Punjab Breaking News 23 June 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਸੀਐਮ ਮਾਨ, ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ

Punjab Breaking News 23 June 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਸੀਐਮ ਮਾਨ, ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ

ABP Sanjha Last Updated: 23 Jun 2024 01:01 PM
Crime: ਵਪਾਰੀ ਨੂੰ ਇੰਸਟਾਗ੍ਰਾਮ 'ਤੇ ਪੋਸਟ ਲਾਈਕ ਕਰਨੀ ਪਈ ਮਹਿੰਗੀ, 4 ਕਰੋੜ 35 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ

ਲੁਧਿਆਣਾ ਦੇ ਇੱਕ ਵਪਾਰੀ ਨੂੰ ਇੰਸਟਾਗਰਾਮ 'ਤੇ ਸਟੋਰੀ ਲਾਈਕ ਕਰਨੀ ਮਹਿੰਗੀ ਪੈ ਗਈ। ਜਦੋਂ ਤੁਹਾਨੂੰ ਇਸ ਮਾਮਲੇ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਇਸ ਸਬੰਧੀ ਸਾਈਬਰ ਕ੍ਰਾਈਮ ਏਸੀਪੀ ਨੇ ਦੱਸਿਆ ਕਿ ਠੱਗਾਂ ਨੇ ਪੀੜਤ ਕੋਲੋਂ ਚਾਰ ਕਰੋੜ ਰੁਪਏ ਠੱਗ ਲਏ। ਸਾਈਬਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕੀ ਇੰਸਟਾਗ੍ਰਾਮ 'ਤੇ ਇਨਵੈਸਟਮੈਂਟ ਸਕੀਮ ਦੀ ਇੱਕ Advertisement ਆਈ ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਪੀੜਤ ਇਕਵਟਸ ਗਰੁੱਪ ਦਾ ਮੈਂਬਰ ਬਣ ਗਿਆ। ਜਿਸ ਵਿੱਚ ਪੈਸੇ ਇਨਵੈਸਟ ਕਰਨ ਲਈ ਦੱਸਿਆ ਗਿਆ ਅਤੇ ਉਸ ਵਿੱਚ ਕੁਝ ਬੰਦਿਆਂ ਵੱਲੋਂ ਇਹ ਵੀ ਦਿਖਾਇਆ ਗਿਆ ਕਿ ਉਨ੍ਹਾਂ ਨੂੰ ਇਨਵੈਸਟਮੈਂਟ ਕਰਨ 'ਤੇ ਕਿੰਨੀ ਰਿਟਰਨ ਮਿਲੀ ਹੈ। ਇਸ ਤੋਂ ਬਾਅਦ ਪੀੜਤ ਉਨਾ ਠੱਗਾਂ ਦੇ ਝਾਂਸੇ ਵਿੱਚ ਆ ਗਿਆ ਅਤੇ ਉਸਨੇ ਪਹਿਲਾਂ ਤਾਂ ਥੋੜੀ ਰਕਮ ਇਨਵੈਸਟ ਕੀਤੀ ਜਿਸ ਦੀ ਰਿਟਰਨ ਉਸਨੂੰ ਚੰਗੀ ਮਿਲੀ। ਇਸ ਤੋਂ ਬਾਅਦ ਉਸ ਨੇ ਕਾਫੀ ਮੋਟੀ ਰਕਮ ਇਨਵੈਸਟਮੈਂਟ ਕੀਤੀ ਤਾਂ ਉਸ ਨੂੰ ਚੰਗੇ ਪੈਸੇ ਮਿਲੇ। ਜਦੋਂ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਪੈਸੇ ਰਿਟਰਨ ਨਹੀਂ ਮਿਲ ਰਹੇ, ਤਾਂ ਉਦੋਂ ਤੱਕ ਉਸ ਦੇ ਚਾਰ ਕਰੋੜ 35 ਲੱਖ ਰੁਪਏ ਠੱਗੇ ਜਾ ਚੁੱਕੇ ਸਨ। 

