸ ਸਾਇਕਲ ਰੈਲੀ ਨੂੰ ਮੁਕਤੀਸਰ ਸਾਈਕਲ ਰਾਈਡਰਜ, ਫਰੀਕੀ ਰਾਈਡਰਜ, ਰਾਈਡਰਜ 19, ਪੀ ਬੀ 30ਰਾਈਡਰਜ, ਮਾਸਟਰ ਸਾਈਕਲ ਸਟੋਰ(ਕਾਰਤਿਕ), ਮੁਕਤਸਰ ਤੋ ਭੁੱਲਰ ਗਰੁੱਪ ਦੇ ਸਾਈਕਲ ਰਾਈਡਰਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਾਇਕਲ ਰੈਲੀ ਵਿੱਚ ਭਾਗ ਲੈਣ ਲਈ ਰਟਾਇਡ ਪੁਲਿਸ ਇੰਸਪੈਕਟਰ ਜਗਸੀਰ ਸਿੰਘ 99150-29005, ਹਰਪ੍ਰੀਤ ਸਿੰਘ ਪੀ.ਆਰ.ਓ 81810-30000, ਐਸ.ਆਈ ਸੁਖਦੇਵ ਸਿੰਘ ਟ੍ਰੈਫਿਕ ਇੰਚਾਰਜ 90234-08000 ਅਤੇ ਪੁਲਿਸ ਕੰਟਰੋਲ ਰੂਮ ਨੰ: 80549-42100 ਤੇ ਸਪੰਰਕ ਕਰ ਸਕਦੇ ਹੋ।