Punjab Breaking News Live 3 July: ਪਰਾਲੀ ਦੇ ਧੂੰਏਂ 'ਤੇ ਵਿਗਿਆਨਕ ਖੋਜ 'ਚ ਵੱਡਾ ਖੁਲਾਸਾ, ਕੀ ਹੈ ਮੌਸਮ ਦਾ ਹਾਲ, ਚਡੂਨੀ ਕਰਨਗੇ ਅੱਜ ਵੱਡਾ ਐਲਾਨ
Punjab Breaking News Live 3 July: ਪਰਾਲੀ ਦੇ ਧੂੰਏਂ 'ਤੇ ਵਿਗਿਆਨਕ ਖੋਜ 'ਚ ਵੱਡਾ ਖੁਲਾਸਾ, ਕੀ ਹੈ ਮੌਸਮ ਦਾ ਹਾਲ, ਚਡੂਨੀ ਕਰਨਗੇ ਅੱਜ ਵੱਡਾ ਐਲਾਨ
Punjab News: ਸ਼੍ਰੋਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਹੀ ਕਬਜ਼ਾ ਰਹੇਗਾ। ਬਗਾਵਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੀ ਹੱਥ ਰਹੇਗੀ। ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਸਭ ਸੈੱਟ ਕਰ ਲਿਆ ਹੈ। ਇਸ ਵੇਲੇ ਵੱਡੀ ਗਿਣਤੀ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਬਾਦਲ ਨਾਲ ਡਟ ਗਏ ਹਨ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਆਪਣੀ ਕੁਰਸੀ ਸੁਰੱਖਿਅਤ ਕਰ ਲਈ ਹੈ।
Amritsar News: ਅੰਮ੍ਰਿਤਸਰ ਦੇ ਅਲਫਾ ਵਨ ਦੇ ਸਾਹਮਣੇ ਬਣੇ ਮਹਾਰਾਜਾ ਬਾਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖਾਣ-ਪੀਣ ਆਏ ਦੋ ਭਰਾਵਾਂ ਦੀ ਹਿਮਾਚਲ ਤੋਂ ਆਏ ਨੌਜਵਾਨਾਂ ਨਾਲ ਤੂੰ-ਤੂੰ, ਮੈਂ-ਮੈਂ ਹੋਣ ਲੱਗ ਗਈ। ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਦੋਹਾਂ ਭਰਾਵਾਂ ਦੀ 15 ਤੋ 16 ਬੰਦਿਆਂ ਨੇ ਬੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਅਤੇ ਉਹ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਅੰਮ੍ਰਿਤਸਰ ਕੇ ਸਰਹੱਦੀ ਖੇਤਰ ਰਮਦਾਸ ਦੇ ਖੇਤਾਂ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਆਏ ਡਰੋਨ ਸਣੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੇ ਪੈਕਟ ਰਮਦਾਸ ਇਲਾਕੇ ਦੇ ਬੀਓਪੀ ਧਰਮ ਪ੍ਰਕਾਸ਼ ਦੇ ਇਲਾਕੇ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਬਰਾਮਦ ਕੀਤੇ ਗਏ ਹਨ। ਜਿਹੜੇ ਖੇਤ 'ਚੋਂ ਡਰੋਨ ਅਤੇ ਨਸ਼ੀਲੇ ਪੈਕਟ ਬਰਾਮਦ ਹੋਏ ਹਨ, ਉੱਥੇ ਝੋਨੇ ਦੀ ਫਸਲ ਬੀਜੀ ਹੋਈ ਸੀ। ਬੀਐਸਐਫ ਅਤੇ ਪੁਲਿਸ ਨੇੜਲੇ ਇਲਾਕਿਆਂ ਦੀ ਜਾਂਚ ਕਰ ਰਹੀ ਹੈ।
Accident News : ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਸ਼੍ਰੀ ਅਮਰ ਨਾਥ ਯਾਤਰਾ ਲਈ ਜਾ ਰਹੀ ਬੱਸ ਦੇ ਬ੍ਰੇਕ ਫੇਲ ਹੋ ਗਏ। ਉੱਥੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਕਈ ਲੋਕਾਂ ਦੀ ਜਾਨ ਬਚ ਗਈ। ਇਸ ਘਟਨਾ 'ਚ ਕਰੀਬ ਅੱਠ ਲੋਕ ਜ਼ਖਮੀ ਹੋਏ ਹਨ। ਜਿਸ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਉੱਥੇ ਹੀ ਘਟਨਾ ਵੇਲੇ ਬੱਸ ਵਿੱਚ 45 ਦੇ ਕਰੀਬ ਲੋਕ ਸਵਾਰ ਸਨ, ਗਨੀਮਤ ਰਹੀ ਕਿ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ। ਇਹ ਹਾਦਸਾ ਬ੍ਰੇਕ ਫੇਲ ਹੋਣ ਕਰਕੇ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸੂਝ-ਬੂਝ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਪਿਛੋਕੜ
Punjab Breaking News Live 3 July: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਹੈ ਕਿ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ, ਜੋ ਇਹ ਸਾਬਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹਨ। ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ 'ਤੇ ਮੁਕੱਦਮਾ ਚਲਾਉਣਾ, ਭਾਰੀ ਜੁਰਮਾਨੇ ਲਗਾਉਣਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣਾ ਸਰਾਸਰ...
