Re-plantPaddy - ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਜਿੱਥੇ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਤਾਂ ਉੱਥੇ ਹੀ ਵੱਡੀ ਗਿਣਤੀ ਵਿੱਚ ਫਸਲ ਨੂੰ ਵੀ ਨੁਕਸਾਨ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ 10 ਲੱਖ ਏਕੜ ਦਾ ਰਕਬਾ ਪਾਣੀ ਦੀ ਮਾਰ ਹੇਠ ਹੈ। ਅਤੇ ਹੜ੍ਹਾਂ ਕਾਰਨ 6.25 ਲੱਖ ਏਕੜ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ।
ਜਿਸ ਕਰਕੇ ਹੁਣ ਖੇਤਬਾੜੀ ਵਿਭਾਗ ਨੇ ਪੰਜਾਬ ਵਿੱਚ ਮੁੜ ਝੋਨਾ ਲਗਾਉਣ ਦੀ ਰਣਨੀਤੀ ਬਣਾ ਲਈ। ਇਸ ਦੇ ਲਈ ਖੇਤੀਬਾੜੀ ਵਿਭਾਗ ਵਲੋਂ ਦੋ ਲੱਖ ਏਕੜ ਖੇਤਰ ਵਿਚ ਮੁੜ ਝੋਨਾ ਲਾਇਆ ਜਾਵੇਗਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਛੇਤੀ ਪੱਕਣ ਵਾਲੀ ਕਿਸਮ ਦੀ ਪਨੀਰੀ 10 ਅਗਸਤ ਤਕ ਲਾਈ ਜਾਵੇਗੀ ਜਿਨ੍ਹਾਂ ਵਿਚ ਪੀਆਰ -26 ਤੇ 1509 ਬਾਸਮਤੀ ਦੀ ਕਿਸਮ ਸ਼ਾਮਲ ਹੈ।
ਖੇਤੀਬਾੜੀ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ 80 ਹਜ਼ਾਰ ਏਕੜ ਥਾਂ ਵਿਚ ਝੋਨੇ ਦੀ ਪਨੀਰੀ ਤਿਆਰ ਕਰ ਲਈ ਗਈ ਹੈ। ਉਹ ਕਿਸਾਨਾਂ ਨੂੰ 20 ਤੋਂ 25 ਦਿਨ ਪੁਰਾਣੀ ਪਨੀਰੀ ਮੁਫ਼ਤ ਮੁਹੱਈਆ ਕਰਵਾਉਣਗੇ। ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਆਪਣੇ ਨੇੜਲੀ ਪਈ ਖਾਲੀ ਥਾਂ ਝੋਨਾ ਲਾਉਣ ਲਈ ਤਿਆਰ ਕਰਨੇ
ਖੇਤੀਬਾੜੀ ਵਿਭਾਗ ਮੁਤਾਬਕ ਪੀਆਰ -26 ਤੇ 1509 ਬਾਸਮਤੀ ਕਿਸਮ ਦੀ ਪਨੀਰੀ ਵਿਭਾਗ ਕੋਲ ਮੋਜੂਦ ਹੈ। ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਰ ਸ਼ਹਿਰ ਅਤੇ ਪਿੰਡਾਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾ ਦਿੱਤੇ ਹਨ ਜਿਨ੍ਹਾਂ ਨਾਲ ਝੋਨਾ ਸਿਰਫ 90 ਤੋਂ 95 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਵੇਗਾ ਤੇ ਕਿਸਾਨ 8 ਤੋਂ 10 ਨਵੰਬਰ ਤਕ ਝੋਨਾ ਵੱਢ ਸਕਣਗੇ।
ਪੰਜਾਬ ਵਿੱਚ ਕਣਕ ਬੀਜਣ ਦਾ ਅਮਲ ਮੱਧ ਨਵੰਬਰ ਤਕ ਚੱਲਦਾ ਰਹਿੰਦਾ ਹੈ। ਕਿਸਾਨ ਜਲਦੀ ਪੱਕਣ ਵਾਲੀ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਕਣਕ ਬੀਜ ਸਕਣਗੇ। ਜਲੰਧਰ ਵਿਚ ਹੜ੍ਹਾਂ ਕਾਰਨ 13,600 ਏਕੜ ਖੇਤਰ ਵਿਚ ਝੋਨੇ ਦੀ ਬਿਜਾਈ ਪ੍ਰਭਾਵਿਤ ਹੋਈ ਹੈ ਤੇ ਵਿਭਾਗ ਦੀ ਜਲੰਧਰ ਵਿਚ 9200 ਏਕੜ ਥਾਂ ਵਿਚ ਝੋਨਾ ਲਾਉਣ ਦੀ ਯੋਜਨਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial