Punjab Breaking News LIVE: ਅਗਵਾ ਕੀਤੇ ਬੱਚੇ ਦੀ ਖੇਤਾਂ 'ਚੋਂ ਮਿਲੀ ਲਾਸ਼ ,ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਜਲੰਧਰ ਬੱਸ ਸਟੈਂਡ 'ਤੇ ਲੋਕਾਂ ਨੂੰ ਹੋਣਾ ਪੈ ਰਿਹੈ ਖੱਜਲ-ਖੁਆਰ

ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿ‌ਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ

ਏਬੀਪੀ ਸਾਂਝਾ Last Updated: 17 Dec 2022 02:26 PM
ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਬਣਾਇਆ ਜਾਂਦਾ ਸੀ ਨਿਸ਼ਾਨਾ, 13 ਗ੍ਰਿਫ਼ਤਾਰ

ਲੁਧਿਆਣਾ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜਿੱਥੇ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਧੋਖਾਧੜੀ ਕੀਤੀ ਜਾਂਦੀ ਸੀ। ਇਸ ਕਾਲ ਸੈਂਟਰ ਦੇ ਪਿੱਛੇ ਦਿੱਲੀ ਦਾ ਮਾਸਟਰ ਮਾਈਂਡ ਸੀ ਜਿਸ ਦਾ ਪੁਲਿਸ ਨੇ ਰੇਡ ਮਾਰਕੇ ਖ਼ੁਲਾਸਾ ਕੀਤਾ ਹੈ।

ਮੋਗਾ ਪੁਲਿਸ ਵੱਲੋ ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼

ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਜਿਲ੍ਹਾ ਦੇ ਇਲਾਕੇ ਵਿੱਚੋਂ ਲੋਕਾਂ ਨੂੰ ਫਿਰੋਤਿਆ ਹਾਸਲ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਮਾੜੇ ਅਨਸਰਾਂ ਵੱਲੋਂ ਦਿੱਤਾ ਰੋਡ ਮੋਗਾ ਵਾਸੀ ਵਪਾਰੀ ਪਾਸੋਂ ਵਿਰੋਤੀ ਮੰਗੀ ਗਈ ਸੀ ਅਤੇ ਉਸਦੇ ਘਰ ਉਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਵੀ ਕੀਤੀ ਗਈ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਵਲੋਂ ਫਿਰੌਤੀ ਹਾਸਲ ਕਰਨ ਵਾਲ ਗੈਂਸਗਟਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ  ਬਣਾਈਆਂ ਟੀਮਾਂ।

ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਜਲੰਧਰ ਦੇ ਬੱਸ ਸਟੈਂਡ 'ਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ

 ਪੰਜਾਬ ਵਿੱਚ ਸਰਕਾਰੀ ਪਨਬੱਸ ਬੱਸਾਂ ਦੀ ਹੜਤਾਲ ਹੈ। ਦੱਸ ਦੇਈਏ ਕਿ ਕੰਟਰੈਕਟ ਯੂਨੀਅਨ ਦੀ ਹੜਤਾਲ ਕਾਰਨ ਅੱਜ ਸੜਕਾਂ 'ਤੇ ਪਨਬੱਸ ਦੀ ਸੇਵਾ ਨਜ਼ਰ ਨਹੀਂ ਆਵੇਗੀ। ਬੀਤੇ ਦਿਨ ਮੁੱਖ ਮੰਤਰੀ ਦੇ ਸਕੱਤਰ ਰਵੀ ਭਗਤ ਨਾਲ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਹੜਤਾਲ ਦਾ ਅਸਰ ਜਲੰਧਰ ਦੇ ਬੱਸ ਸਟੈਂਡ 'ਤੇ ਦੇਖਣ ਨੂੰ ਮਿਲ ਰਿਹਾ ਹੈ, ਲੋਕ ਲੰਬੇ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਹੇ ਹਨ ਅਤੇ ਖੱਜਲ-ਖੁਆਰ ਹੋ ਰਹੇ ਹਨ।

ਲੁਧਿਆਣਾ ਪੁਲਿਸ ਨੇ ਕੀਤਾ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ,ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਜਾਂਦੀ ਸੀ ਧੋਖਾਧੜੀ