Ludhiana News: ਵਿਆਹ ਤੋਂ 5 ਦਿਨ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਂ ਨੂੰ ਲਹਿੰਗਾ ਤੇ ਚੂੜਾ ਲੈਣ ਲਈ ਬਾਜ਼ਾਰ ਭੇਜ ਕੇ ਲਾਇਆ ਫਾਹਾ

Punjab News:  ਲੁਧਿਆਣਾ ਵਿੱਚ ਸ਼ਨੀਵਾਰ ਰਾਤ ਇੱਕ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਲੜਕੀ ਨੇ ਲੋਹੇ ਦੇ ਐਂਗਲ ਨਾਲ ਸਕਾਰਫ਼ ਬੰਨ੍ਹ ਕੇ ਫਾਹਾ ਲੈ ਲਿਆ। ਉਸ ਦਾ 5 ਦਿਨਾਂ ਬਾਅਦ ਵਿਆਹ ਹੋਣਾ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹੋਣ ਵਾਲੇ ਜਵਾਈ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਬੇਟੀ ਨੇ ਫਾਹਾ ਲੈ ਲਿਆ। ਮ੍ਰਿਤਕ ਲੜਕੀ ਦੀ ਪਛਾਣ ਬਿੰਦੀਆ ਵਾਸੀ ਸਰਾਫਾ ਨਗਰ ਵਜੋਂ ਹੋਈ ਹੈ। ਲਾਸ਼ ਲਟਕਦੀ ਦੇਖ ਕੇ ਪਰਿਵਾਰ ਵਾਲਿਆਂ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੇਰ ਰਾਤ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।

ਨਸ਼ਾ ਤਸਕਰਾਂ ਦੀ ਬਦਮਾਸ਼ੀ ! ਖੰਨਾ 'ਚ ਪੁਲਿਸ ਪਾਰਟੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਮੁਸ਼ੱਕਤ ਨਾਲ ਕੀਤਾ ਕਾਬੂ

Punjab News: ਖੰਨਾ ਪੁਲਿਸ ਜਿਲ੍ਹੇ ਦੇ ਮਾਛੀਵਾੜਾ ਸਾਹਿਬ ਵਿਖੇ ਚਲਾਏ ਜਾ ਰਹੇ ਅਪਰੇਸ਼ਨ ਈਗਲ-4 ਤਹਿਤ ਇੱਕ ਨਸ਼ਾ ਤਸਕਰ ਨੇ ਪੁਲਿਸ ਪਾਰਟੀ ਦੀ ਇੱਕ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਕਾਂਸਟੇਬਲ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਉਸ ਦੀ ਕਾਰ ਵਿੱਚੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਮਨ ਕੁਮਾਰ ਸ਼ੈਰੀ ਵਾਸੀ ਗੁਰੂ ਕਾਲੋਨੀ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ।

Akali Leader Suicide: ਅਕਾਲੀ ਲੀਡਰ ਨੇ ਕਿਉਂ ਮਾਰੀਆਂ ਮਾਂ ਤੇ ਧੀ ਨੂੰ ਗੋਲੀਆਂ? ਪੁਲਿਸ ਵੱਲੋਂ ਖੁਲਾਸਾ

Akali Leader Suicide after Murder: ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਦੀ ਪਤਨੀ ਬਚ ਗਈ ਕਿਉਂਕਿ ਉਹ ਦੁੱਧ ਲੈਣ ਬਾਹਰ ਗਈ ਹੋਈ ਸੀ। ਕੁਲਵੀਰ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਇਸ ਬਾਰੇ ਬਰਨਾਲਾ ਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿੱਚ ਵੀ ਤਕਲੀਫ਼ ਹੁੰਦੀ ਸੀ। ਇਸ ਲਈ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਹੋ ਰਹੀ ਹੈ।

