Punjab Air Quality : ਦੀਵਾਲੀ (Diwali) ਤੋਂ ਪਹਿਲਾਂ ਪੰਜਾਬ ਦੀ ਆਬੋ ਹਵਾ ( Punjab Air Quality Poor) ਇਕ ਵਾਰ ਫਿਰ ਖਰਾਬ ਹੋ ਗਈ ਹੈ। ਸੂਬੇ 'ਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਪ੍ਰਦੂਸ਼ਣ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਸੂਬੇ ਅੰਦਰ ਦੁਪਿਹਰ ਤਿੰਨ ਵਜੇ ਤੋਂ ਬਾਅਦ ਧੂੰਆਂ ਧਰੋਲ ਹੋ ਜਾਂਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਣ ਦੇ ਵੱਧ ਰਹੇ ਕੇਸਾਂ ਕਾਰਨ ਕਈ ਸ਼ਹਿਰਾਂ ਦੀ ਆਬੋ ਹਵਾ ਦਾ ਏਕਿਊਆਈ ਪੱਧਰ ਤਾਂ ਬਹੁਤ ਖਰਾਬ ਦਰਸਾਇਆ ਜਾ ਰਿਹਾ ਹੈ। ਸੂਬੇ ਅੰਦਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗਾਂ ਲੱਗਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ , ਜਿਸ ਕਰਕੇ ਸਾਹ ਲੈਣਾ ਸੀ ਮੁਸ਼ਕਿਲ ਹੋ ਗਿਆ ਹੈ। 

 

ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਆਬੋ ਹਵਾ ਖਰਾਬ ਹੋਣ ਲੱਗੀ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੇੜੇ ਪਹੁੰਚ ਰਹੇ ਹਨ। ਲੁਧਿਆਣਾ ਅਤੇ ਪਟਿਆਲੇ ਵਿੱਚ ਆਬੋ ਹਵਾ ਹੋਰ ਵਿਗੜ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਤਰਨਤਾਰਨ ਉਹ ਦੋ ਸ਼ਹਿਰ ਹਨ, ਜਿੱਥੇ ਪਰਾਲੀ ਸਾੜਨ ਦੇ 45% ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ ਪਰਾਲੀ ਸਾੜਨ ਦੇ 3476 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2625 ਪੰਜਾਬ ਤੋਂ ਸਾਹਮਣੇ ਆਏ ਹਨ। ਹਰਿਆਣਾ ਤੋਂ 586, ਉੱਤਰ ਪ੍ਰਦੇਸ਼ ਤੋਂ 170, ਰਾਜਸਥਾਨ ਤੋਂ 34, ਮੱਧ ਪ੍ਰਦੇਸ਼ ਤੋਂ 58 ਅਤੇ ਦਿੱਲੀ ਤੋਂ 3 ਮਾਮਲੇ ਸਾਹਮਣੇ ਆਏ ਹਨ।

 

 ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ

ਪ੍ਰਦੂਸ਼ਣ ਕੰਟਰੋਲ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਹ ਪੱਧਰ ਸਾਹ ਦੀ ਬਿਮਾਰੀ ਵਾਲੇ ਲੋਕਾਂ ਲਈ ਠੀਕ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਵਿੱਚ ਸਾਹ ਦੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਦੂਜੇ ਪਾਸੇ ਜੇਕਰ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਦੀ ਗੱਲ ਕਰੀਏ ਤਾਂ ਉਹ ਵੀ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਲੁਧਿਆਣਾ, ਪਟਿਆਲਾ ਦਾ AQI 100 ਨੂੰ ਪਾਰ ਕਰ ਗਿਆ ਹੈ, ਬੁੱਧਵਾਰ ਨੂੰ ਇਹ 150 ਤੋਂ ਪਾਰ ਸੀ। ਮੌਸਮ ਵਿਗਿਆਨੀਆਂ ਮੁਤਾਬਕ ਨਵੰਬਰ-ਦਸੰਬਰ 'ਚ ਇਹ ਖਤਰਨਾਕ ਪੱਧਰ 'ਤੇ ਪਹੁੰਚ ਜਾਵੇਗਾ।

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 45% ਕੇਸ ਅੰਮ੍ਰਿਤਸਰ-ਤਰਨਤਾਰਨ ਤੋਂ ਹੀ ਆ ਰਹੇ ਹਨ। ਜਦਕਿ ਅੰਮ੍ਰਿਤਸਰ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਜ਼ਿਲ੍ਹਾ ਹੈ। ਮਾਹਿਰਾਂ ਅਨੁਸਾਰ ਨਵੰਬਰ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧਣਗੇ, ਕਿਉਂਕਿ ਝੋਨੇ ਦੀ ਜ਼ਿਆਦਾਤਰ ਫ਼ਸਲ ਤਿਆਰ ਹੋ ਕੇ ਕੱਟ ਚੁੱਕੀ ਹੈ।