Punjab Breaking News LIVE: ਪੰਜਾਬ ਲਈ ਵੱਡੀ ਰਾਹਤ! ਕੋਵਿਡ ਦੇ ਨਵੇਂ ਵੈਰੀਅੰਟ ਦਾ ਕੋਈ ਕੇਸ ਨਹੀਂ, ਯੂਪੀ ਤੇ ਗੁਜਰਾਤ ਬਣਾ ਰਹੇ ਪੰਜਾਬੀਆਂ ਨੂੰ 'ਨਸ਼ੇੜੀ'!, ਅੱਜ ਕਰਨਗੇ ਮਨਜੀਤ ਸਿੰਘ ਜੀਕੇ ਘਰ ਵਾਪਸੀ, ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣਗੇ ਸ਼ਾਮਲ

Punjab Breaking: ਪੰਜਾਬ ਲਈ ਵੱਡੀ ਰਾਹਤ! ਕੋਵਿਡ ਦੇ ਨਵੇਂ ਵੈਰੀਅੰਟ ਦਾ ਕੋਈ ਕੇਸ ਨਹੀਂ, ਯੂਪੀ ਤੇ ਗੁਜਰਾਤ ਬਣਾ ਰਹੇ ਪੰਜਾਬੀਆਂ ਨੂੰ 'ਨਸ਼ੇੜੀ'! ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ, ਅੱਜ ਕਰਨਗੇ ਮਨਜੀਤ ਸਿੰਘ ਜੀਕੇ ਘਰ ਵਾਪਸੀ...

ABP Sanjha Last Updated: 25 Dec 2023 11:03 AM
Farmers Protest: ਲੋਕ ਸਭਾ ਚੋਣਾਂ 'ਚ 'ਆਪ' ਲਈ ਵੱਡੀ ਚੁਣੌਤੀ ਬਣਨਗੀਆਂ ਕਿਸਾਨ ਜਥੇਬੰਦੀਆਂ, ਉਗਰਾਹਾਂ ਧੜੇ ਨੇ ਕੀਤਾ ਵੱਡਾ ਐਲਾਨ

ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਵਾਲੇ ਕਿਸਾਨ ਹੁਣ ਭਗਵੰਤ ਮਾਨ ਸਰਕਾਰ ਤੋਂ ਵੀ ਔਖੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸਰਕਾਰ ਨੂੰ 21 ਜਨਵਰੀ ਤੱਕ ਦਾ ਅਲਰਟੀਮੇਟਮ ਵੀ ਦੇ ਦਿੱਤਾ ਹੈ।

Sidhu Vs AAP: ਸਿੱਧੂ ਦਾ ਭਗਵੰਤ ਮਾਨ - ਕੇਜਰੀਵਾਲ 'ਤੇ ਵੱਡਾ ਹਮਲਾ, ਕਿਹਾ ਇੱਕ ਬਣਿਆ ਇਵੈਂਟ ਮੈਨਜਰ ਤੇ ਦੂਜਾ ਮਾਫ਼ੀਆ ਮੈਨੇਜਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ। ਹੁਣ ਸਰਕਾਰ 'ਤੇ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਲ ਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਵੈਂਟ ਮੈਨਜਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਾਫੀਆ ਮੈਨਜਰ ਕਰਾਰ ਦਿੱਤਾ ਹੈ। 

Punjab News : ਅੱਜ ਕਰਨਗੇ ਮਨਜੀਤ ਸਿੰਘ ਜੀਕੇ ਘਰ ਵਾਪਸੀ, ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣਗੇ ਸ਼ਾਮਲ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Gurdwara Management Committee) ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ.ਕੇ (Manjit Singh G.K) ਅੱਜ 12.30 ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਘਰ ਵਾਪਸੀ ਕਰਨਗੇ।

Corona Case in Punjab: ਪੰਜਾਬ ਲਈ ਵੱਡੀ ਰਾਹਤ! ਕੋਵਿਡ ਦੇ ਨਵੇਂ ਵੈਰੀਅੰਟ ਦਾ ਕੋਈ ਕੇਸ ਨਹੀਂ...

