ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਪਿਛਲੇ ਡੇਢ ਸਾਲ ਦੌਰਾਨ ਤੀਜੀ ਸ਼ਰਾਬ ਦੀ ਗੈਰਕਾਨੂੰਨੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਘਨੌਰ ਅਤੇ ਰਾਜਪੁਰਾ ਤੋਂ ਬਾਅਦ ਹੁਣ ਸਨੌਰ ਹਲਕੇ ਵਿੱਚ ਪੁਲਿਸ ਨੇ ਸ਼ਰਾਬ ਦੀ ਫੈਕਟਰੀ ਫੜੀ। ਪਟਿਆਲਾ ਦੇ ਐੱਸਐੱਸਪੀ ਸੰਦੀਪ ਗਰਗ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ।
ਪੁਲਿਸ ਨੇ ਮੌਕੇ ਤੋਂ ਇਕ ਬੌਟਲਿੰਗ ਮਸ਼ੀਨ, 1600 ਖਾਲ਼ੀ ਬੋਤਲਾਂ, 6500 ਬੋਤਲਾਂ ਦੇ ਕੈਂਪ, 41,000 ਬੋਤਲਾਂ ਤੇ ਲਾਉਣ ਵਾਲੇ ਲੇਬਲ ਤੇ ਫਲੇਵਰ ਬਰਾਮਦ ਕੀਤੇ। ਪੁਲਿਸ ਨੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਫੌਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਨਾਜਾਇਜ਼ ਸ਼ਰਾਬ ਸਪਲਾਈ ਕਰਨ ਦੇ ਵੱਖ-ਵੱਖ ਥਾਣਿਆਂ ਵਿਚ 12 ਮੁਕੱਦਮੇ ਪਹਿਲਾਂ ਹੀ ਦਰਜ ਹਨ।
ਗਰਗ ਅਨੁਸਾਰ ਬੀਤੀ ਸ਼ਾਮ ਮੁਖ਼ਬਰੀ ਦੇ ਆਧਾਰ ‘ਤੇ ਪਟਿਆਲ਼ਾ ਦੇ ਸ਼ਗੁਨ ਵਿਹਾਰ ਇਲਾਕੇ ਤੋਂ ਇਸ ਫੈਕਟਰੀ ਨੂੰ ਫੜਿਆ ਗਿਆ। ਇਸ ਗਰੋਹ ਦੇ ਤਿੰਨ ਮੁੱਖ ਮੁਲਜ਼ਮ ਸਲਵਿੰਦਰ ਸਿੰਘ, ਹਰਦੀਪ ਕੁਮਾਰ ਅਤੇ ਹਨੀਸ਼ ਕੁਮਾਰ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ।ਇਹ ਤਿੰਨੇ ਪਟਿਆਲ਼ਾ ਦੇ ਰਹਿਣ ਵਾਲੇ ਹਨ।
ਪਿਛਲੇ ਸਾਲ ਲਾਕਡਾਊਨ ਦੌਰਾਨ ਮਾਰਚ ਦੇ ਮਹੀਨੇ ਦਿੱਲੀ ਤੋਂ ਮਸ਼ੀਨਾਂ ਅਤੇ ਪੈਕਿੰਗ ਮਟੀਰੀਅਲ ਲੈ ਕੇ ਇਨ੍ਹਾਂ ਵੱਲੋਂ ਇੱਥੇ ਝਿੱਲ ਵਿਖੇ ਏਕਤਾ ਕਲੋਨੀ ਵਿੱਚ ਫੈਕਟਰੀ ਲਗਾਈ ਗਈ। ਉਸ ਤੋਂ ਬਾਅਦ ਹਲਕਾ ਘਨੌਰ ਵਿਖੇ ਫੈਕਟਰੀ ਨੂੰ ਸ਼ਿਫਟ ਕਰ ਦਿੱਤਾ ਗਿਆ।
ਘਨੌਰ ਹਲਕੇ ਦੇ ਇੱਕ ਬੇਆਬਾਦ ਘਰ ਤੋਂ ਇਹ ਫੈਕਟਰੀ ਨੂੰ ਪਿੰਡ ਚੋਰਾ ਦੇ ਸ਼ਗਨ ਵਿਹਾਰ ਵਿਖੇ ਲਗਾ ਲਿਆ ਗਿਆ। ਇਸ ਫ਼ੈਕਟਰੀ ‘ਚ ਸੰਤਰਾ ਟੈਂਗੋ ਸਪਾਈਸੀ ਦੇਸੀ ਨਾਮਕ ਬ੍ਰਾਂਡ ਦੀ ਸ਼ਰਾਬ ਬਣਾਉਂਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ: Ban on Flash Sale: ਮੋਦੀ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, E-Commerce Platform ਨੂੰ ਪਵੇਗੀ ਨੱਥ, ਫ਼ਲੈਸ਼ ਸੇਲ 'ਤੇ ਲੱਗੇਗੀ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin