Punjab Breaking News LIVE, 09 April, 2024: ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ? ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਕਿਸਾਨ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਘੜਨਗੇ ਨਵੀਂ ਰਣਨੀਤੀ

Punjab Breaking News: ਕਿਸਾਨ ਰੇਲ ਰੋਕੋ ਅੰਦੋਲਨ ਬਾਰੇ ਸਰਕਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਲੈਣਗੇ ਫੈਸਲਾ, ਆਪ ਦੀ ਹੋਵੇਗੀ ਅਹਿਮ ਮੀਟਿੰਗ ਤਾਂ ਉੱਥੇ ਹੀ ਕੇਜਰੀਵਾਲ ਨੂੰ ਲੈਕੇ ਵੱਡਾ ਦਿਲ, ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ, ਹੋਵੇਗਾ ਫੈਸਲਾ

ABP Sanjha Last Updated: 09 Apr 2024 12:44 PM
Jaladhar Election: ਚੰਨੀ ਦੀ ਜਲੰਧਰ 'ਚ ਐਂਟਰੀ ਨੇ ਤੋੜੀ ਕਾਂਗਰਸ ! ਚੌਧਰੀ ਪਰਿਵਾਰ ਆਪ 'ਚ ਹੋਵੇਗਾ ਸ਼ਾਮਲ ? ਮਿਲ ਸਕਦੀ ਟਿਕਟ !

Punjab Politics: ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਤੋਂ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਨਾਰਾਜ਼ ਹੋ ਕੇ ਫਿਲੌਰ ਹਲਕੇ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਪਿਛਲੇ ਦਿਨੀਂ ਚੰਨੀ ਦੇ ਕੇਕ ਕੱਟਣ ਦਾ ਵੀ ਵਿਰੋਧ ਕੀਤਾ ਸੀ।  ਉਨ੍ਹਾਂ ਨੇ ਸੋਮਵਾਰ ਨੂੰ ਹੀ ਕਾਂਗਰਸ ਦੇ ਚੀਫ ਵ੍ਹਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਿਕਰਮਜੀਤ ਚੌਧਰੀ, ਸੰਸਦ ਮੈਂਬਰ ਸੰਤੋਖ ਸਿੰਘ ਦਾ ਪੁੱਤਰ ਹਨ । ਸੰਸਦ ਮੈਂਬਰ ਸੰਤੋਖ ਦੀ ਜਲੰਧਰ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕੁਝ ਸਮਾਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

Amritsar News: ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਪੰਜਾਬ ਬਚਾਓ ਯਾਤਰਾ ਦੌਰਾਨ ਲੱਗੀ ਗਰਮੀ

Amritsar News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਨੂੰ ਮਿਲਣ 'ਚ ਰੁੱਝੇ ਹੋਏ ਸਨ। 

Doraha news: ਕਮਿਊਨਿਟੀ ਹਾਲ ਨੂੰ ਕਿਰਾਏ 'ਤੇ ਦੇਣ ਦੇ ਮਾਮਲੇ 'ਚ ਹਾਈ ਕੋਰਟ ਹੋਈ ਸਖ਼ਤ, ਦਿੱਤੇ ਆਹ ਆਦੇਸ਼

Ludhiana news: ਦੋਰਾਹਾ ਵਿੱਚ ਨਗਰ ਕੌਂਸਲ ਦੇ ਕਮਿਊਨਿਟੀ ਹਾਲ ਨੂੰ ਗ਼ਲਤ ਤਰੀਕੇ ਨਾਲ ਕਿਰਾਏ ’ਤੇ ਦੇ ਕੇ 58 ਲੱਖ ਰੁਪਏ ਗਬਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਗਬਨ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦਬੁਰਜੀ ’ਤੇ ਗੰਭੀਰ ਦੋਸ਼ ਲਾਏ ਹਨ।

Jammu and kashmir news: ਗੈਰ ਕਸ਼ਮੀਰੀ ਡਰਾਈਵਰ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, ਇੰਝ ਵਾਪਰੀ ਵਾਰਦਾਤ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਵਲੋਂ ਗੈਰ-ਕਸ਼ਮੀਰੀ ਡਰਾਈਵਰ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਦਿਲਰਾਜਨ ਸਿੰਘ ਨਾਮ ਦੇ ਡਰਾਈਵਰ ‘ਤੇ ਉਸ ਵੇਲੇ ਗੋਲੀ ਚਲਾਈ, ਜਦੋਂ ਉਹ ਬਾਹਰਲੇ ਸੈਲਾਨੀਆਂ ਨਾਲ ਬੈਠ ਕੇ ਹੋਟਲ ਵਿੱਚ ਖਾਣਾ ਖਾ ਰਿਹਾ ਸੀ, ਅਤੇ ਉਨ੍ਹਾਂ ਨੂੰ ਗਾਈਡ ਕਰ ਰਿਹਾ ਸੀ, ਉਸ ਵੇਲੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Valtoha Case: ਵਲਟੋਹਾ ਔਰਤ ਨੂੰ ਅਰਧ ਨਗਨ ਕਰਨ ਦਾ ਮਾਮਾਲ, ਹਾਈਕੋਰਟ ਨੇ ਕਿਹਾ ਕਿ ਦ੍ਰੌਪਦੀ ਦੇ ਚੀਰ ਹਰਨ ਦੀ ਯਾਦ ਆਈ, ਪਰ ਅਸੀਂ ਚੁੱਪ ਨਹੀਂ ਬੈਠਾਂਗੇ

Tarn Taran woman case: ਤਰਨਤਾਰਨ ਦੇ ਵਲਟੋਹਾ 'ਚ ਅਰਧ ਨਗਨ ਕਰਕੇ ਮਹਿਲਾ ਨੂੰ ਪਿੰਡ 'ਚ ਘੁਮਾਉਣ ਦੇ ਮਾਮਲੇ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂ ਮੋਟੋ ਨੋਟਿਸ ਲਿਆ ਹੈ। ਹਾਈ ਕੋਰਟ ਵਿੱਚ ਤਰਨਤਾਰਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਜਸਟਿਸ ਸੰਜੇ ਵਸ਼ਿਸ਼ਟ ਨੇ ਕਿਹਾ ਕਿ ਇਸ ਘਟਨਾ ਨੇ ਮਹਾਂਭਾਰਤ ਦੌਰਾਨ ਦ੍ਰੌਪਦੀ ਦੇ ਚੀਰ ਹਰਨ ਦੀ ਯਾਦ ਦਿਵਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ  ਪਾਂਡਵਾਂ ਅਤੇ ਭੀਸ਼ਮ ਪਿਤਾਮਾ ਨੇ ਦ੍ਰੌਪਦੀ ਦੇ ਚੀਰ ਹਰਨ 'ਤੇ ਚੁੱਪ ਧਾਰੀ ਰੱਖੀ ਸੀ, ਜਿਸ ਦੇ ਨਤੀਜੇ ਵਜੋਂ ਮਹਾਭਾਰਤ ਦਾ ਯੁੱਧ ਹੋਇਆ ਸੀ। ਅੱਜ ਸਦੀਆਂ ਬਾਅਦ ਵੀ ਪ੍ਰਸ਼ਾਸਨ ਦੀ ਨੱਕ ਹੇਠ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਨਿਆਂ ਪ੍ਰਣਾਲੀ ਤੋਂ ਚੁੱਪ ਰਹਿਣ ਦੀ ਉਮੀਦ ਆਮ ਆਦਮੀ ਨੂੰ ਨਹੀਂ ਹੈ।

ਪਿਛੋਕੜ

Punjab Breaking News LIVE, 09 April, 2024: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਅੱਜ 9 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਹੈ। ਪੰਧੇਰ ਨੇ ਕਿਹਾ ਕਿ ਕਿ ਹੁਣ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਨਵਾਂ ਫੈਸਲਾ ਅੱਜ ਲਿਆ ਜਾਵੇਗਾ।