Punjab News: ਖੁਸ਼ਖਬਰੀ! ਪੰਜਾਬ 'ਚ ਸਿਰਫ ਦੋ ਦਿਨ ਗਰਮੀ, 26 ਜੂਨ ਤੋਂ ਪ੍ਰੀ ਮਾਨਸੂਨ ਦੀ ਦਸਤਕ

Punjab News: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਬੱਸ ਦੋ ਦਿਨਾਂ ਦੀ ਗਰਮੀ ਤੋਂ ਬਾਅਦ ਬਾਰਸ਼ ਦਾ ਦੌਰ ਸ਼ੁਰੂ ਹੋ ਜਾਏਗਾ। ਸੂਬੇ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਬੱਦਲ ਛਾਏ ਰਹਿਣਗੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 28 ਜੂਨ ਨੂੰ ਸੂਬੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਪਿਛੋਕੜ

Punjab Breaking News 23 June 2024: ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਲੜ ਰਹੀ ਹੈ। ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਉਪ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਜਲੰਧਰ ਹੀ ਵਿੱਚ ਡੇਰੇ ਲਾਉਣ ਜਾ ਰਹੇ ਹਨ।ਦਰਅਸਲ CM ਮਾਨ ਨੇ ਖੁਦ ਕਿਹਾ ਹੈ ਕਿ ਉਹ 10 ਜੁਲਾਈ ਨੂੰ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ 'ਆਪ' ਦੀ ਚੋਣ ਮੁਹਿੰਮ ਲਈ ਜਲੰਧਰ 'ਚ ਮਕਾਨ ਕਿਰਾਏ 'ਤੇ ਲੈਣਗੇ ਅਤੇ ਪਾਰਟੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਹੀ ਚੋਣ ਲੜੇਗੀ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਨੇ ਉਨ੍ਹਾਂ ਦੀ ਅਗਵਾਈ ਹੇਠ ਜ਼ਿਮਨੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।


Jalandhar West Bypoll 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਮੁੱਖ ਮੰਤਰੀ ਮਾਨ? 


ਅਕਾਲੀ ਆਗੂ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ


Barnala News: ਬਰਨਾਲਾ 'ਚ ਸ਼ਨੀਵਾਰ ਦੇਰ ਸ਼ਾਮ ਇੱਕ ਅਕਾਲੀ ਆਗੂ ਨੇ ਮਾਵਾਂ-ਧੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਉਸ ਨੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਸੰਦੀਪ ਮਲਿਕ, ਸੀਆਈਏ ਇੰਚਾਰਜ ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। 


Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ


Weather Update: ਤਿੰਨ ਦਿਨਾਂ ਦੀ ਭਿਆਨਕ ਗਰਮੀ ਤੋਂ ਬਾਅਦ ਪੰਜਾਬ 'ਚ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ 26 ਤਰੀਕ ਤੋਂ ਤਿੰਨ ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਾਨਸੂਨ ਦੇ 28 ਜੂਨ ਤੋਂ ਹਿਮਾਚਲ ਵਿੱਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਦੋ ਦਿਨ ਪਹਿਲਾਂ ਹੀ ਬਰਸਾਤ ਸ਼ੁਰੂ ਹੋ ਜਾਵੇਗੀ। ਹਾਲਾਂਕਿ 24 ਤੋਂ 27 ਤਰੀਕ ਤੱਕ ਵੈਸਟਰਨ ਡਿਸਟਰਬੈਂਸ ਕਾਰਨ ਹਰਿਆਣਾ 'ਚ ਮੌਸਮ 'ਚ ਬਦਲਾਅ ਦੇਖਿਆ ਜਾ ਸਕਦਾ ਹੈ।


Weather: ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 26 ਤਰੀਕ ਤੋਂ ਬਦਲੇਗਾ ਮੌਸਮ, ਪ੍ਰੀ ਮਾਨਸੂਨ ਆਉਣ ਨਾਲ ਪਵੇਗਾ ਮੀਂਹ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.