 ਪੰਜਾਬ ਲਈ ਵੱਡੀ ਰਾਹਤ ਦੀ ਖਬਰ ਹੈ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਇਹ ਦਾਅਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ ਪਰ ਫਿਰ ਕੋਰੋਨਾ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

Drugs in Punjab: ਯੂਪੀ ਤੇ ਗੁਜਰਾਤ ਬਣਾ ਰਹੇ ਪੰਜਾਬੀਆਂ ਨੂੰ 'ਨਸ਼ੇੜੀ'! ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ

ਯੂਪੀ ਤੇ ਗੁਜਰਾਤ ਤੋਂ ਪੰਜਾਬੀਆਂ ਲਈ 'ਜਹਿਰ' ਦੀ ਸਪਲਾਈ ਹੋ ਰਹੀ ਹੈ। ਦੋਵਾਂ ਸੂਬਿਆਂ ਤੋਂ ਧੜੱਲੇ ਨਾਲ ਪੰਜਾਬ ਵਿੱਚ ਨਸ਼ੀਲੀਆਂ ਦਵਾਈਆਂ ਭੇਜੀਆਂ ਜਾ ਰਹੀਆਂ ਹਨ ਜਿਸ ਨਾਲ ਨਵੀਂ ਪੀੜ੍ਹੀ ਬਰਬਾਦ ਹੋ ਰਹੀ ਹੈ। ਇਹ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। 

ਪਿਛੋਕੜ

Punjab Breaking News LIVE, 25 December, 2023: ਪੰਜਾਬ ਲਈ ਵੱਡੀ ਰਾਹਤ ਦੀ ਖਬਰ ਹੈ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਇਹ ਦਾਅਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਸੂਬੇ ਵਿੱਚ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ ਪਰ ਫਿਰ ਕੋਰੋਨਾ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।



ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂਕਿ ਸੂਬੇ ਅੰਦਰ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਪਰ ਸਿਹਤ ਵਿਭਾਗ ਵੱਲੋਂ ਸਾਵਧਾਨੀ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਮੰਤਰੀ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਸਰੂਪ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। Corona Case in Punjab: ਪੰਜਾਬ ਲਈ ਵੱਡੀ ਰਾਹਤ! ਕੋਵਿਡ ਦੇ ਨਵੇਂ ਵੈਰੀਅੰਟ ਦਾ ਕੋਈ ਕੇਸ ਨਹੀਂ...


ਯੂਪੀ ਤੇ ਗੁਜਰਾਤ ਬਣਾ ਰਹੇ ਪੰਜਾਬੀਆਂ ਨੂੰ 'ਨਸ਼ੇੜੀ'! 


ਯੂਪੀ ਤੇ ਗੁਜਰਾਤ ਤੋਂ ਪੰਜਾਬੀਆਂ ਲਈ 'ਜਹਿਰ' ਦੀ ਸਪਲਾਈ ਹੋ ਰਹੀ ਹੈ। ਦੋਵਾਂ ਸੂਬਿਆਂ ਤੋਂ ਧੜੱਲੇ ਨਾਲ ਪੰਜਾਬ ਵਿੱਚ ਨਸ਼ੀਲੀਆਂ ਦਵਾਈਆਂ ਭੇਜੀਆਂ ਜਾ ਰਹੀਆਂ ਹਨ ਜਿਸ ਨਾਲ ਨਵੀਂ ਪੀੜ੍ਹੀ ਬਰਬਾਦ ਹੋ ਰਹੀ ਹੈ। ਇਹ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। 



ਦਰਅਸਲ ਪੁਲਿਸ ਨੇ ਉੱਤਰ ਪ੍ਰਦੇਸ਼ ਤੇ ਗੁਜਰਾਤ ’ਚ ਦਵਾਈਆਂ ਬਣਾਉਣ ਵਾਲੀਆਂ ਫਾਰਮਾ ਫੈਕਟਰੀਆਂ ਰਾਹੀਂ ਚੱਲ ਰਹੇ ਨਸ਼ੀਲੀਆਂ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਵਾਲੇ ਅੰਤਰ-ਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿੱਚ ਦੋ ਕੈਦੀਆਂ ਸਣੇ 12 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 15.08 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚ ਜੇਲ੍ਹ ’ਚ ਬੰਦ ਦੋ ਕੈਦੀਆਂ ਤੋਂ ਇਲਾਵਾ ਇੱਕ ਔਰਤ ਵੀ ਸ਼ਾਮਲ ਹੈ। Drugs in Punjab: ਯੂਪੀ ਤੇ ਗੁਜਰਾਤ ਬਣਾ ਰਹੇ ਪੰਜਾਬੀਆਂ ਨੂੰ 'ਨਸ਼ੇੜੀ'! ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.