Sangrur News : ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਕਾਲਜ ਪੱਧਰੀਆਂ ਮੰਗਾਂ ਦੇ ਹੱਲ ਲਈ ਰੈਲੀ ਕੀਤੀ ਗਈ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਪ੍ਰਿੰਸੀਪਲ ਵੱਲੋਂ ਸਾਰੀਆਂ ਮੰਗਾਂ 'ਤੇ ਹੁੰਗਾਰਾ ਭਰਦਿਆਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹਫਤਾ ਭਰ ਪ੍ਰਚਾਰ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਹੱਕਾਂ ਲਈ ਚੇਤਨ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਕਮਲਦੀਪ ਕੌਰ ਨੇ ਕੁੜੀਆਂ ਨੂੰ ਬਰਾਬਰਤਾ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ, ਵਿਦਿਅਕ ਸੰਸਥਾਵਾਂ ਦਾ ਮਾਹੌਲ ਕੁੜੀਆਂ ਲਈ ਸੁਰੱਖਿਅਤ ਭਰਿਆ ਹੋਵੇ ਇਹ ਗੱਲ 'ਤੇ ਜ਼ੋਰ ਦਿੱਤਾ। ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਸਾਰੀਆਂ ਕਲਾਸਾਂ ਲਗਾਉਣੀਆਂ ਯਕੀਨੀ ਬਣਾਇਆ ਜਾਣ,ਪੀਜੀ ਬਲਾਕ ਦੇ ਬਰਾਂਡਿਆਂ ਦੀ ਚੱਲ ਰਹੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ। ਬਾਹਰ ਪਾਰਕਾਂ ਵਿੱਚ ਲੱਗਦੀਆਂ ਕਲਾਸਾਂ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ, ਵਾਟਰ ਕੂਲਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਅਤੇ ਪੁਰਾਣੇ ਬੰਦ ਪਿਆ ਦੀ ਮੁਰੰਮਤ ਕਰਵਾਈ ਜਾਵੇ,ਪਾਰਕਾਂ ਦੇ ਘਾਹ ਦੀ ਕਟਾਈ ਕੀਤੀ ਜਾਵੇ। ਮੱਛਰ ਦੇ ਖਾਤਮੇ ਲਈ ਕੀਟਨਾਸ਼ਕ ਦਵਾਈ ਛਿੜਕੀ ਜਾਵੇ, ਕਮਰਿਆਂ ਅਤੇ ਬਾਥਰੂਮਾਂ ਦੀ ਸਫਾਈ ਕੀਤੀ ਜਾਵੇ ਅਤੇ ਲੜਕੀਆਂ ਦੇ ਬਾਥਰੂਮਾਂ 'ਚ ਅਤੇ ਕਾਲਜ਼ ਕੈਂਪਸ ਵਿੱਚ ਡਸਟਬਿਨ ਰੱਖੇ ਜਾਣ, ਨਵੀਂ ਲਾਇਬ੍ਰੇਰੀ ਫੌਰੀ ਚਾਲੂ ਕੀਤੀ ਜਾਵੇ।
PSU Rally: ਵਿਦਿਆਰਥੀਆਂ ਵੱਲੋਂ ਕਾਲਜ ਪੱਧਰੀ ਮੰਗਾਂ ਲਈ ਰੈਲੀ ,ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ
ABP Sanjha | shankerd | 25 Aug 2023 03:43 PM (IST)
Sangrur News : ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਕਾਲਜ ਪੱਧਰੀਆਂ ਮੰਗਾਂ ਦੇ ਹੱਲ ਲਈ ਰੈਲੀ ਕੀਤੀ ਗਈ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਨੂੰ ਮੰਗ ਪੱਤਰ
PSU Rally
ਸਿਲੇਬਸ ਨਾਲ ਸਬੰਧਤ ਕਿਤਾਬਾਂ ਮੁਹੱਈਆ ਕਰਵਾਓ, ਪਾਰਕਾਂ ਵਿੱਚ ਬੈਠਣ ਲਈ ਬੈਚਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ,ਸਮੂਹ ਸਟਾਫ਼ ਦਾ ਰਵੱਈਆ ਵਿਦਿਆਰਥੀ ਪੱਖੀ ਅਤੇ ਨਰਮਾਈ ਭਰਿਆ ਹੋਵੇ ਕਾਲਜ ਵਿੱਚ ਜਮਹੂਰੀ ਮਾਹੌਲ ਦੀ ਸਥਾਪਨਾ ਕੀਤੀ ਜਾਵੇ। ਕਾਲਜ ਕੈਂਪਸ ਅਤੇ ਕੰਟੀਨ ਵਿੱਚ ਕੁੜੀਆਂ ਮੁੰਡਿਆਂ ਦੇ 'ਕੱਠੇ ਬੈਠ ਕੇ ਵਿਚਾਰ ਚਰਚਾ ਕਰਨ 'ਤੇ ਲਗਾਈ ਪਾਬੰਦੀ ਰੱਦ ਕੀਤੀ ਜਾਵੇ ,ਆਊਟ ਸਾਈਡਰਾ ਦੀ ਕਾਲਜ਼ ਐਂਟਰੀ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ। ਕਾਲਜ ਦੇ ਮਾਹੌਲ ਨੂੰ ਵਿਗਾੜਨ ਵਾਲੇ ਅਤੇ ਅਨੁਸ਼ਾਸਨ ਭੰਗ ਕਰਨ ਵਾਲ ਵਿਦਿਆਰਥੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸਟੇਜ ਸਕੱਤਰ ਦੀ ਭੂਮਿਕਾ ਮਨਪ੍ਰੀਤ ਕੌਰ ਚੀਮਾ ਨੇ ਨਿਭਾਈ।ਇਸ ਮੌਕੇ ਗੁਰਪ੍ਰੀਤ ਕੌਰ ਕਣਕਵਾਲ,ਸਹਿਜ ਦਿੜ੍ਹਬਾ, ਹਰਮਨ, ਬਲਜਿੰਦਰ ਸਿੰਘ ਲੱਡਾ, ਅੰਮ੍ਰਿਤ ਬਾਲਦ ਕਲਾਂ, ਸੁਖਪ੍ਰੀਤ ਕੌਰ,ਓਮ, ਸਾਹਿਬ ਦਿੜ੍ਹਬਾ, ਸ਼ੈਟੀ, ਮਨਪ੍ਰੀਤ ਆਦਿ ਹਾਜ਼ਰ ਸਨ।
Published at: 25 Aug 2023 03:43 PM (IST)