Punjab Breaking News Live 19 July 2024: ਪੰਜਾਬ ਵਿੱਚ ਇੰਨੀ ਤਰੀਕ ਤੋਂ ਪਵੇਗੀ ਮੀਂਹ, ਜ਼ਮੀਨੀ ਕਲੇਸ਼ ਕਰਕੇ ਪਿਓ-ਪੁੱਤ ਦਾ ਕਤਲ, 19 ਸਾਲ ਦੇ ਮੁੰਡੇ ਨੇ ਟੰਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Punjab Breaking News Live 19 July 2024: ਪੰਜਾਬ ਵਿੱਚ ਇੰਨੀ ਤਰੀਕ ਤੋਂ ਪਵੇਗੀ ਮੀਂਹ, ਜ਼ਮੀਨੀ ਕਲੇਸ਼ ਕਰਕੇ ਪਿਓ-ਪੁੱਤ ਦਾ ਕਤਲ, 19 ਸਾਲ ਦੇ ਮੁੰਡੇ ਨੇ ਟੰਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Ludhiana News: ਖੰਨਾ ਦੇ ਲਲਹੇੜੀ ਰੋਡ ਇਲਾਕੇ 'ਚ ਦਰੱਖਤ 'ਤੇ ਚੜ੍ਹ ਕੇ ਜਾਮਣ ਤੋੜ ਰਹੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕਰੀਬ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਗਿਆ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ। ਪਰਿਵਾਰਕ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ। ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ। ਹਸਪਤਾਲ ਵਿੱਚ ਕੁਝ ਮਿੰਟਾਂ ਬਾਅਦ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਨੰਦ ਕੁਮਾਰ (12) ਵਾਸੀ ਦਸ਼ਮੇਸ਼ ਨਗਰ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ।
Drug in Punjab: ਨਸ਼ੇ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਾਣਕਾਰੀ ਹੁਣ ਟੋਲ ਫਰੀ ਨੰਬਰ 1933 'ਤੇ ਦਿੱਤੀ ਜਾ ਸਕਦੀ ਹੈ। ਇਹ 24 ਘੰਟੇ ਕੰਮ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ 'ਮਾਨਸ' ਦੀ ਸ਼ੁਰੂਆਤ ਕੀਤੀ। ਮਾਨਸ ਦਾ ਅਰਥ ਹੈ 'ਨਾਰਕੋਟਿਕਸ ਇੰਟਰਡਿਕਸ਼ਨ ਇਨਫਰਮੇਸ਼ਨ ਸੈਂਟਰ' ਜਾਂ ਨਾਰਕੋਟਿਕਸ ਇੰਟਰਡਿਕਸ਼ਨ ਇੰਟੈਲੀਜੈਂਸ ਸੈਂਟਰ। ਇਸ ਤਹਿਤ ਵੈੱਬ ਪੋਰਟਲ ਅਤੇ ਮੋਬਾਈਲ ਐਪ ਵੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ 'ਤੇ ਤੁਸੀਂ ਕਿਸੇ ਵੀ ਨਸ਼ੀਲੇ ਪਦਾਰਥ ਨਾਲ ਸਬੰਧਤ ਅਪਰਾਧ ਦੀ ਰਿਪੋਰਟ ਕਰ ਸਕਦੇ ਹੋ ਅਤੇ ਮੁੜ ਵਸੇਬੇ ਅਤੇ ਕਾਉਂਸਲਿੰਗ ਬਾਰੇ ਮਦਦ ਲੈ ਸਕਦੇ ਹੋ। ਇਸ ਵਿੱਚ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਸ਼ਾਹ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਹੁਣ ਨਾਰਕੋ ਦਹਿਸ਼ਤ ਨਾਲ ਜੁੜ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ 22 ਹਜ਼ਾਰ ਕਰੋੜ ਰੁਪਏ ਦੀਆਂ 5,43,000 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਨਸ਼ਿਆਂ ਦੀ ਤਸਕਰੀ ਹੁਣ ਇੱਕ ਬਹੁ-ਪੱਧਰੀ ਜੁਰਮ ਬਣ ਚੁੱਕੀ ਹੈ, ਜਿਸ ਵਿਰੁੱਧ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਪਵੇਗਾ।
ਪਿਛੋਕੜ
Punjab Breaking News Live 19 July 2024: ਪੰਜਾਬ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਮਾਨਸੂਨ ਐਕਟਿਵ ਨਹੀਂ ਹੋ ਸਕਿਆ। ਕੱਲ੍ਹ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਵੱਧ ਪਾਇਆ ਗਿਆ। ਅੱਜ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਜਿਸ ਕਾਰਨ ਤਾਪਮਾਨ 'ਚ ਮਾਮੂਲੀ ਵਾਧਾ ਹੋਵੇਗਾ। ਪਰ 21 ਜੁਲਾਈ ਤੋਂ ਮਾਨਸੂਨ ਦੇ ਇੱਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਅਗਲੇ ਦੋ ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸਏਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
Weather Update: ਹਾਲੇ ਇੰਨੀ ਤਰੀਕ ਤੱਕ ਨਹੀਂ ਪਵੇਗਾ ਮੀਂਹ, ਰਹੇਗੀ ਗਰਮੀ, ਜਾਣੋ ਮੌਸਮ ਦਾ ਹਾਲ
Crime News: ਫਾਜ਼ਿਲਕਾ ਦੇ ਤਹਿਸੀਲ ਅਰਨੀਵਾਲਾ ਵਿਖੇ ਪਿੰਡ ਪਾਕਾਂ 'ਚ ਜ਼ਮੀਨ ਦੇ ਝਗੜੇ ਨੂੰ ਲੈਕੇ ਪਿਓ-ਪੁੱਤਰ ਦਾ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਪਿੰਡ ਪਾਕਾਂ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਗੋਲ਼ੀਆਂ ਅਤੇ ਕਹੀਆਂ ਮਾਰ ਕੇ ਬੜ੍ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਅਤੇ ਹਮਲਾਵਾਰ ਦੋਵੇਂ ਇਕੋ ਹੀ ਪਿੰਡ ਦੇ ਵਾਸੀ ਸਨ।
Crime News: ਜ਼ਮੀਨੀ ਕਲੇਸ਼ ਕਰਕੇ ਪਿਓ-ਪੁੱਤ ਨੂੰ ਕਹੀਆਂ ਅਤੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
Youth Suicide: ਖਰੜ ਅਧੀਨ ਪੈਂਦੇ ਪਿੰਡ ਘੜੂੰਆਂ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦੀ ਪਛਾਣ 19 ਸਾਲਾ ਸੁਮਿਤ ਚਕਰਾ ਵਜੋਂ ਹੋਈ ਹੈ। ਉਹ ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਖਰੜ ਵਿਖੇ ਪੜ੍ਹਾਈ ਕਰਨ ਆਇਆ ਹੋਇਆ ਸੀ। ਦੋਸਤਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
Suicide: 19 ਸਾਲਾ ਨੌਜਵਾਨ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਸਾਹਮਣੇ ਆਈ ਵੱਡੀ ਵਜ੍ਹਾ
- - - - - - - - - Advertisement - - - - - - - - -