Air Pollution: ਪਰਾਲੀ ਦੇ ਧੂੰਏਂ 'ਤੇ ਵਿਗਿਆਨਕ ਖੋਜ 'ਚ ਵੱਡਾ ਖੁਲਾਸਾ, ਪੰਜਾਬ ਦੇ ਕਿਸਾਨਾਂ ਨੂੰ ਮਿਲੀ ਰਾਹਤ
Begowal Land Case: ਅਕਾਲੀ ਲੀਡਰ ਤੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਜਗੀਰ ਕੌਰ ਦੇ ਖਿਲਾਫ ਬੇਗੋਵਾਲ ਵਿੱਚ ਨਗਰ ਪੰਚਾਇਤ ਦੀ ਜ਼ਮੀਨ ਹੜੱਪਣ ਸਬੰਧੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਸੀ, ਜਿਸ ‘ਤੇ ਅਦਾਲਤ ਦਾ ਵੱਡਾ ਫੈਸਲਾ ਸੁਣਾਇਆ ਹੈ
Gurnam Singh Chaduni: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਸਿਆਸੀ ਪਾਰਟੀ ਬਣਾ ਕੇ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਆਪਣੇ ਸਮੇਤ 10 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਕੇ ਲੜੀਆਂ ਸਨ। ਹਾਲਾਂਕਿ ਚਡੂਨੀ ਦਾ ਉਮੀਦਵਾਰ ਉਥੇ ਇਕ ਵੀ ਸੀਟ ਨਹੀਂ ਜਿੱਤ ਸਕਿਆ। ਹੁਣ ਚਡੂਨੀ ਨੇ ਆਪਣੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ (ਐੱਸ. ਐੱਸ. ਪੀ.) ਦੇ ਬਲ 'ਤੇ ਹਰਿਆਣਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
Hathras Stampede: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
Smart Meters: ਨਵੇਂ ਬਿਜਲੀ ਮੀਟਰ ਲਗਾਉਣ ਦਰਮਿਆਨ ਪੈਦਾ ਹੋਏ ਰੇੜਕੇ ਨੂੰ ਦੇਖਦੇ ਹੁਣ ਬਿਜਲੀ ਵਿਭਾਗ ਨੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ। ਚਾਹੇ ਕੋਈ ਵੀ ਇਸ ਸਬੰਧੀ ਵਿਰੋਧ ਕਰੇ ਪਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਿਵੇਂ ਵੀ ਕਰਕੇ ਇਹਨਾਂ ਨਵੇਂ ਬਿਜਲੀ ਮੀਟਰਾਂ ਨੂੰ ਲਗਾਉਣਾ ਹੋਵੇਗਾ। ਪਾਵਰਕੌਮ ਨੇ ਇਸ ਦੇ ਲਈ ਸਮੇਂ ਸੀਮਾਂ ਤੈਅ ਕਰ ਦਿੱਤੀ ਗਈ ਹੈ।
Smart Meters: ਨਵੇਂ ਬਿਜਲੀ ਮੀਟਰ ਲਗਾਉਣ ਸਬੰਧੀ PSPCL ਦਾ ਸਖ਼ਤ ਹੁਕਮ, ਐਨੇ ਦਿਨਾਂ 'ਚ ਲਗਾਉਣਾ ਹੀ ਪਵੇਗਾ ਮੀਟਰ
Accident News : ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਸ਼੍ਰੀ ਅਮਰ ਨਾਥ ਯਾਤਰਾ ਲਈ ਜਾ ਰਹੀ ਬੱਸ ਦੇ ਬ੍ਰੇਕ ਫੇਲ ਹੋ ਗਏ। ਉੱਥੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਕਈ ਲੋਕਾਂ ਦੀ ਜਾਨ ਬਚ ਗਈ। ਇਸ ਘਟਨਾ 'ਚ ਕਰੀਬ ਅੱਠ ਲੋਕ ਜ਼ਖਮੀ ਹੋਏ ਹਨ। ਜਿਸ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।
- - - - - - - - - Advertisement - - - - - - - - -