ਲੁਧਿਆਣਾ ਪੁਲਿਸ ਨੇ ਆਰ.ਕੇ.ਰੋਡ 'ਤੇ ਚੱਲ ਰਹੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਲਾਈਵਰੇਡ ਰਾਹੀਂ ਇਸ ਕਾਲ ਸੈਂਟਰ 'ਚ 13 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।ਜ਼ਿਕਰਯੋਗ ਹੈ ਕਿ ਇਸ ਕਾਲ ਸੈਂਟਰ ਰਾਹੀਂ ਅਮਰੀਕਾ 'ਚ ਬੈਠੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਠੱਗੀ ਮਾਰੀ ਜਾਂਦੀ ਸੀ, ਜਿਸ ਬਾਰੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਖੁਲਾਸਾ ਕੀਤਾ ਅਤੇ ਜਾਣਕਾਰੀ ਸਾਂਝੀ ਕੀਤੀ।

Chandigarh 'ਚ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰਦੇ ਹੋ ਤਾਂ ਭਰਨੀ ਪਵੇਗੀ ਪਾਰਕਿੰਗ ਫੀਸ, ਲੋਕਾਂ ਦਾ ਵਿਰੋਧ

ਘਰਾਂ ਦੇ ਬਾਹਰ ਵਾਹਨ ਪਾਰਕਿੰਗ 'ਤੇ ਫੀਸ ਲਗਾਉਣ ਦੀ ਯੋਜਨਾ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 35 ਤੋਂ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਵਾਹਨ ਪਾਰਕ ਕਰਨ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾ ਰਹੀ ਪੇਡ ਪਾਰਕਿੰਗ ਦੇ ਮੁੱਦੇ ’ਤੇ ਸਿਆਸਤ ਗਰਮਾ ਗਈ ਹੈ। ਇਸ ਯੋਜਨਾ ਦਾ ਵਿਰੋਧ ਹੋ ਰਿਹਾ ਹੈ। 

ਮੁਕਤਸਰ ਦੇ ਪਿੰਡ ਕੋਟਭਾਈ ਤੋਂ ਅਗਵਾ ਕੀਤੇ ਬੱਚੇ ਦੀ ਖੇਤਾਂ 'ਚੋਂ ਮਿਲੀ ਲਾਸ਼ , ਪੰਜਾਬ ਪੁਲਿਸ ਬੱਚੇ ਨੂੰ ਬਚਾਉਣ 'ਚ ਹੋਈ ਫੇਲ

ਮੁਕਤਸਰ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਬੱਚੇ ਹਰਮਨਦੀਪ ਸਿੰਘ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਬੱਚੇ ਨੂੰ ਬਚਾਉਣ ਵਿਚ ਨਾਕਾਮਯਾਬ ਰਹੀ ਹੈ। 


ਸੂਤਰਾਂ ਮੁਤਾਬਕ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਦੀ ਲਾਸ਼  ਪਿੰਡ ਸ਼ਾਮ ਖੇੜਾ ਦੇ ਖੇਤਾਂ ਵਿਚੋਂ ਮਿਲੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 

ਨਕੋਦਰ 'ਚ ਕੱਪੜਾ ਵਪਾਰੀ ਤੇ ਕਾਂਸਟੇਬਲ ਦੇ ਕਤਲ ਮਾਮਲੇ ’ਚ ਪੁਲੀਸ ਨੇ 3 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ ਪੁਲੀਸ ਨੇ ਨਕੋਦਰ ਵਿਖੇ ਕੱਪੜਾ ਵਪਾਰੀ ਟਿੰਮੀ ਚਾਵਲਾ ਤੇ ਪੁਲੀਸ ਮੁਲਾਜ਼ਮ ਮਨਦੀਪ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਪੁਲੀਸ ਨੇ ਬਠਿੰਡਾ ਤੋਂ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਅਤੇ ਖੁਲਾਸੇ ਤੋਂ ਬਾਅਦ ਤਿੰਨੇ ਸਾਜ਼ਿਸ਼ਕਾਰ ਵੀ ਪੁਲਿਸ ਦੇ ਜਾਲ ਵਿਚ ਫਸ ਗਏ ਹਨ।

 
ਇਨ੍ਹਾਂ ਕਿਸਾਨਾਂ ਨੂੰ ਵਾਪਸ ਕਰਨੇ ਪੈਣਗੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਦੇ ਪੈਸੇ, ਇੰਝ ਕਰੋ ਆਨਲਾਈਨ ਰਿਫੰਡ

