ਚੰਡੀਗੜ੍ਹ: ਸੁਪਰੀਮ ਕੋਰਟ (Supreme Court) ਕਾਲੇਜੀਅਮ ਨੇ ਤਿੰਨ ਹਾਈ ਕੋਰਟਾਂ ਵਿੱਚ 20 ਜੱਜਾਂ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਦਕਿ ਚੀਫ਼ ਜਸਟਿਸ ਯੂ ਉਦੈ ਲਲਿਤ (Uday Lalit) ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਬੰਬੇ ਹਾਈ ਕੋਰਟ ਅਤੇ ਕਰਨਾਟਕ ਹਾਈ ਕੋਰਟ ਲਈ 20 ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 9 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਦੇ ਰੈਂਕ 'ਤੇ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਲੇਜੀਅਮ ਨੇ ਦੋ ਵਕੀਲਾਂ ਨੂੰ ਬੰਬੇ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਪਾਸਪੋਰਟ ਵਿੱਚ ਫੋਟੋ ਕਿਵੇਂ ਬਦਲੀਏ? ਇੱਥੇ ਜਾਣੋ- ਸਭ ਤੋਂ ਆਸਾਨ ਤਰੀਕਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਕਾਲੇਜੀਅਮ ਦੀ ਮਨਜ਼ੂਰੀ
ਗੁਰਬੀਰ ਸਿੰਘ
ਦੀਪਕ ਗੁਪਤਾ
ਅਮਰਜੋਤ ਭੱਟੀ
ਰਿਤੂ ਟੈਗੋਰ
ਮਨੀਸ਼ਾ ਬੱਤਰਾ
ਹਰਪ੍ਰੀਤ ਕੌਰ ਜੀਵਨ
ਸੁਖਵਿੰਦਰ ਕੌਰ
ਸੰਜੀਵ ਬੇਰੀ
ਵਿਕਰਮ ਅਗਰਵਾਲ
ਇਸੇ ਤਰ੍ਹਾਂ, 7 ਸਤੰਬਰ ਨੂੰ ਹੋਈ ਮੀਟਿੰਗ ਵਿੱਚ, ਕਾਲੇਜੀਅਮ ਨੇ 6 ਨਿਆਂਇਕ ਅਧਿਕਾਰੀਆਂ ਨੂੰ ਬੰਬੇ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਮਨਜ਼ੂਰੀ ਦਿੱਤੀ ਸੀ। ਕਾਲੇਜੀਅਮ ਨੇ 7 ਸਤੰਬਰ ਨੂੰ ਆਪਣੀ ਮੀਟਿੰਗ ਵਿੱਚ ਕਰਨਾਟਕ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਤਿੰਨ ਵਧੀਕ ਜੱਜਾਂ ਨੂੰ ਨਿਯੁਕਤ ਕਰਨ ਦਾ ਫੈਸਲਾ ਵੀ ਕੀਤਾ ਸੀ।
ਬਾਂਬੇ ਹਾਈ ਕੋਰਟ ਲਈ ਕਾਲੇਜੀਅਮ ਦੀ ਮਨਜ਼ੂਰੀ
ਸੰਜੇ ਆਨੰਦਰਾਓ ਦੇਸ਼ਮੁਖ
ਯਾਂਸ਼ਿਵਰਾਜ ਗੋਪੀਚੰਦ ਖੋਬਰਾਗੜੇ
ਮਹਿੰਦਰ ਵਧੂਮਲ ਚੰਦਵਾਨੀ
ਅਭੈ ਸੋਪਨਰਾਓ ਵਾਘਵਾਸੇ
ਰਵਿੰਦਰ ਮਧੂਸੂਦਨ ਜੋਸ਼ੀ
ਰੈਨਾਲੀ
ਸ਼ੁਭਾਂਗੀ ਵਿਜੇ ਜੋਸ਼ੀ
ਸੰਤੋਸ਼ ਗੋਵਿੰਦਰਾਓ ਚਪਲਗਾਂਵਕਰ
ਮਿਲਿੰਦ ਮਨੋਹਰ ਸਥਾਏ
ਕਰਨਾਟਕ ਹਾਈ ਕੋਰਟ ਲਈ ਕਾਲੇਜੀਅਮ ਦੀ ਮਨਜ਼ੂਰੀ
ਜੱਜ ਮੁਹੰਮਦ ਗ਼ੌਸ ਸ਼ੁਕੁਰੇ ਕਮਾਲ
ਜੱਜ ਰਾਜੇਂਦਰ ਬਦਾਮੀਕਰ
ਜੱਜ ਖਾਜੀ ਜਯਾਬੁਨੀਸਾ ਮੋਹੀਉਦੀਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।