Kisan Andolan: ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਲਿਆ ਵੱਡਾ ਫੈਸਲਾ, ਅੱਜ ਚੰਡੀਗੜ੍ਹ 'ਚ ਕੇਂਦਰ ਨਾਲ ਹੋਣ ਜਾ ਰਹੀ ਪੰਜਵੇਂ ਗੇੜ ਦੀ ਮੀਟਿੰਗ


ਕੇਜਰੀਵਾਲ ਅੱਜ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਰਹਿਣਗੇ ਜਾਂ ਉਨ੍ਹਾਂ ਨੂੰ ਜ਼ਮਾਨਤ ਮਿਲੇਗੀ, ਇਸ ਬਾਰੇ ਅੱਜ ਅਦਾਲਤ ਵਿੱਚ ਫੈਸਲਾ ਹੋਵੇਗਾ। ਦਿੱਲੀ ਹਾਈ ਕੋਰਟ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਏਗੀ।


Arvind kejriwal news: ਦਿੱਲੀ ਦੇ ਮੁੱਖ ਮੰਤਰੀ ਜੇਲ੍ਹ 'ਚ ਰਹਿਣਗੇ ਜਾਂ ਆਉਣਗੇ ਬਾਹਰ? ਅੱਜ ਹਾਈਕੋਰਟ ਸੁਣਾਵੇਗਾ ਫੈਸਲਾ


'ਆਪ' ਦੀ ਹੋਵੇਗੀ ਅਹਿਮ ਮੀਟਿੰਗ


Lok Sabha Elections: ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਪਹਿਲੀ ਵਾਰ ਚੰਡੀਗੜ੍ਹ ਪਹੁੰਚ ਰਹੇ ਹਨ। ਜਿਸ ਤਹਿਤ ਅੱਜ ਪੰਜਾਬ ਦੀ ਲੀਡਰਸ਼ਿਪ ਨਾਲ ਸੀਐਮ ਭਗਵੰਤ ਮਾਨ ਦੀ ਰਿਹਾਇਸ਼ 'ਤੇ ਮੀਟਿੰਗ ਕਰਨਗੇ। ਇਹ ਮੀਟਿੰਗ ਕਾਫ਼ੀ ਅਹਿਮ ਰਹਿਣ ਵਾਲੀ ਹੈ। 


Election 2024: ਸੰਜੇ ਸਿੰਘ ਪਹੁੰਚ ਰਹੇ ਚੰਡੀਗੜ੍ਹ, AAP ਨੇ ਬਦਲੀ ਚੋਣਾਂ ਦੀ ਰਣਨੀਤੀ, ਸੀਐਮ ਭਗਵੰਤ ਮਾਨ ਨਾਲ ਅੱਜ ਕਰਨਗੇ ਸਾਂਝੀ, 92 ਵਿਧਾਇਕ ਵੀ ਰਹਿਣਗੇ ਮੌਜੂਦ


MLA ਵਿਕਰਮਜੀਤ ਚੌਧਰੀ ਨੇ ਦਿੱਤਾ ਅਸਤੀਫ਼ਾ


Phillaur MLA Vikramjit Resigns: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਵ੍ਹਿਪ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਕਰਮ ਚੌਧਰੀ ਨੇ ਆਪਣਾ ਅਸਤੀਫ਼ਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਭੇਜਿਆ ਹੈ। 


Election 2024: ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, MLA ਵਿਕਰਮਜੀਤ ਚੌਧਰੀ ਨੇ ਦਿੱਤਾ ਅਸਤੀਫ਼ਾ, ਸਾਬਕਾ CM ਚੰਨੀ ਦਾ ਵੀ ਰਾਹ ਹੋਇਆ ਸਾਫ਼ !


 


 


 


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.