ਕੇਂਦਰ ਦੀ ਮੋਦੀ ਸਰਕਾਰ (Modi Government) ਕਿਸਾਨਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਕਿਸਾਨਾਂ ਦੀ ਮਦਦ ਲਈ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi Yojana) ਹੈ। ਇਸ ਯੋਜਨਾ ਦਾ ਲਾਭ ਦੇਸ਼ ਭਰ ਦੇ 12 ਕਰੋੜ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਨੇ ਇਸ ਸਕੀਮ ਦਾ ਗਲਤ ਤਰੀਕੇ ਨਾਲ ਫਾਇਦਾ ਉਠਾਇਆ ਹੈ। ਹੁਣ ਉਸ ਨੂੰ ਕਿਸ਼ਤ ਦੇ ਪੈਸੇ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ।

ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ 'ਚੋਂ ਲੱਖਾਂ ਦਾ ਮਾਲ ਚੋਰੀ ਕਰ ਰਹੇ ਨੇ ਚੋਰ, ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤੀ ਰੇਡ

ਪੰਜਾਬ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਤਾਜ਼ਾ ਮਾਮਲਾ ਲੁਧਿਆਣਾ ਦੇ ਨੈਸ਼ਨਲ ਹਾਈਵੇ 'ਤੇ ਸਰਗਰਮ ਚੋਰ ਗਿਰੋਹ ਦਾ ਹੈ। ਜਿੱਥੇ ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ 'ਚੋਂ ਲੱਖਾਂ ਦਾ ਮਾਲ ਚੋਰੀ ਕਰ ਰਹੇ ਹਨ। ਇਸ ਗਿਰੋਹ ਨੇ ਲੁਧਿਆਣਾ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਤੱਕ ਕਈ ਥਾਵਾਂ 'ਤੇ ਚੋਰਾਂ ਨੇ ਆਪਣੇ ਚੋਰੀ ਦੇ ਅੱਡੇ ਬਣਾ ਰੱਖੇ ਹਨ। ਅਜਿਹੇ ਹੀ ਇੱਕ ਅੱਡੇ 'ਤੇ ਦੋਰਾਹਾ ਦੀ ਪੁਲਿਸ ਨੇ ਰੇਡ ਕੀਤੀ। ਰੇਡ ਕਰ ਰਹੀ ਪੁਲਿਸ ਨੇ ਕੰਧਾਂ ਟੱਪ ਕੇ ਪੁਲਿਸ ਗੁਦਾਮ ਅੰਦਰ ਵੜੀ ਤਾਂ ਚੋਰ ਗੱਡੀਆਂ ਅਤੇ ਸਾਮਾਨ ਛੱਡ ਕੇ ਭੱਜ ਨਿਕਲੇ।

ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਹੋਵੇ ਪੋਸਤ ਅਤੇ ਅਫੀਮ ਦੀ ਖੇਤੀ , ਤਾਂ ਹੀ ਰੁਕ ਸਕਦੈ ਨਸ਼ਾ : ਸੁਰਜੀਤ ਜਿਆਣੀ

ਫਾਜ਼ਿਲਕਾ ਤੋਂ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸੁਰਜੀਤ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਨਸ਼ੇ ਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਕਿ ਸੂਬੇ ਦੇ ਵਿੱਚ ਅਫੀਮ ਤੇ ਪੋਸਤ ਦੀ ਖੇਤੀ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ 'ਤੇ ਅਫੀਮ ਪੋਸਤ ਦੀ ਖੇਤੀ ਹੋਵੇ ਤੇ ਲੋਕਾਂ ਨੂੰ ਲਾਈਸੰਸ ਜਾਰੀ ਕੀਤੇ ਜਾਣ। 

ਭਾਰਤ ਜੋੜੋ ਯਾਤਰਾ' ਤੋਂ ਵਾਪਸ ਆ ਰਹੇ ਕਾਂਗਰਸੀ ਵਰਕਰਾਂ ਦੀ ਬੱਸ ਦੀ ਪਿਕਅੱਪ ਨਾਲ ਟੱਕਰ , 3 ਦੀ ਮੌਤ, 8 ਜ਼ਖਮੀ

ਰਾਜਸਥਾਨ (Rajasthan) 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ( Bharat Jodo Yatra ) ਤੋਂ ਪਰਤ ਰਹੇ ਹਿਮਾਚਲ ਦੇ ਕਾਂਗਰਸ ਵਰਕਰਾਂ (Himachal Congress) ਦੀ ਬੱਸ ਦੀ ਪਿਕਅੱਪ ਨਾਲ ਜ਼ਬਰਦਸਤ ਝੜਪ ਹੋ ਗਈ। ਮਨੋਹਰਪੁਰ-ਕੋਥੁਨ ਹਾਈਵੇਅ 'ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਇਸ ਹਾਦਸੇ 'ਚ ਪਿਕਅੱਪ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ ਇਕ ਦਰਜਨ ਕਾਂਗਰਸੀ ਵਰਕਰ ਜ਼ਖਮੀ ਹੋ ਗਏ। ਇਹ ਹਾਦਸਾ ਦੌਸਾ ਦੇ ਸੰਥਾਲ ਥਾਣਾ ਖੇਤਰ 'ਚ ਵਾਪਰਿਆ ਹੈ।

ਭਾਰਤ ਜੋੜੋ ਯਾਤਰਾ' ਤੋਂ ਵਾਪਸ ਆ ਰਹੇ ਕਾਂਗਰਸੀ ਵਰਕਰਾਂ ਦੀ ਬੱਸ ਦੀ ਪਿਕਅੱਪ ਨਾਲ ਟੱਕਰ , 3 ਦੀ ਮੌਤ, 8 ਜ਼ਖਮੀ

ਰਾਜਸਥਾਨ (Rajasthan) 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ( Bharat Jodo Yatra ) ਤੋਂ ਪਰਤ ਰਹੇ ਹਿਮਾਚਲ ਦੇ ਕਾਂਗਰਸ ਵਰਕਰਾਂ (Himachal Congress) ਦੀ ਬੱਸ ਦੀ ਪਿਕਅੱਪ ਨਾਲ ਜ਼ਬਰਦਸਤ ਝੜਪ ਹੋ ਗਈ। ਮਨੋਹਰਪੁਰ-ਕੋਥੁਨ ਹਾਈਵੇਅ 'ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਇਸ ਹਾਦਸੇ 'ਚ ਪਿਕਅੱਪ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ ਇਕ ਦਰਜਨ ਕਾਂਗਰਸੀ ਵਰਕਰ ਜ਼ਖਮੀ ਹੋ ਗਏ। ਇਹ ਹਾਦਸਾ ਦੌਸਾ ਦੇ ਸੰਥਾਲ ਥਾਣਾ ਖੇਤਰ 'ਚ ਵਾਪਰਿਆ ਹੈ।

ਦਿੱਲੀ 'ਚ CNG ਦੀ ਕੀਮਤ 'ਚ 95 ਪੈਸੇ ਦਾ ਵਾਧਾ , ਨਵੀਆਂ ਕੀਮਤਾਂ ਅੱਜ ਤੋਂ ਹੋਣਗੀਆਂ ਲਾਗੂ

ਦਿੱਲੀ 'ਚ CNG ਦੀ ਕੀਮਤ ਇਕ ਵਾਰ ਫਿਰ ਵਧ ਗਈ ਹੈ। ਦੇਸ਼ ਦੀ ਰਾਜਧਾਨੀ ਵਿੱਚ ਸੀਐਨਜੀ ਦੀ ਕੀਮਤ ਵਿੱਚ 95 ਪੈਸੇ ਦਾ ਵਾਧਾ ਹੋਇਆ ਹੈ। ਇਸ ਨਾਲ ਦਿੱਲੀ 'ਚ CNG ਦੀ ਕੀਮਤ 79.56 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਨਵੀਆਂ ਦਰਾਂ ਵੀ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇਸ ਸਾਲ 8 ਅਕਤੂਬਰ ਨੂੰ ਦਿੱਲੀ 'ਚ CNAG ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ।

ਸੁਖਬੀਰ ਬਾਦਲ ਸਾਰੇ ਜ਼ਿਲ੍ਹਿਆਂ 'ਚ ਕਰਨਗੇ 'ਪੰਜਾਬ ਬਚਾਓ' ਦੌਰਾ, ਕੋਰ ਕਮੇਟੀ ਦੀ ਮੀਟਿੰਗ 'ਚ ਲਿਆ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿ‌ਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ। ਇਸ ਬਾਰੇ ਫ਼ੈਸਲਾ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ।

ਪਿਛੋਕੜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿ‌ਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ। ਇਸ ਬਾਰੇ ਫ਼ੈਸਲਾ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ।


ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਡਰ ਦਾ ਮਾਹੌਲ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਕਿਉਂਕਿ ਪੰਜਾਬ ਸਿਰਦਰਦੀ ਵਾਲਾ ਸੂਬਾ ਬਣ ਗਿਆ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਆਪਣੀ ਨੈਤਿਕ ਅਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ।   ਸੂਬੇ ਦੀ ਵਾਗੋਡਰ ਗੈਂਗਸਟਰਾਂ ਦੇ ਹੱਥ ਦੇ ਦਿੱਤੀ ਗਈ ਹੈ ਤੇ ਮੰਤਰੀ ਸਿਰਫ ਜਨਤਕ ਸਮਾਗਮਾਂ ਦੀਆਂ ਰਸਮਾਂ ਨਿਭਾਉਣ ਜੋਗੇ ਹੀ ਨਜ਼ਰ ਆ ਰਹੇ ਹਨ। 

 

ਉਨ੍ਹਾਂ ਕਿਹਾ ਕਿ ਪੁਲਿਸ ਤੇ ਅਫਸਰਸ਼ਾਹੀ ਵੱਖਰੇ ਹੀ ਵਹਿਣ ਵਿਚ ਹਨ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ ਆਪਣੀ ਜਾਨ ਮਾਲ ਦੀ ਰਾਖੀ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਸ਼ਹਿਰੀ ਲੋਕ ਤਾਂ ਅੱਧੀ ਰਾਤ ਨੂੰ ਫਿਰੌਤੀਆਂ ਤੇ ਵਸੂਲੀਆਂ ਲਈ ਬੂਹੇ ਖੜਕਾਉਣ ਜਾਣ ਦੇ ਡਰੋਂ ਦਹਿਸ਼ਤ ਵਿਚ ਹਨ। ਉਨ੍ਹਾਂ ਕਿਹਾ ਕਿ  ਇਹ ਉਹ ਪੰਜਾਬ ਨਹੀਂ ਰਿਹਾ ,ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਸੀ।

 

ਉਹਨਾਂ ਦੱਸਿਆ ਕਿ ਜਲੰਧਰ ਵਿੱਚ ਮਾਸੂਸ ਪਰਿਵਾਰਾਂ ਦੇ ਘਰਾਂ ਦੇ ਉਜਾੜੇ ਪਿੱਛੇ ਸਰਕਾਰ ਤੇ ਜ਼ਮੀਨ ਹੜੱਪ ਕਰਨ ਵਾਲੀਆਂ ਵੱਡੀਆਂ ਮੱਛੀਆਂ ਵਿੱਚ ਗੰਢਤੁੱਪ ਜ਼ਿੰਮੇਵਾਰ ਹੈ। ਜਿਹੜੇ ਘਰ ਲੋਕਾਂ ਨੇ ਬਹੁਤ ਮਿਹਨਤ ਨਾਲ ਦਹਾਕਿਆਂ ਤੋਂ ਬਣਾਏ ਸੀ, ਉਹਨਾਂ ਤੋਂ ਉਹ ਹੀ ਖੋਹ ਲਏ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਕਾਨੂੰਨੀ ਮਾਮਲਾ ਬਣਦਾ ਵੀ ਸੀ ਤਾਂ ਵੀ ਸਰਕਾਰ ਨੇ ਬਹੁਤ ਜ਼ਿਆਦਾ ਅਸੰਵੇਦਨਸ਼ੀਲਤਾ ਵਿਖਾਈ ਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਘਰਾਂ ਵਿਚੋਂ ਕੱਢ ਦਿੱਤਾ ਜੋ ਠੰਢ ਵਿੱਚ ਰਾਤਾਂ ਸੜਕਾਂ ’ਤੇ ਕੱਟ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਇਹ ਘਰ ਇਹਨਾਂ ਵਿੱਚ ਰਹਿਣ ਵਾਲਿਆਂ ਨੂੰ ਸਸਤੀਆਂ ਦਰਾਂ ’ਤੇ ਅਲਾਟ ਕਰ ਸਕਦੀ ਸੀ ਜਾਂ ਫਿਰ ਇਹਨਾਂ ਤੋਂ ਘਰ ਖਾਲੀ ਕਰਵਾਉਣ ਤੋਂ ਪਹਿਲਾਂ ਇਹਨਾਂ ਨੂੰ ਬਦਲਵੇਂ ਮਕਾਨ ਦਿੱਤੇ ਜਾ ਸਕਦੇ ਸਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.